03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਮੌਜੂਦਾ ‘ਆਪ’ ਸਰਕਾਰ ਕਰ ਰਹੀ ਹੈ ਲੋਕਤੰਤਰ ਦਾ ਸ਼ਰੇਆਮ ਘਾਣ-ਅਜੇ ਮੰਗੂਪੁਰ

ਬਲਾਚੌਰ, 3 ਅਕਤੂਬਰ (ਨਰੇਸ਼ ਧੌਲ)-ਮੌਜੂਦਾ ‘ਆਪ’ ਸਰਕਾਰ ਆਪ ਹੁਦਰੀਆਂ ਧੱਕੇਸ਼ਾਹੀਆਂ ਕਰਕੇ ਸ਼ਰੇਆਮ ਲੋਕਤੰਤਰ ਦਾ ਘਾਣ ਕਰ ਰਹੀ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ਵਿਚ ਲੋਕਾਂ ਨੇ ‘ਆਪ’ ਸਰਕਾਰ ’ਤੇ ਬਿਲਕੁੱਲ ਵੀ ਵਿਸ਼ਵਾਸ ਨਹੀਂ ਕਰਨਾ। ਇਹ ਪ੍ਰਗਟਾਵਾ ਚੌਧਰੀ ਅਜੇ ਮੰਗੂਪੁਰ ਪ੍ਰਧਾਨ ਕਾਂਗਰਸ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਬਲਾਚੌਰ ਵਿਖੇ ਸਥਿਤ ਆਪਣੇ ਦਫਤਰ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ।

Ad Position 21
No active advertisement
ਅਜੀਤ ਡੈਸਕ 04-10-2026
ਬਲਾਚੌਰ, 3 ਅਕਤੂਬਰ (ਨਰੇਸ਼ ਧੌਲ)-ਮੌਜੂਦਾ ‘ਆਪ’ ਸਰਕਾਰ ਆਪ ਹੁਦਰੀਆਂ ਧੱਕੇਸ਼ਾਹੀਆਂ ਕਰਕੇ ਸ਼ਰੇਆਮ ਲੋਕਤੰਤਰ ਦਾ ਘਾਣ ਕਰ ਰਹੀ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ਵਿਚ ਲੋਕਾਂ ਨੇ ‘ਆਪ’ ਸਰਕਾਰ ’ਤੇ ਬਿਲਕੁੱਲ ਵੀ ਵਿਸ਼ਵਾਸ ਨਹੀਂ ਕਰਨਾ। ਇਹ ਪ੍ਰਗਟਾਵਾ ਚੌਧਰੀ ਅਜੇ ਮੰਗੂਪੁਰ ਪ੍ਰਧਾਨ ਕਾਂਗਰਸ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਬਲਾਚੌਰ ਵਿਖੇ ਸਥਿਤ ਆਪਣੇ ਦਫਤਰ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਚੇਅਰਮੈਨ ਬਲਾਕ ਸੰਮਤੀ ਬਲਾਚੌਰ ਦੀ ਚੋਣ ਉਪਰੰਤ ਕਾਂਗਰਸ ਪਾਰਟੀ ਦੇ ਨਾਨਕ ਸਿੰਘ ਬਾਂਠ ਨੂੰ ਚੇਅਰਮੈਨ ਘੋਸ਼ਿਤ ਕੀਤਾ ਗਿਆ। ਚੋਣ ਸਮੇਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸੰਤੋਸ਼ ਕਟਾਰੀਆ ਹਾਜ਼ਰ ਸਨ ਅਤੇ ਕਾਂਗਰਸ ਪਾਰਟੀ ਦਾ ਚੇਅਰਮੈਨ ਚੁਣੇ ਜਾਣ ’ਤੇ ਉਸ ਵੇਲੇ ਉਨ੍ਹਾਂ ਵਲੋਂ ਕੋਈ ਆਪੱਤੀ ਨਹੀਂ ਜਤਾਈ ਗਈ ਸੀ। ਪਰ ਹੁਣ ਲੰਬਾ ਸਮਾਂ ਬੀਤਣ ’ਤੇ ਚੇਅਰਮੈਨ ਫੰਡਾਂ ਦੀ ਦੁਰਵਰਤੋਂ ਲਈ ਜਦੋਂ ਕਾਂਗਰਸ ਪਾਰਟੀ ਦੇ ਚੇਅਰਪਰਸਨ ’ਤੇ ਦਬਾਅ ਪੈਣ ਲੱਗਾ ਤਾਂ ਨਾਂਹ ਕਰਨ ’ਤੇ ਧੱਕੇਸ਼ਾਹੀ ਨਾਲ ਪ੍ਰਸ਼ਾਸਨ ਬੀ. ਡੀ. ਪੀ. ਓ. ਬਲਾਚੌਰ ਤੇ ਐਸ. ਡੀ. ਐਮ. ਬੰਗਾ ਦੀ ਮਿਲੀਭੁਗਤ ਨਾਲ ਬਲਾਚੌਰ ਦੀ ਚੇਅਰਮੈਨੀ ਰੱਦ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਦੋਂ ਰਾਤ ਵੇਲੇ ਆਪਣੇ ਸਾਥੀਆਂ ਸਮੇਤ ਬੀ. ਡੀ. ਪੀ. ਓ. ਦਫ਼ਤਰ ਵਿਖੇ ਪਹੁੰਚੇ ਤਾਂ ਬੀ. ਡੀ. ਪੀ. ਓ ਨਵੇਂ ਚੇਅਰਮੈਨ ਦੀ ਨਿਯੁਕਤੀ ਲਈ ਤਿਆਰੀਆਂ ਕਰ ਰਹੇ ਸਨ ਪਰ ਮੰਗੂਪੁਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਆਉਂਦਿਆਂ ਹੀ ਉਨ੍ਹਾਂ ਨੇ ਦਫ਼ਤਰ ਛੱਡ ਭੱਜਣਾ ਸਹੀ ਸਮਝਿਆ। ਇਸ ਮੌਕੇ ਅਜੇ ਮੰਗੂਪੁਰ ਵਲੋਂ ਸਾਥੀਆਂ ਸਮੇਤ ਰਾਤ ਸਮੇਂ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਦੂਜੇ ਪਾਸੇ ਬਿਨ੍ਹਾ ਕੋਈ ਚੋਣ ਕਰੇ ‘ਆਪ’ ਸਰਕਾਰ ਵਲੋਂ ਆਪਣੇ ਬਲਾਕ ਸੰਮਤੀ ਮੈਂਬਰ ਨੂੰ ਚੇਅਰਮੈਨ ਘੋਸ਼ਿਤ ਕਰ ਦਿੱਤਾ। ਅਜੇ ਮੰਗੂਪੁਰ ਨੇ ਕਿਹਾ ਕਿ ਨਿਆਂ ਲਈ ਉਨ੍ਹਾਂ ਵਲੋਂ ਕੋਰਟ ਤੱਕ ਪਹੁੰਚ ਕੀਤੀ ਜਾਵੇਗੀ। ਇਸ ਮੌਕੇ ਨਾਨਕ ਸਿੰਘ ਬਾਂਠ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਵਿਜੇ ਕੁਮਾਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਦੇਸ ਰਾਜ ਹਕਲਾ ਬਲਾਕ ਸੰਮਤੀ ਮੈਂਬਰ, ਮਹਿੰਦਰ ਚੌਧਰੀ ਬਲਾਕ ਸੰਮਤੀ ਮੈਂਬਰ, ਰਾਜ ਕੁਮਾਰ ਬਲਾਕ ਸੰਮਤੀ ਮੈਂਬਰ, ਸ਼ੈਂਟੀ ਕੁਮਾਰ ਬਲਾਕ ਸੰਮਤੀ ਮੈਂਬਰ, ਕੇਵਲ ਰਾਮ ਬਲਾਕ ਸੰਮਤੀ ਮੈਂਬਰ, ਰਾਜੀਵ ਚੌਧਰੀ ਬਲਾਕ ਸੰਮਤੀ ਮੈਂਬਰ ਤੇ ਬਹੁ ਗਿਣਤੀ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਿਰਮਲ ਸਾਗਰ ਪਬਲਿਕ ਸਕੂਲ ’ਚ ਆਧੁਨਿਕ ਜਿੰਮ ਦਾ ਉਦਘਾਟਨ ਅਗਲੀ ਖ਼ਬਰ ਸਿੱਖਿਆ ਵਿਭਾਗ ਦੀ ਸਟੇਟ ਟੀਮ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀ ਕੀਤੀ ਚੈਕਿੰਗ
Ad Position 24