11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸਾਹਦੜਾ ਵਿਖੇ ਖੇਡ ਕ੍ਰਾਂਤੀ ਤਹਿਤ ਉਸਾਰੇ ਜਾ ਰਹੇ ਸਟੇਡੀਅਮ ਲਈ ਜਗ੍ਹਾ ਦਾ ਕੀਤਾ ਨਿਰੀਖਣ

Ad Position 21
No active advertisement
ਅਜੀਤ ਡੈਸਕ 23-01-2026
ਮਜਾਰੀ/ਸਾਹਿਬਾ, 22 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਪਰੇ ਹਟਾ ਕੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪਿੰਡਾਂ ਵਿਚ ਖੇਡ ਕ੍ਰਾਂਤੀ ਤਹਿਤ ਖੇਡ ਸਟੇਡੀਅਮ ਮਨਜੂਰ ਕੀਤੇ ਹਨ | ਜਿਸ ਤਹਿਤ ਪਿੰਡ ਸਾਹਦੜਾ ਵਿਖੇ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਖੇਡ ਸਟੇਡੀਅਮ ਉਸਾਰਨ ਵਾਸਤੇ ਮਨਜੂਰੀ ਦਿੱਤੀ ਗਈ | ਜਿਸ ਦਾ ਪੰਚਾਇਤੀ ਰਾਜ ਅਤੇ ਡਿਵੈਲਪਮੈਂਟ ਵਿਭਾਗ ਬਲਾਚੌਰ ਦੇ ਐਸ.ਡੀ.ਓ ਪ੍ਰਦੀਪ ਸੂਦ ਅਤੇ ਜੇ.ਈ ਅਵਤਾਰ ਸਿੰਘ ਵਲੋਂ ਸਰਪੰਚ ਸੁਰਿੰਦਰਪਾਲ ਅਤੇ ਗੁਰਨੇਕ ਸਿੰਘ ਪੰਚ ਨੂੰ ਨਾਲ ਲੈ ਕੇ ਥਾਂ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਸੂਦ ਨੇ ਦੱਸਿਆ ਕਿ ਇਥੇ ਖੇਡ ਸਟੇਡੀਅਮ ਬਣਾਉਣ ਦਾ ਕੰਮ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ | ਸਮੂਹ ਪੰਚਾਇਤ ਤੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ ਦਾ ਖੇਡ ਸਟੇਡੀਅਮ ਦਾ ਕੰਮ ਸ਼ੁਰ ਕਰਵਾਉਣ ਲਈ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਨਿਤਿਨ ਨਬੀਨ ਦੇ ਰਾਸ਼ਟਰੀ ਭਾਜਪਾ ਪ੍ਰਧਾਨ ਬਣਨ 'ਤੇ ਖੰਨਾ ਵਲੋਂ ਵਧਾਈ ਅਗਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ 28 ਤੋਂ
Ad Position 24