03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

‘ਆਪ’ ਦੀ ਆਗੂ ਪ੍ਰਿਅੰਕਾ ਕੱਕੜ ਕਾਂਗਰਸ ’ਚ ਸ਼ਾਮਿਲ

ਨਵੀਂ ਦਿੱਲੀ, 3 ਅਕਤੂਬਰ (ਉਪਮਾ ਡਾਗਾ ਪਾਰਥ)- ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਪਾਰਟੀ ਦੀ...

Ad Position 21
No active advertisement
ਅਜੀਤ ਡੈਸਕ 03-10-2026

ਨਵੀਂ ਦਿੱਲੀ, 3 ਅਕਤੂਬਰ (ਉਪਮਾ ਡਾਗਾ ਪਾਰਥ)- ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਪਾਰਟੀ ਦੀ ਰਾਸ਼ਟਰੀ ਬੁਲਾਰੇ ਦੇ ਅਹੁਦੇ ’ਤੇ ਰਹਿ ਚੁੱਕੀ ਪ੍ਰਿਅੰਕਾ ਕੱਕੜ ਕਾਂਗਰਸ ’ਚ ਸ਼ਾਮਿਲ ਹੋ ਗਈ। ਕੱਕੜ ਦੇ ਨਾਲ ਸਾਬਕਾ ਵਿਧਾਇਕ ਸ਼ਿਆਮ ਸੁੰਦਰ ਸ਼ਰਮਾ ਅਤੇ ਰਜਤ ਰਾਕੇਸ਼ ਏਡਨ ਵੀ ਕਾਂਗਰਸ ’ਚ ਸ਼ਾਮਿਲ ਹੋਏ। ਉਹ ਦਿੱਲੀ ਕਾਂਗਰਸ ਦੇ ਪ੍ਰਧਾਨ ਦਵਿੰਦਰ ਯਾਦਵ, ਰਾਜ ਸਭਾ ਮੈਂਬਰ ਪਵਨ ਖੇੜਾ ਅਤੇ ਰਾਜੀਵ ਸ਼ੁਕਲਾ ਦੀ ਮੌਜੂਦਗੀ ’ਚ ਪਾਰਟੀ ’ਚ ਸ਼ਾਮਿਲ ਹੋਏ।

ਕਾਂਗਰਸ ’ਚ ਸ਼ਾਮਿਲ ਹੁੰਦਿਆਂ ਹੀ ਪ੍ਰਿਅੰਕਾ ਕੱਕੜ ਦੇ ਪੁਰਾਣੀ ਪਾਰਟੀ ’ਤੇ ਵਰਦਿਆਂ ਕਿਹਾ ਕਿ ਪਹਿਲਾਂ ਕਿਹਾ ਗਿਆ ਸੀ ਕਿ ਬੰਗਲਾ ਅਤੇ ਕਾਰਾਂ ਨਹੀਂ ਲਵਾਂਗੇ ਪਰ ਬਾਅਦ ’ਚ ਯਾਤਰਾਵਾਂ ਲਈ ਹੈਲੀਕਾਪਟਰ ਵਰਤੇ ਜਾਣ ਲੱਗੇ। ਉਨ੍ਹਾਂ ਇਹ ਵੀ ਕਿਹਾ ਕਿ ਇਕ ਸਮੇਂ ’ਤੇ ਆਪ ਨੇ ਬਹੁਤ ਬੁੱਧਜੀਵੀ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਸੀ ਪਰ ਉਹ ਉਸ ਨੂੰ ਬਰਕਰਾਰ ਨਹੀਂ ਰੱਖ ਸਕੇ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਆਪ ਨੇ ਨਵੇਂ ਲੋਕਾਂ, ਜਿਨ੍ਹਾਂ ਨੇ ਬੂਥ ਲੈਵਲ ’ਤੇ ਵੀ ਕੰਮ ਨਹੀਂ ਕੀਤਾ, ਉਨ੍ਹਾਂ ਨੂੰ ਰਾਜਸਥਾਨ ਤੋਂ ਚੁੱਕ ਕੇ ਪੰਜਾਬ ’ਚ ਵੱਡੇ-ਵੱਡੇ ਅਹੁਦੇ, ਬੰਗਲੇ ਅਤੇ ਕਾਰਾਂ ਸਭ ਦਿੱਤਾ ਜਾ ਰਿਹਾ ਹੈ, ਉਹ ਇਨ੍ਹਾਂ ਚੀਜ਼ਾਂ ਦਾ ਬਚਾਅ ਕਿਵੇਂ ਕਰਦੇ।

ਪ੍ਰਿਅੰਕਾ ਕੱਕੜ ਨੇ ਰਾਹੁਲ ਗਾਂਧੀ ਦੀ ਵੀ ਜੰਮ ਕੇ ਤਾਰੀਫ਼ ਕਰਦਿਆਂ ਕਿ ਉਨ੍ਹਾਂ ਲਗਾਤਾਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਮੁਹਿੰਮ ਛੇੜ ਰੱਖੀ ਹੈ ਅਤੇ ਸਭ ਨੂੰ ਜਾਗਰੂਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਨੀਵਾਂ ਵਿਖਾਉਣ ਲਈ ਪੂਰੀ ਮਸ਼ੀਨਰੀ ਲਾਈ ਗਈ ਪਰ ਉਨ੍ਹਾਂ ਹਾਰ ਨਹੀਂ ਮੰਨੀ। ਉਨ੍ਹਾਂ ਕਾਂਗਰਸ ਦੀ ਵੀ ਤਾਰੀਫ਼ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ’ਚ ਇਕ ਆਤਮਾ ਹੈ, ਜੋ ਬਾਕੀਆਂ ’ਚ ਮਿਸਿੰਗ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਫ ਸੁਥਰੀ ਅਤੇ ਅਗਾਂਹਵਧੂ ਦਿੱਲੀ ਚਾਹੀਦੀ ਹੈ ਜੋ ਸਿਰਫ ਕਾਂਗਰਸ ਦੇ ਸਕਦੀ ਹੈ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਅਦਾਲਤ ਵਲੋਂ ਲਾਲੂ ਯਾਦਵ ਤੇ 8 ਹੋਰਾਂ ਵਿਰੁੱਧ ਦੋਸ਼ ਆਇਦ ਕਰਨ ਦੀ ਕਾਰਵਾਈ ਮੁਲਤਵੀਂ ਅਗਲੀ ਖ਼ਬਰ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਦੀ ਗਿਣਤੀ ਵਧਾਉਣ ਦੀ ਲੋੜ- ਏਅਰ ਚੀਫ਼ ਮਾਰਸ਼ਲ
Ad Position 24