04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਬਖਲੌਰ ਵਿਖੇ ਐਨ. ਆਰ. ਆਈ. ਦੇ ਘਰ ਵਿਚੋਂ ਚੋਰੀ ਹੋਇਆ ਲੱਖਾਂ ਦਾ ਸਾਮਾਨ

ਉੜਾਪੜ/ਲਸਾੜਾ, 3 ਅਕਤੂਬਰ (ਲਖਵੀਰ ਸਿੰਘ ਖੁਰਦ)-ਇਥੋਂ ਨਜਦੀਕੀ ਪਿੰਡ ਬਖਲੌਰ ਵਿਖੇ ਇਕ ਐਨ. ਆਰ.

Ad Position 21
No active advertisement
ਅਜੀਤ ਡੈਸਕ 04-10-2026
ਉੜਾਪੜ/ਲਸਾੜਾ, 3 ਅਕਤੂਬਰ (ਲਖਵੀਰ ਸਿੰਘ ਖੁਰਦ)-ਇਥੋਂ ਨਜਦੀਕੀ ਪਿੰਡ ਬਖਲੌਰ ਵਿਖੇ ਇਕ ਐਨ. ਆਰ. ਆਈ. ਦੀ ਬੰਦ ਕੋਠੀ ’ਚੋਂ ਚੋਰਾਂ ਵਲੋਂ 10 ਤੋਲੇ ਸੋਨਾ, ਦੋ ਸਿਲੰਡਰ, ਇਕ ਐਲ. ਸੀ. ਡੀ, ਇਕ ਪੱਖਾ, ਇਨਵਰਟਰ ਸਮੇਤ ਹੋਰ ਘਰ ਦਾ ਕੀਮਤੀ ਸਾਮਾਨ ਚੌਰੀ ਹੋਣ ਦਾ ਪਤਾ ਲਗਾ ਹੈ। ਘਰ ਦੇ ਮਾਲਕ ਭਰਥ ਢੰਡਾ ਪੁੱਤਰ ਗੁਰਨਾਮ ਦਾਸ ਨੇ ਦੱਸਿਆ ਕਿ ਮੈਂ ਦੋ ਕੁ ਸਾਲਾਂ ਤੋਂ ਆਪਣੀ ਪਤਨੀ ਸਮੇਤ ਵਿਦੇਸ਼ ਵਿਚ ਰਹਿੰਦਾ ਹਾਂ। ਕੱਲ੍ਹ ਰਾਤ ਜਦੋਂ ਅਸੀਂ ਵਿਦੇਸ਼ ਤੋਂ ਆਪਣੇ ਪਿੰਡ ਬਖਲੌਰ ਪੁੱਜੇ ਅਤੇ ਘਰ ਖੋਲ੍ਹ ਕੇ ਲਾਈਟ ਜਗਾਉਣੀ ਚਾਹੀ ਤਾਂ ਲਾਈਟ ਨਾ ਚੱਲਣ ‘ਤੇ ਮੈਂ ਘਰ ਦੇ ਉਪਰਲੀ ਮੰਜਿਲ ‘ਤੇ ਇਨਵਰਟਰ ਚਲਾਉਣ ਗਿਆ ਤਾਂ ਦੇਖਿਆ ਕਿ ਉਥੇ ਇਨਵਰਟਰ ਨਹੀ ਸੀ। ਉਸ ਤੋਂ ਬਾਅਦ ਜਦੋਂ ਸਾਰਿਆਂ ਕਮਰਿਆਂ ਵਿਚ ਦੇਖਿਆ ਤਾਂ ਅਲਮਾਰੀਆਂ ਵਗੈਰਾ ਖੁਲ੍ਹੀਆਂ ਪਈਆਂ ਸਨ ਅਤੇ ਸਾਮਾਨ ਦੀ ਚੰਗੀ ਤਰ੍ਹਾਂ ਫਰੋਲਾ-ਫਰਾਲੀ ਕੀਤੀ ਗਈ ਸੀ। ਪੇਟੀਆਂ ਦੇ ਜਿੰਦਰੇ ਵੀ ਟੁੱਟੇ ਹੋਏ ਸਨ ਅਤੇ ਪੇਟੀ ਵਿਚ ਪਿਆ ਗਹਿਣਿਆਂ ਵਾਲਾ ਬੈਗ ਵੀ ਖਾਲੀ ਪਿਆ ਸੀ। ਉਨ੍ਹਾਂ ਦੱਸਿਆ ਸਾਡਾ ਲੱਖਾ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਸੰਬੰਧੀ ਪੁਲਿਸ ਥਾਣਾ ਮੁਕੰਦਪੁਰ ਵਿਚ ਰਿਪੋਰਟ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਾਡਾ ਸਾਮਾਨ ਬਰਾਮਦ ਕੀਤਾ ਜਾਵੇ। ਪੁਲਿਸ ਵਲੋਂ ਘਟਨਾ ਸਥਾਨ ਦਾ ਮੌਕਾ ਦੇਖ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਟਿੱਪਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਅਗਲੀ ਖ਼ਬਰ ਸਰਪੰਚ ਪਿੰਡ ਖਰੌੜ ਕੁਲਦੀਪ ਕੌਰ ਤੇ ਮਨਰੇਗਾ ਸੈਕਟਰੀ ਕਾਂਤਾ ਦੇਵੀ ਵਲੋਂ ਫੰਡਾਂ ’ਚ ਕੀਤੀ ਹੇਰਾ ਫੇਰੀ ਦਾ ਹੋਇਆ ਪਰਦਾਫ਼ਾਸ਼
Ad Position 24