03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸੇਂਟ ਸੋਲਜਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਵੰਡਰਲੈਂਡ ਦਾ ਦੌਰਾ

ਬੰਗਾ, 3 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੇਂਟ ਸੋਲਜਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਲੋਂ ਜਮਾਤ 3 ਤੋਂ 12 ਤੱਕ ਦੇ ਵਿਦਿਆਰਥੀਆਂ ਨੂੰ ਵੰਡਰਲੈਂਡ ਦਾ ਦੌਰਾ ਕਰਵਾਇਆ। ਵੰਡਰਲੈਂਡ ਇਕ ਮਨੋਰੰਜਕ ਪਾਰਕ ਹੈ ਜੋ ਕਿ ਜਲੰਧਰ ਵਿਖੇ ਸਥਿਤ ਹੈ।

Ad Position 21
No active advertisement
ਦਾਣਾ ਮੰਡੀ ਬਹਿਰਾਮ ’ਚ ਪਹਿਲੇ ਦਿਨ ਆਈ ਝੋਨੇ ਦੀ ਢੇਰੀ। ਤਸਵੀਰ : ਨਛੱਤਰ ਸਿੰਘ ਬਹਿਰਾਮ 04-10-2026
ਬੰਗਾ, 3 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੇਂਟ ਸੋਲਜਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਲੋਂ ਜਮਾਤ 3 ਤੋਂ 12 ਤੱਕ ਦੇ ਵਿਦਿਆਰਥੀਆਂ ਨੂੰ ਵੰਡਰਲੈਂਡ ਦਾ ਦੌਰਾ ਕਰਵਾਇਆ। ਵੰਡਰਲੈਂਡ ਇਕ ਮਨੋਰੰਜਕ ਪਾਰਕ ਹੈ ਜੋ ਕਿ ਜਲੰਧਰ ਵਿਖੇ ਸਥਿਤ ਹੈ। ਸਕੂਲ ਮੈਨੇਜਰ ਮੈਡਮ ਈਸ਼ਾ ਦੀ ਨਿਗਰਾਨੀ ਹੇਠ ਇਸ ਟੂਰ ਦਾ ਆਰੰਭ ਕੀਤਾ। ਮੈਡਮ ਈਸ਼ਾ ਨੇ ਦੱਸਿਆ ਕਿ ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਥੋੜੇ ਸਮੇਂ ਲਈ ਅਕਾਦਮਿਕ ਵਾਤਾਵਰਨ ਤੋਂ ਨਿਕਲ ਕੇ ਤਾਜ਼ਗੀ ਦੇਣ ਤੇ ਇਕ ਯਾਦਗਾਰੀ ਦਿਨ ਦਾ ਆਨੰਦ ਲੈਣ ਦਾ ਮੌਕਾ ਪ੍ਰਦਾਨ ਕਰਨਾ ਸੀ। ਕੁਲ 120 ਵਿਦਿਆਰਥੀਆਂ ਨੇ ਇਸ ਰੋਮਾਂਚਕ ਟੂਰ ਦਾ ਆਨੰਦ ਮਾਣਿਆ। ਵਿਦਿਆਰਥੀਆਂ ਦੇ ਨਾਲ ਸਕੂਲ ਦੇ ਸਟਾਫ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਨੇ ਯਾਤਰਾ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। ਵੰਡਰਲੈਂਡ ’ਚ ਐਂਟਰੀ ਦੇ ਬਾਅਦ ਸਾਰੇ ਵਾਟਰ ਪਾਰਕ ’ਚ ਗਏ। ਬਾਅਦ ’ਚ ਰਾਈਡਸ ’ਚ ਜੰਪਿਗ ਰਾਇਡ, ਹਟਿੰਗ ਹਾਊਸ, ਮੈਨਿਊਲ ਰਾਇਡ, ਟ੍ਰੇਨ, ਬੋਟਿੰਗ ਕੀਤੀ ਅਤੇ ਰੇਨ ਡਾਂਸ ਦਾ ਵੀ ਬੱਚਿਆਂ ਨੇ ਖੂਬ ਆਨੰਦ ਲਿਆ। ਬੱਚਿਆਂ ਨੇ ਮਨਪਸੰਦ ਭੋਜਨ ਖਾ ਕੇ ਆਪਣੀ ਖੁਸ਼ੀ ਪ੍ਰਗਟ ਕੀਤੀ। ਮੈਡਮ ਈਸ਼ਾ ਨੇ ਦੱਸਿਆ ਕਿ ਅਜਿਹੇ ਟੂਰ ਨਾਲ ਵਿਦਿਆਰਥੀਆਂ ’ਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਬੱਚਿਆਂ ’ਚ ਛੋਟੀ ਉਮਰ ’ਚ ਹੀ ਪੈਦਾ ਹੋਇਆ ਆਤਮ ਵਿਸ਼ਵਾਸ ਭਵਿੱਖ ’ਚ ਉਨ੍ਹਾਂ ਨੂੰ ਤਰੱਕੀ ਵੱਲ ਨੂੰ ਲੈ ਕੇ ਜਾਂਦਾ ਹੈ। ਸਕੂਲ ਡਾਇਰੈਕਟਰ ਮੈਡਮ ਚਰਨਜੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਵੰਡਰਲੈਂਡ ਵਿਚ ਵੱਖ-ਵੱਖ ਮਨੋਰੰਜਕ ਰਾਈਡਸ ਦਾ ਆਨੰਦ ਮਾਣ ਕੇ, ਡੀ. ਜੇ. ਸੰਗੀਤ ’ਤੇ ਨੱਚ ਕੇ ਤੇ ਪੂਲ ਰਾਈਡਸ ਤੇ ਵਾਟਰ ਪਾਰਕ ਦੇ ਉਤਸ਼ਾਹ ਦਾ ਅਨੁਭਵ ਕਰਕੇ ਇਕ ਅਨੰਦਮਈ ਤੇ ਮਜ਼ੇਦਾਰ ਸਮਾਂ ਬਿਤਾਇਆ। ਸਕੂਲ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਨੇ ਇਸ ਟੂਰ ਦੀ ਪ੍ਰਸੰਨਤਾ ਸਹਿਤ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਵਿਦਿਅਕ ਤੇ ਮਨੋਰੰਜਕ ਦੌਰਿਆਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ‘ ਐਨਰਜੀ ਬਾਸਕਟ’ ’ਤੇ ਰਾਵੀਆ ਨੇ ਮਾਰੀ ਬਾਜ਼ੀ ਅਗਲੀ ਖ਼ਬਰ ਕਰਾਵਰ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ 7 ਨੂੰ-ਡਾ. ਮੋਨਿਕਾ
Ad Position 24