ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦੀਆਂ ਲੋਕ-ਸੇਵਾਵਾਂ ਨੂੰ ਕੀਤਾ ਯਾਦ
ਬੰਗਾ, 3 ਅਕਤੂਬਰ (ਧਰਮਵੀਰ ਪਾਲ)-ਦੇਸ਼ ਦੇ ਨਿਰਮਾਣ ’ਚ ਵੱਡਾ ਯੋਗਦਾਨ ਪਾਉਣ ਵਾਲੇ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸਾਸ਼ਤਰੀ ਦੇ ਜਨਮ ਦਿਨ ਮੌਕੇ ਬੰਗਾ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ। ਸਮਾਗਮ ਦੌਰਾਲ ਬੁਲਾਰਿਆਂ ਨੇ ਇਨ੍ਹਾਂ ਕੌਮੀ ਨੇਤਾਵਾਂ ਦੇ ਸਮਰਪਿਤ ਜੀਵਨ ਤੋਂ ਪ੍ਰੇਰਨਾ ਲੈਣ ਦਾ ਹੋਕਾ ਦਿੱਤਾ ਅਤੇ ਉਨ੍ਹਾਂ ਦੀਆਂ ਲੋਕ ਸੇਵਾਵਾਂ ਨੂੰ ਯਾਦ ਕੀਤਾ।
ਕ
ਕੌਮੀ ਨੇਤਾਵਾਂ ਦੇ ਜਨਮ ਦਿਵਸ ਸੰਬੰਧੀ ਕਰਵਾਏ ਸਮਾਗਮ ਦੌਰਾਨ ਡਾ. ਬਖਸ਼ੀਸ਼ ਸਿੰਘ ਤੇ ਹੋਰ ਆਗੂ। ਤਸਵੀਰ : ਧਰਮਵੀਰ ਪਾਲ
04-10-2026
ਬੰਗਾ, 3 ਅਕਤੂਬਰ (ਧਰਮਵੀਰ ਪਾਲ)-ਦੇਸ਼ ਦੇ ਨਿਰਮਾਣ ’ਚ ਵੱਡਾ ਯੋਗਦਾਨ ਪਾਉਣ ਵਾਲੇ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸਾਸ਼ਤਰੀ ਦੇ ਜਨਮ ਦਿਨ ਮੌਕੇ ਬੰਗਾ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ। ਸਮਾਗਮ ਦੌਰਾਲ ਬੁਲਾਰਿਆਂ ਨੇ ਇਨ੍ਹਾਂ ਕੌਮੀ ਨੇਤਾਵਾਂ ਦੇ ਸਮਰਪਿਤ ਜੀਵਨ ਤੋਂ ਪ੍ਰੇਰਨਾ ਲੈਣ ਦਾ ਹੋਕਾ ਦਿੱਤਾ ਅਤੇ ਉਨ੍ਹਾਂ ਦੀਆਂ ਲੋਕ ਸੇਵਾਵਾਂ ਨੂੰ ਯਾਦ ਕੀਤਾ। ਹਾਜ਼ਰੀਨ ਵਲੋਂ ਦੋਵਾਂ ਨੇਤਾਵਾਂ ਦੀਆਂ ਤਸਵੀਰਾਂ ’ਤੇ ਫੁੱਲ ਅਰਪਿਤ ਕੀਤੇ ਗਏ। ਇਕੱਠ ਨੂੰ ਸੰਬੋਧਨ ਕਰਦਿਆਂ ਬੰਗਾ ਦੇ ਸੀਨੀਅਰ ਕਾਂਗਰਸ ਆਗੂ ਤੇ ਪਾਰਟੀ ਦੇ ਐਸ. ਸੀ. ਡਿਪਾਰਟਮੈਂਟ ਦੇ ਸੂਬਾਈ ਮੈਂਬਰ ਡਾ. ਬਖਸ਼ੀਸ਼ ਸਿੰਘ ਨੇ ਮਹਾਤਮਾਂ ਗਾਂਧੀ ਅਤੇ ਲਾਲ ਬਹਾਦਰ ਸਾਸ਼ਤਰੀ ਦੋਵਾਂ ਦੇ ਜੀਵਨ ਸਫ਼ਰ ’ਤੇ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅਜ਼ਾਦੀ ਅੰਦੋਲਨ ਤੇ ਦੇਸ਼ ਨੂੰ ਨਵੀਂ ਲੀਹ ਪ੍ਰਦਾਨ ਕਰਨ ਲਈ ਦੋਵਾਂ ਕੌਮੀ ਨੇਤਾਵਾਂ ਦੀ ਭੂਮਿਕਾ ਬੇਹੱਦ ਸ਼ਲਾਘਾਯੋਗ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਨ੍ਹਾਂ ਨੇਤਾਵਾਂ ਦੇ ਮਿਸ਼ਨ ’ਤੇ ਚੱਲਦਿਆਂ ਲੋਕਾਂ ਅੰਦਰ ਲਾਮਬੰਦੀ ਕਰ ਰਹੀ ਹੈ ਤਾਂ ਜੋ ਦੇਸ਼ ਅੰਦਰ ਕਿਸੇ ਕਿਸਮ ਦੀ ਅਸਥਿਰਤਾ ਦਾ ਮਾਹੌਲ ਬਣਨ ਤੋਂ ਰੋਕਿਆ ਜਾ ਸਕੇ। ਇਸ ਮੌਕੇ ਸਰਪੰਚ ਰਾਮ ਲੁਭਾਇਆ ਖਟਕੜ, ਸਾਬਕਾ ਕੌਂਸਲਰ ਅਰੁਣ ਘਈ, ਯੂਥ ਕਾਂਗਰਸ ਆਗੂ ਰਮੇਸ਼ ਕੁਮਾਰ ਅਟਾਰੀ, ਸਾਬਕਾ ਸੰਮਤੀ ਮੈਂਬਰ ਚਮਨ ਲਾਲ ਹੱਪੋਵਾਲ, ਨੰਬਰਦਾਰ ਕੇਹਰ ਸਿੰਘ, ਮਲਕੀਅਤ ਸਿੰਘ, ਮੁਲਾਜ਼ਮ ਆਗੂ ਪਵਿੱਤਰ ਕੁਮਾਰ, ਸਮਾਜ ਸੇਵੀ ਬਚਿੱਤਰ ਸਿੰਘ, ਡਾ. ਬਲਵੀਰ ਕੌਰ, ਬਿਮਲਾ ਦੇਵੀ, ਨਿਰਮਲਾ ਦੇਵੀ, ਜੀਤ ਕੌਰ, ਹਿੰਮਤ ਕੁਮਾਰੀ ਆਦਿ ਸ਼ਾਮਿਲ ਸਨ।