07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਉਤਸਵ ਮੌਕੇ ਭਗਤੀ ਦੇ ਰੰਗ ’ਚ ਰੰਗਿਆ ਕਾਠਗੜ੍ਹ

ਕਾਠਗੜ੍ਹ, 6 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੀ ਸੰਘਣੀ ਆਬਾਦੀ ਵਿਖੇ ਸਥਿਤ ਭਗਵਾਨ ਸ੍ਰੀ ਕ੍ਰਿਸ਼ਨ ਰਾਧਾ ਮੰਦਰ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਪਵਿੱਤਰ ਜਨਮ ਅਸ਼ਟਮੀ ਤਿਉਹਾਰ ਸ਼ਰਧਾ ਨਾਲ ਮਨਾਇਆ। ਇਸ ਮੌਕੇ ਮੰਦਰ ਨੂੰ ਸੁੰਦਰ ਢੰਗ ਨਾਲ ਸਜਾਇਆ, ਜਦਕਿ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕਰਕੇ ਭਗਵਾਨ ਸ੍ਰੀ ਕ੍ਰਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਕਾਠਗੜ੍ਹ, 6 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੀ ਸੰਘਣੀ ਆਬਾਦੀ ਵਿਖੇ ਸਥਿਤ ਭਗਵਾਨ ਸ੍ਰੀ ਕ੍ਰਿਸ਼ਨ ਰਾਧਾ ਮੰਦਰ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਪਵਿੱਤਰ ਜਨਮ ਅਸ਼ਟਮੀ ਤਿਉਹਾਰ ਸ਼ਰਧਾ ਨਾਲ ਮਨਾਇਆ। ਇਸ ਮੌਕੇ ਮੰਦਰ ਨੂੰ ਸੁੰਦਰ ਢੰਗ ਨਾਲ ਸਜਾਇਆ, ਜਦਕਿ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕਰਕੇ ਭਗਵਾਨ ਸ੍ਰੀ ਕ੍ਰਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੀ ਸ਼ੁਰੂਆਤ ਸਵੇਰੇ ਪ੍ਰਭਾਤ ਫੇਰੀ ਨਾਲ ਹੋਈ। ਭਗਵਾਨ ਸ੍ਰੀ ਕ੍ਰਿਸ਼ਨ ਦੇ ਗੁਣਗਾਨ ਕਰਦੀ ਪ੍ਰਭਾਤ ਫੇਰੀ ਜਦੋਂ ਪਿੰਡ ਦੀਆਂ ਗਲੀਆਂ ਵਿਚੋਂ ਲੰਘੀ ਤਾਂ ਪਿੰਡ ਵਾਸੀਆਂ ਵਲੋਂ ਥਾਂ-ਥਾਂ ’ਤੇ ਇਸ ਦਾ ਭਰਵਾਂ ਸਵਾਗਤ ਕੀਤਾ। ਰਾਤ ਸਮੇਂ ਮੰਦਰ ਵਿਖੇ ਵਿਸ਼ੇਸ਼ ਭਜਨ ਸੰਧਿਆ ਕਰਵਾਈ ਗਈ, ਜਿਸ ਵਿਚ ਬੀ. ਐਸ. ਧਿਮਾਨ ਐਂਡ ਪਾਰਟੀ, ਰੋਪੜ ਵਾਲਿਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਨਾਲ ਭਰਪੂਰ ਭਜਨ ਪੇਸ਼ ਕਰਕੇ ਸੰਗਤ ਨੂੰ ਨਿਹਾਲ ਕੀਤਾ। ਜਿਵੇਂ ਹੀ ਘੜੀ ਦੀਆਂ ਸੂਈਆਂ ਨੇ ਰਾਤ 12 ਵਜੇ ਦਾ ਸਮਾਂ ਕੀਤਾ ਤਾਂ ਭਗਵਾਨ ਸ੍ਰੀ ਕ੍ਰਿਸ਼ਨ ਦੇ ਪ੍ਰਕਾਸ਼ ਪੁਰਬ ਮੌਕੇ ਮੰਦਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਭਜਨ ਰਾਹੀਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਮਥੁਰਾ ਵਿਚ ਅਵਤਾਰ ਧਾਰਨ ਦਾ ਪ੍ਰਸੰਗ ਪੇਸ਼ ਕੀਤਾ। ਜਨਮ ਅਸ਼ਟਮੀ ਦੇ ਇਸ ਪਵਿੱਤਰ ਮੌਕੇ ਕੇਕ ਕੱਟਣ ਦੀ ਰਸਮ ਵੀ ਕੀਤੀ ਗਈ। ਇਸ ਮੌਕੇ ਸੰਗਤ ਵਿਚ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਤੇ ਟਿੱਕੀਆਂ ਦਾ ਲੰਗਰ ਵੀ ਲਗਾਇਆ। ਰਾਤ ਕਰੀਬ 1 ਵਜੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਆਰਤੀ ਨਾਲ ਸਮਾਗਮ ਦੀ ਸਮਾਪਤੀ ਹੋਈ। ਉਪਰੰਤ ਸੰਗਤ ਨੂੰ ਪ੍ਰਸ਼ਾਦ ਵੰਡਿਆ। ਇਸ ਮੌਕੇ ਸ਼ਸ਼ੀ ਪਾਲ ਵਰਮਾ, ਤੇਜਪਾਲ ਵਰਮਾ, ਚੰਦਰਸ਼ੇਖਰ ਗੌਤਮ, ਵਿਨੈ ਗੌਤਮ, ਨਵੀਨ ਗੌਤਮ, ਪ੍ਰਿੰਸ ਜੋਸ਼ੀ, ਜੀਵਨਪਾਲ ਜੋਸ਼ੀ, ਸਨੀ, ਕਮਲ ਅਨੰਦ, ਸੋਨੂ ਅਨੰਦ, ਹਿਤੇਸ਼ ਵਰਮਾ, ਕੌਸ਼ਲ, ਕੇਸ਼ਵ ਅਨੰਦ, ਵਿਸ਼ਾਲ ਅਨੰਦ, ਰਾਜੂ, ਗੋਬਿੰਦ ਸ਼ਰਮਾ, ਅੰਕਿਤ ਵਰਮਾ, ਰਾਮ ਕੁਮਾਰ ਸ਼ਰਮਾ, ਮਨੋਜ ਕੁਮਾਰ, ਮੋਹਨਦਾਸ ਅਤੇ ਸੋਨੂ ਅਨੰਦ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਉਸਮਾਨਪੁਰ ਵਿਖੇ ਸਿਹਤ ਸੰਭਾਲ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਪਿੰਡ ਭਰੋਲੀ ਦੇ ਸਾਲਾਨਾ ਜੋੜ ਮੇਲੇ ’ਤੇ ਪ੍ਰਬੰਧਕ ਕਮੇਟੀ। ਭਰੋਲੀ ’ਚ ਸਾਲਾਨਾ ਜੋੜ ਮੇਲਾ ਮਨਾਇਆ
Ad Position 24