03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਨਸ਼ਾ ਤਸਕਰੀ ਦੇ ਵੱਡੇ ਸਰਗਨਾ ਨਵਪ੍ਰੀਤ ਸਿੰਘ ਨੂੰ ਤੁਰਕੀ ਤੋਂ ਵਾਪਸ ਲਿਆਂਦਾ ਗਿਆ

ਨਵੀਂ ਦਿੱਲੀ, 3 ਅਕਤੂਬਰ (ਪੀ.ਟੀ.ਆਈ.)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਨਸ਼ਾ ਤਸਕਰੀ...

Ad Position 21
No active advertisement
ਅਜੀਤ ਡੈਸਕ 03-10-2026

ਨਵੀਂ ਦਿੱਲੀ, 3 ਅਕਤੂਬਰ (ਪੀ.ਟੀ.ਆਈ.)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਨਸ਼ਾ ਤਸਕਰੀ ਦੇ ਵੱਡੇ ਸਰਗਨਾ ਨਵਪ੍ਰੀਤ ਸਿੰਘ ਨੂੰ ਤੁਰਕੀ ਤੋਂ ਵਾਪਸ ਲਿਆਂਦਾ ਗਿਆ ਹੈ। ਇਸ ਨੂੰ ਮੋਦੀ ਸਰਕਾਰ ਦੀ ਇਕ ਇਤਿਹਾਸਕ ਪ੍ਰਾਪਤੀ ਦੱਸਦਿਆਂ ਉਨ੍ਹਾਂ ‘ਐਕਸ’ ’ਤੇ ਪੋਸਟ ਕੀਤਾ ਕਿ ਨਵਪ੍ਰੀਤ ਸਿੰਘ ਨੇ ‘ਨਵਾਬ ਵਿਰਕ’ ਦੀ ਜਾਅਲੀ ਪਛਾਣ ਹੇਠ ਤੁਰਕੀ ਦੀ ਨਾਗਰਿਕਤਾ ਹਾਸਲ ਕੀਤੀ ਸੀ ਤੇ ਅਫਗਾਨਿਸਤਾਨ ਤੋਂ ਭਾਰਤ ’ਚ ਹੈਰੋਇਨ ਤੇ ਮੈਥਾਮਫੇਟਾਮਾਈਨ ਦੀ ਤਸਕਰੀ ਜਾਰੀ ਰੱਖੀ ਸੀ।

ਸ਼ਾਹ ਨੇ ਕਿਹਾ ਕਿ ਸਾਡੀਆਂ ਏਜੰਸੀਆਂ ਨੇ ਉਸਦਾ ਪਤਾ ਲਗਾਇਆ, ਉਸਦੀ ਅਸਲ ਪਛਾਣ ਸਾਹਮਣੇ ਲਿਆਉਣ ਲਈ ਇਕ-ਇਕ ਕਰਕੇ ਸਾਰੇ ਪਰਦੇ ਹਟਾਏ ਤੇ ਉਸਦੀ ਵਾਪਸੀ (ਡੀਪੋਰਟੇਸ਼ਨ) ਨੂੰ ਯਕੀਨੀ ਬਣਾਇਆ। ਅੱਜ ਉਸਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ ਤੇ ਨਸ਼ਾ ਤਸਕਰੀ ਤੇ ਹੋਰ ਅਪਰਾਧਾਂ ਦੇ ਮਾਮਲਿਆਂ ’ਚ ਜੇਲ੍ਹ ਭੇਜ ਦਿੱਤਾ ਗਿਆ ਹੈ ਜਿਨ੍ਹਾਂ ਦਾ ਉਸ ’ਤੇ ਦੋਸ਼ ਹੈ।

ਇਸ ਸਫਲਤਾ ਲਈ ਸਾਰੀਆਂ ਏਜੰਸੀਆਂ ਨੂੰ ਵਧਾਈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਸੰਬਰ 2029 ਤੋਂ ਪਹਿਲਾਂ ਨਸ਼ਾ ਤਸਕਰੀ ਦੇ ਹਰ ਗਰੋਹ (ਨਾਰਕੋ-ਕਾਰਟੈਲ) ਨੂੰ ਖਤਮ ਕਰਨ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਨਵਪ੍ਰੀਤ ਨੂੰ ਦਿੱਲੀ ਦੀ ਇਕ ਅਦਾਲਤ ’ਚ ਪੇਸ਼ ਕੀਤਾ ਗਿਆ। ਜਿਥੇ ਉਸਨੂੰ 10 ਦਿਨਾਂ ਦੀ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਹੋਰਮੁਜ਼ ’ਚ ਜਹਾਜ਼ ’ਤੇ ਮਿਜ਼ਾਈਲ ਹਮਲਾ-5 ਭਾਰਤੀ ਸਨ ਸਵਾਰ ਸਾਰੇ ਸੁਰੱਖਿਅਤ, 8 ਮਹੀਨਿਆਂ ’ਚ 11 ਭਾਰਤੀ ਮਲਾਹ ਮਾਰੇ ਗਏ ਅਗਲੀ ਖ਼ਬਰ ਦਿੱਲੀ ਅਦਾਲਤ ਵਲੋਂ ਲਾਲੂ ਯਾਦਵ ਤੇ 8 ਹੋਰਾਂ ਵਿਰੁੱਧ ਦੋਸ਼ ਆਇਦ ਕਰਨ ਦੀ ਕਾਰਵਾਈ ਮੁਲਤਵੀਂ
Ad Position 24