04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਰਪੰਚ ਪਿੰਡ ਖਰੌੜ ਕੁਲਦੀਪ ਕੌਰ ਤੇ ਮਨਰੇਗਾ ਸੈਕਟਰੀ ਕਾਂਤਾ ਦੇਵੀ ਵਲੋਂ ਫੰਡਾਂ ’ਚ ਕੀਤੀ ਹੇਰਾ ਫੇਰੀ ਦਾ ਹੋਇਆ ਪਰਦਾਫ਼ਾਸ਼

ਨਵਾਂਸ਼ਹਿਰ, 3 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹੇ ਦੀ ਸਬ-ਡਵੀਜ਼ਨ ਬਲਾਚੌਰ ਦੇ ਬਲਾਕ ਸੜੋਆ ਅਧੀਨ ਪੈਂਦੇ ਪਿੰਡ ਖਰੌੜ ਦੀ ਸਰਪੰਚ ਤੇ ਮਨਰੇਗਾ ਸੈਕਟਰੀ ਨੂੰ ਇਕ ਸ਼ਿਕਾਇਤ ਦੀ ਪੜਤਾਲ ਦੌਰਾਨ ਫੰਡਾਂ ਵਿਚ ਹੇਰਾ-ਫੇਰੀ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਪੜਤਾਲ ਸਾਬਕਾ ਸੂਬੇਦਾਰ ਬਲਵੀਰ ਸਿੰਘ ਖਰੌੜ ਦੀ ਸ਼ਿਕਾਇਤ ਅਨੁਸਾਰ ਸਰਪੰਚ ਵਲੋਂ ਆਪਣੀ ਪੰਚਾਇਤੀ ਸ਼ਕਤੀ ਦੀ ਗਲਤ ਵਰਤੋਂ ਕਰਦਿਆਂ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਮਨਰੇਗਾ ਫੰਡਾਂ ਦੀ ਗਲਤ ਵਰਤੋਂ ਕਰਕੇ ਸਰਕਾਰੀ ਖਜਾਨੇ ਨੂੰ ਨੁਕਸਾਨ ਪਹੁੰਚਾਉਣ ਬਾਬਤ ਕੀਤੀ ਗਈ ਸੀ।

Ad Position 21
No active advertisement
ਜਾਣਕਾਰੀ ਦਿੰਦੇ ਹੋਏ ਸਾਬਕਾ ਸੂਬੇਦਾਰ ਬਲਵੀਰ ਸਿੰਘ ਪਿੰਡ ਖਰੌੜ। 04-10-2026
ਨਵਾਂਸ਼ਹਿਰ, 3 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹੇ ਦੀ ਸਬ-ਡਵੀਜ਼ਨ ਬਲਾਚੌਰ ਦੇ ਬਲਾਕ ਸੜੋਆ ਅਧੀਨ ਪੈਂਦੇ ਪਿੰਡ ਖਰੌੜ ਦੀ ਸਰਪੰਚ ਤੇ ਮਨਰੇਗਾ ਸੈਕਟਰੀ ਨੂੰ ਇਕ ਸ਼ਿਕਾਇਤ ਦੀ ਪੜਤਾਲ ਦੌਰਾਨ ਫੰਡਾਂ ਵਿਚ ਹੇਰਾ-ਫੇਰੀ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਪੜਤਾਲ ਸਾਬਕਾ ਸੂਬੇਦਾਰ ਬਲਵੀਰ ਸਿੰਘ ਖਰੌੜ ਦੀ ਸ਼ਿਕਾਇਤ ਅਨੁਸਾਰ ਸਰਪੰਚ ਵਲੋਂ ਆਪਣੀ ਪੰਚਾਇਤੀ ਸ਼ਕਤੀ ਦੀ ਗਲਤ ਵਰਤੋਂ ਕਰਦਿਆਂ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਮਨਰੇਗਾ ਫੰਡਾਂ ਦੀ ਗਲਤ ਵਰਤੋਂ ਕਰਕੇ ਸਰਕਾਰੀ ਖਜਾਨੇ ਨੂੰ ਨੁਕਸਾਨ ਪਹੁੰਚਾਉਣ ਬਾਬਤ ਕੀਤੀ ਗਈ ਸੀ। ਇਸ ਸੰਬੰਧੀ ਪੜਤਾਲੀਆ ਰਿਪੋਰਟ ਦੀ ਕਾਪੀ ਵਿਖਾਉਂਦਿਆ ਅੱਗੇ ਜਾਣਕਾਰੀ ਦਿੰਦੇ ਹੋਏ ਸਾਬਕਾ ਸੂਬੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਪਿੰਡ ਪੱਧਰ ਉਪਰ ਉਸ ਦੀ ਜਾਣਕਾਰੀ ਵਿਚ ਇਹ ਆਇਆ ਸੀ ਕਿ ਗਰਾਮ ਪੰਚਾਇਤ ਪਿੰਡ ਖਰੌੜ ਦੀ ਮੌਜੂਦਾ ਸਰਪੰਚ ਕੁਲਦੀਪ ਕੌਰ ਪਤਨੀ ਮੋਹਨ ਲਾਲ ਵਲੋਂ ਜੀ. ਆਰ. ਐਸ. ਮਨਰੇਗਾ ਕਾਂਤਾ ਦੇਵੀ ਨਾਲ ਮਿਲੀਭੁਗਤ ਕਰਕੇ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਅਤੇ ਜਰੂਰਤਮੰਦ ਮਜ਼ਦੂਰਾਂ ਨੂੰ ਨਜ਼ਰਅੰਦਾਜ਼ ਕਰਦਿਆ ਮਨਰੇਗਾ ਦੇ ਫੰਡਾਂ ਵਿਚ ਵੱਡੀ ਪੱਧਰ ‘ਤੇ ਧਾਂਦਲੀ ਕੀਤੀ ਗਈ ਹੈ। ਉਨ੍ਹਾਂ ਵਲੋਂ ਇਕ ਲਿਖਤੀ ਸ਼ਿਕਾਇਤ ਦਿੰਦਿਆ ਅਪੀਲ ਕੀਤੀ ਗਈ ਸੀ ਕਿ ਜੇਕਰ ਇਸ ਦੀ ਪੜਤਾਲ ਕਰਵਾਈ ਜਾਵੇ ਤਾਂ ਅਸਲ ਤੱਥ ਸਾਹਮਣੇ ਆਉਣਗੇ। ਉਨ੍ਹਾਂ ਦੱਸਿਆ ਕਿ ਮੇਰੀ ਸ਼ਿਕਾਇਤ ਦੀ ਪੜਤਾਲ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ-ਕਮ-ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਐਮ. ਜੀ. ਨਰੇਗਾ) ਸ. ਭ. ਸ. ਨਗਰ ਵਲੋਂ ਕੀਤੀ ਗਈ। ਇਸ ਸੰਬੰਧੀ ਉਨ੍ਹਾਂ ਵਲੋਂ ਸਾਰੀਆਂ ਧਿਰਾਂ ਨੂੰ ਹਾਜ਼ਰ ਕਰਾਉਣ ਉਪਰੰਤ, ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ ਗਏ ਅਤੇ ਢੁਕਵੀਂ ਪੜਤਾਲ ਕੀਤੀ ਗਈ। ਉਪਰੰਤ ਉਨ੍ਹਾਂ ਕੀਤੀ ਪੜਤਾਲ ਦੀ ਜਾਰੀ ਕੀਤੀ ਸਿੱਟਾ ਰਿਪੋਰਟ ਵਿਚ ਕੁਲਦੀਪ ਕੌਰ ਸਰਪੰਚ ਗ੍ਰਾਮ ਪੰਚਾਇਤ ਖਰੌੜ ਬਲਾਕ ਸੜੋਆ ਤੇ ਕਾਂਤਾ ਦੇਵੀ ਜੀ. ਆਰ. ਐਸ. ਮਨਰੇਗਾ, ਗ੍ਰਾਮ ਪੰਚਾਇਤ ਖਰੌੜ ਬਲਾਕ ਸੜੋਆ ਦੀ ਮਨਰੇਗਾ ਦੇ ਫੰਡ ਵਿਚ ਕੀਤੀ ਹੇਰਾ-ਫੇਰੀ ਸਾਹਮਣੇ ਆਈ। ਉਨ੍ਹਾਂ ਦੱਸਿਆ ਕਿ ਪੜਤਾਲੀਆ ਅਫਸਰ ਵਲੋਂ ਆਪਣੀ ਸਿੱਟਾ ਰਿਪੋਰਟ ਵਿਚ ਸਰਪੰਚ ਕੁਲਦੀਪ ਕੌਰ ਤੇ ਕਾਂਤਾ ਦੇਵੀ ਜੀ. ਆਰ. ਐਸ. ਪਾਸੋਂ 31494 ਰੁਪਏ ਦੀ ਰਿਕਵਰੀ ਕੀਤੇ ਜਾਣ ਤੇ ਮਨਰੇਗਾ ਫੰਡਾਂ ਵਿਚ ਕੀਤੀ ਹੇਰਾ-ਫੇਰੀ ਦੇ ਦੋਸ਼ਾਂ ਤਹਿਤ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੇ ਜਾਣ ਸੰਬੰਧੀ ਬੀ. ਡੀ. ਪੀ. ਓ. ਸੜੋਆ ਨੂੰ ਅਤੇ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ। ਸੂਬੇਦਾਰ ਬਲਵੀਰ ਸਿੰਘ ਖਰੌੜ ਨੇ ਦੱਸਿਆ ਕਿ ਲੰਮੀ ਜੱਦੋ-ਜਹਿਦ ਉਪਰੰਤ ਪਿੰਡ ਵਾਸੀਆਂ ਨੂੰ ਇਨਸਾਫ ਦੀ ਪ੍ਰਾਪਤੀ ਹੋਈ ਹੈ। ਉਨ੍ਹਾਂ ਵਿਭਾਗ ਤੋਂ ਮੰਗ ਕੀਤੀ ਹੈ ਕਿ ਅਜਿਹੇ ਜਾਲਸਾਜ਼ ਸਰਪੰਚ ਨੂੰ ਤੁਰੰਤ ਮੁਅੱਤਲ ਕਰਕੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਬਖਲੌਰ ਵਿਖੇ ਐਨ. ਆਰ. ਆਈ. ਦੇ ਘਰ ਵਿਚੋਂ ਚੋਰੀ ਹੋਇਆ ਲੱਖਾਂ ਦਾ ਸਾਮਾਨ ਅਗਲੀ ਖ਼ਬਰ ਨਸ਼ਾ ਤਸ਼ਕਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਵਲੋਂ 4 ਕਾਬੂ
Ad Position 24