03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਨਿਰਮਲ ਸਾਗਰ ਪਬਲਿਕ ਸਕੂਲ ’ਚ ਆਧੁਨਿਕ ਜਿੰਮ ਦਾ ਉਦਘਾਟਨ

ਉੜਾਪੜ/ਲਸਾੜਾ, 3 ਅਕਤੂਬਰ (ਲਖਵੀਰ ਸਿੰਘ ਖੁਰਦ)-ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਦੇ ਕੈਂਪਸ ਵਿਖੇ ਵਿਦਿਆਰਥੀਆਂ ਦੀ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਐਨ. ਐਸ.

Ad Position 21
No active advertisement
ਅਜੀਤ ਡੈਸਕ 04-10-2026
ਉੜਾਪੜ/ਲਸਾੜਾ, 3 ਅਕਤੂਬਰ (ਲਖਵੀਰ ਸਿੰਘ ਖੁਰਦ)-ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਦੇ ਕੈਂਪਸ ਵਿਖੇ ਵਿਦਿਆਰਥੀਆਂ ਦੀ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਐਨ. ਐਸ. ਪੀ. ਐਸ. ਫਿੱਟਨੈਸ ਅਰੇਨਾ ਨਾਂਅ ਦੇ ਆਧੁਨਿਕ ਜਿੰਮ ਦਾ ਉਦਘਾਟਨ ਸਕੂਲ ਦੀ ਬੈਸਟ ਅਥਲੀਟ ਮਨਵੀਰ ਕੌਰ ਕੋਲੋਂ ਕਰਵਾਇਆ। ਇਸ ਸ਼ੁੱਭ ਮੌਕੇ ਮੈਡਮ ਸੁਨੀਤਾ ਵਲੋਂ ਅਰਦਾਸ ਕਰਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਸਕੂਲ ਦੇ ਨਿਰਦੇਸ਼ਕ ਸੰਜੈ ਪਾਸੀ ਵਲੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਸਰੀਰਕ ਸਿਹਤ ਤੇ ਤੰਦੁਰਸਤੀ ਵੀ ਬਹੁਤ ਮਹੱਤਵਪੂਰਨ ਹੈ। ਜਿੰਮ ਦੀ ਸਹੂਲਤ ਨਾਲ ਵਿੱਦਿਆਰਥੀਆਂ ਤੇ ਸਟਾਫ ਨੂੰ ਨਿਯਮਿਤ ਕਸਰਤ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਲਈ ਪ੍ਰੇਰਣਾ ਮਿਲੇਗੀ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਸਕੂਲ ਦਾ ਉਦੇਸ਼ ਵਿੱਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਜਿਸ ਵਿਚ ਸਰੀਰਕ, ਮਾਨਸਿਕ ਤੇ ਅਕਾਦਮਿਕ ਵਿਕਾਸ ਸ਼ਾਮਿਲ ਹਨ। ਇਸ ਨਵੀਂ ਸਹੂਲਤ ਨਾਲ ਸਕੂਲ ਵਿਚ ਸਿਹਤ ਤੇ ਫਿਟਨੈੱਸ ਪ੍ਰਤੀ ਜਾਗਰੂਕਤਾ ਨੂੰ ਹੋਰ ਉਤਸ਼ਾਹ ਮਿਲੇਗਾ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਸੰਜੈ ਪਾਸੀ, ਪ੍ਰਿੰਸੀਪਲ ਮੀਕਸ਼ੀ ਚੱਢਾ, ਕੋਚ ਮੈਡਮ ਨਤਾਸ਼ਾ, ਪੂਨਮ ਬਜਾਜ, ਮਲਕੀਤ ਸਿੰਘ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ- ਚੰਡੀਗੜ੍ਹ ਜਰਨਲਿਸਟ ਯੂਨੀਅਨ ਸਬ ਡਵੀਜ਼ਨ ਬੰਗਾ ਵਲੋਂ ਵਿਧਾਇਕ ਡਾ. ਸੁੱਖੀ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱ... ਅਗਲੀ ਖ਼ਬਰ ਮੌਜੂਦਾ ‘ਆਪ’ ਸਰਕਾਰ ਕਰ ਰਹੀ ਹੈ ਲੋਕਤੰਤਰ ਦਾ ਸ਼ਰੇਆਮ ਘਾਣ-ਅਜੇ ਮੰਗੂਪੁਰ
Ad Position 24