04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਮੰਦਰ ਵਿਚ ਲੱਗਾ ਪਿੱਤਲ ਦਾ ਟੱਲ ਦਿਨ ਦਿਹਾੜੇ ਲੈ ਉੱਡੇ ਚੋਰ

ਗੁਰਦਾਸਪੁਰ, 4 ਅਕਤੂਬਰ - ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਪੁਰਾਨਾ ਸ਼ਾਲਾ ਦੇ ਤਹਿਤ ਆਉਂਦੇ ਇਤਿਹਾਸਿਕ ਅਤੇ ਧਾਰਮਿਕ ਕਸਬਾ ਤਾਲਿਬਪੁਰ ਦੇ ਇਕ ਮੰਦਰ ਵਿਚੋਂ ਦਿਨ...

Ad Position 21
No active advertisement
ਅਜੀਤ ਡੈਸਕ 04-10-2026

ਗੁਰਦਾਸਪੁਰ, 4 ਅਕਤੂਬਰ - ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਪੁਰਾਨਾ ਸ਼ਾਲਾ ਦੇ ਤਹਿਤ ਆਉਂਦੇ ਇਤਿਹਾਸਿਕ ਅਤੇ ਧਾਰਮਿਕ ਕਸਬਾ ਤਾਲਿਬਪੁਰ ਦੇ ਇਕ ਮੰਦਰ ਵਿਚੋਂ ਦਿਨ ਦਿਹਾੜੇ ਕਰੀਬ ਪੰਦਰਾਂ ਕਿਲੋ ਵਜਨੀ ਪਿੱਤਲ ਦਾ ਟੱਲ (ਘੰਟਾ) ਚੋਰ ਚੋਰੀ ਕਰਕੇ ਲੈ ਗਏ । ਨਜ਼ਦੀਕ ਦੇ ਇਕ ਸੀ.ਸੀ.ਟੀ.ਵੀ. ਵਿਚ ਚੋਰਾਂ ਦੀ ਤਸਵੀਰ ਕੈਦ ਹੋਈ ਹੈ, ਜਿਸ ਵਿਚ ਉਹ ਮੋਟਰਸਾਈਕਲ 'ਤੇ ਆਉਂਦੇ ਅਤੇ ਬੋਰੀ ਵਿਚ ਪਾ ਕੇ ਕੋਈ ਭਾਰੀ ਚੀਜ਼ ਲੈ ਕੇ ਜਾਂਦੇ ਨਜ਼ਰ ਆ ਰਹੇ ਹਨ। ਚੋਰੀ ਦੀ ਇਹ ਘਟਨਾ ਖਜੂਰੀਆ ਬਿਰਾਦਰੀ ਦੇ ਜਠੇਰਿਆਂ ਦੇ ਸਿੱਧ ਬਾਬਾ ਬਨਖੰਡੀ ਨਾਥ ਮੰਦਰ ਵਿਖੇ ਵਾਪਰੀ ਹੈ। 
ਜਾਣਕਾਰੀ ਦਿੰਦਿਆ ਪਿੰਡ ਦੇ ਮੈਂਬਰ ਪੰਚਾਇਤ ਜੋਤੀ ਖਜੂਰੀਆ ਅਤੇ ਖਜੂਰੀਆ ਬਿਰਾਦਰੀ ਦੇ ਹੋਰ ਸ਼ਰਧਾਲੂਆਂ ਨੇ ਦੱਸਿਆ ਕਿ ਚੋਰੀ ਕੀਤੇ ਗਏ ਟੱਲ ਦੀ ਕੀਮਤ 25 ਤੋਂ 30 ਹਜਾਰ ਦੇ ਕਰੀਬ ਸੀ । ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਵਿਚ ਚੋਰਾਂ ਦੇ ਚਿਹਰੇ ਸਾਫ਼ ਨਜ਼ਰ ਆ ਰਹੇ ਹਨ ਅਤੇ ਪੁਲਿਸ ਨੂੰ ਇਹ ਸੀ.ਸੀ.ਟੀ.ਵੀ. ਵੀ ਮੁਹਈਆ ਕਰਵਾਈ ਜਾ ਚੁੱਕੀ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ । ਉੱਥੇ ਹੀ ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨੀ ਪਿੰਡ ਕ੍ਰਿਸ਼ਨਾ ਨਗਰ ਅਤੇ ਜੱਟੂਵਾਲ ਦੇ ਮੰਦਰਾ ਵਿਚ ਵੀ ਇਕ ਚੋਰ ਵਲੋਂ ਚੋਰੀਆਂ ਕੀਤੀਆਂ ਗਈਆਂ ਸਨ ਅਤੇ ਉਸ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਇਲਾਕਾ ਨਿਵਾਸੀਆਂ ਨੇ ਸੰਬੰਧਿਤ ਥਾਣਾ ਪੁਰਾਨਾ ਸ਼ਾਲਾ ਦੀ ਪੁਲਿਸ ਨੂੰ ਦੇ ਦਿੱਤੀ ਸੀ ਪਰ ਫਿਰ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ । ਹੁਣ ਲਗਾਤਾਰ ਚੋਰ ਧਾਰਮਿਕ ਅਸਥਾਨਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ ਜੋ ਬੇਹਦ ਮੰਦਭਾਗਾ ਹੈ ਪਰ ਮਾਮਲੇ ਵਿਚ ਪੁਲਿਸ ਦੀ ਚੁੱਪੀ ਹੈਰਾਨੀਜਨਕ ਹੈ ।

Ad Position 22
No active advertisement
ਪਿਛਲੀ ਖ਼ਬਰ ਹਫਤੇ ਦੇ ਅੰਤ ਦੌਰਾਨ ਕੇਦਾਰਨਾਥ ਧਾਮ ਵਿਖੇ ਸ਼ਰਧਾਲੂਆਂ ਦੀ ਭਾਰੀ ਭੀੜ ਅਗਲੀ ਖ਼ਬਰ ਕਾਂਗਰਸ ਦੀ ਸਾਬਕਾ ਮਹਿਲਾ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਮਿੱਠੂ ਮਦਾਨ 'ਤੇ ਲਾਏ ਖਿੱਚ-ਧੂਹ ਅਤੇ ਧੱਕੇਸ਼ਾਹੀ ਦੇ...
Ad Position 24