ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਰੀਡਿੰਗ ਸਕਿੱਲਜ਼ ’ਤੇ ਸੈਮੀਨਾਰ
ਬੰਗਾ, 3 ਸਤੰਬਰ (ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਜਮਾਤ 3 ਤੋਂ 8 ਦੇ ਵਿਦਿਆਰਥੀਆਂ ਲਈ ਅਣਡਿੱਠਾ ਪੈਹਿਰਾ ਪੜ੍ਹਨ ਤੇ ਪੈਹਿਰੇ ਨੂੰ ਪੜ੍ਹਨ ਉਪਰੰਤ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਤਕਨੀਕ ਸੰਬੰਧੀ ਵਿਸ਼ੇ ’ਤੇ ਇਕ ਗਿਆਨਵਰਧਕ ਸੈਮੀਨਾਰ-ਕਮ-ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਸੰਚਾਲਨ ਬਰਲਿੰਗਟਨ ਦੀ ਪ੍ਰੋਡਕਟ ਮੈਨੇਜਰ ਤੇ ਰਿਸੋਰਸ ਪਰਸਨ ਸ੍ਰੀਮਤੀ ਦੀਪਸ਼ਿਖਾ ਵਲੋਂ ਕੀਤਾ।
ਬੰਗਾ, 3 ਸਤੰਬਰ (ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਜਮਾਤ 3 ਤੋਂ 8 ਦੇ ਵਿਦਿਆਰਥੀਆਂ ਲਈ ਅਣਡਿੱਠਾ ਪੈਹਿਰਾ ਪੜ੍ਹਨ ਤੇ ਪੈਹਿਰੇ ਨੂੰ ਪੜ੍ਹਨ ਉਪਰੰਤ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਤਕਨੀਕ ਸੰਬੰਧੀ ਵਿਸ਼ੇ ’ਤੇ ਇਕ ਗਿਆਨਵਰਧਕ ਸੈਮੀਨਾਰ-ਕਮ-ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਸੰਚਾਲਨ ਬਰਲਿੰਗਟਨ ਦੀ ਪ੍ਰੋਡਕਟ ਮੈਨੇਜਰ ਤੇ ਰਿਸੋਰਸ ਪਰਸਨ ਸ੍ਰੀਮਤੀ ਦੀਪਸ਼ਿਖਾ ਵਲੋਂ ਕੀਤਾ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਰੀਡਿੰਗ ਕੰਪ੍ਰਿਹੈਂਸ਼ਨ, ਵਿਸ਼ਲੇਸ਼ਣਾਤਮਕ ਸੋਚ ਤੇ ਸਮੱਸਿਆ-ਹੱਲ ਕਰਨ ਦੀ ਯੋਗਤਾ ਨੂੰ ਮਜ਼ਬੂਤ ਕਰਨਾ ਸੀ। ਵਿਦਿਆਰਥੀਆਂ ਦੇ ਪੱਧਰ ਅਨੁਸਾਰ ਵਰਕਸ਼ਾਪ ਨੂੰ ਦੋ ਸੈਸ਼ਨਾਂ ਜੂਨੀਅਰ ਗਰੁੱਪ ਤੇ ਸੀਨੀਅਰ ਗਰੁੱਪ ਵਿਚ ਕਰਵਾਇਆ ਗਿਆ। ਵਿਦਿਆਰਥੀਆਂ ਨੇ ਪੜ੍ਹੋ, ਸੋਚੋ ਤੇ ਜਵਾਬ ਦੋ, ਸਿਰਲੇਖ ਦੇ ਆਧਾਰ ’ਤੇ ਅਨੁਮਾਨ ਲਗਾਉਣਾ ਪੈਹਿਰੇ ਸੰਬੰਧੀ ਚਰਚਾ ਅਤੇ ਬਹੁ ਵਿਕਲਪੀ ਪ੍ਰਸ਼ਨ ਉੱਤਰ ਵਰਗੀਆਂ ਦਿਲਚਸਪ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਨੂੰ ਮੁੱਖ ਵਿਚਾਰ ਪਛਾਣਨ, ਮਹੱਤਵਪੂਰਨ ਜਾਣਕਾਰੀ ਲੱਭਣ, ਅਰਥਪੂਰਨ ਨਤੀਜੇ ਕੱਢਣ ਤੇ ਸਟੀਕ ਉੱਤਰ ਲਿਖਣ ਦੀਆਂ ਪ੍ਰਭਾਵਸ਼ਾਲੀ ਰਣਨੀਤੀਆਂ ਬਾਰੇ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਮਜ਼ਬੂਤ ਨੀਂਹ ਸਾਬਤ ਹੋਈ। ਪ੍ਰਿੰਸੀਪਲ ਸ੍ਰੀਮਤੀ ਨੀਨਾ ਭਾਰਦਵਾਜ ਨੇ ਵਰਕਸ਼ਾਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੜ੍ਹਨਾ ਕੇਵਲ ਪ੍ਰੀਖਿਆ ਦੀ ਤਿਆਰੀ ਦਾ ਹੁਨਰ ਨਹੀਂ, ਸਗੋਂ ਜੀਵਨ ਭਰ ਸਿੱਖਣ ਦਾ ਆਧਾਰ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਿਯਮਿਤ ਪੜ੍ਹਨ, ਆਲੋਚਨਾਤਮਕ ਸੋਚ ਵਿਕਸਿਤ ਕਰਨ ਤੇ ਹਰ ਪੈਰ੍ਹੇ ਨੂੰ ਧੀਰਜ ਅਤੇ ਆਤਮ-ਵਿਸ਼ਵਾਸ ਨਾਲ ਸਮਝਣ ਲਈ ਪ੍ਰੇਰਿਤ ਕੀਤਾ। ਵਰਕਸ਼ਾਪ ਵਿਦਿਆਰਥੀਆਂ ਲਈ ਬੇਹੱਦ ਲਾਭਦਾਇਕ ਅਤੇ ਪ੍ਰੇਰਨਾ ਜਨਕ ਰਹੀ।