17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਵ . ਮਹਿੰਦਰ ਕੌਰ ਸਿੱਧੂ ਨੂੰ ਸ਼ਰਧਾਂਜਲੀਆਂ ਭੇਟ

ਸਿੱਧਵਾਂ ਬੇਟ, 17 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਕਸਬਾ ਸਿੱਧਵਾਂ ਬੇਟ ਦੇ ਅਗਾਂਹਵਧੂ ਕਿਸਾਨ ਸਾਧੂ ਸਿੰਘ ਸਿੱਧੂ ਦੇ ਸਤਿਕਾਰਯੋਗ ਮਾਤਾ ਤੇ ਸੈਕਟਰੀ ਦਲਵੀਰ ਸਿੰਘ ਸਿੱਧੂ ਤੇ ਹਰਪ੍ਰੀਤ ਸਿੰਘ ਸਿੱਧੂ ਕੈਨੇਡਾ ਦੀ 107 ਸਾਲਾ ਦਾਦੀ ਮਾਤਾ ਮਹਿੰਦਰ ਕੌਰ ਸਿੱਧੂ, ਜਿਨ੍ਹਾਂ ਦਾ 8 ਨਵੰਬਰ ਨੂੰ ਅਚਾਨਕ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਯਾਦ ਵਿਚ ਅੱਜ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠਾਂ ਜੀ ਦੇ ਭੋਗ ਪਾਏ ਗਏ।

Ad Position 21
No active advertisement
ਸ਼ਰਧਾਂਜਲੀ ਸਮਾਰੋਹ ਦੌਰਾਨ ਰਾਗੀ ਜਥਾ ਕੀਰਤਨ ਕਰਦਾ ਹੋਇਆ। ਇਨਸੈੱਟ ’ਚ ਸਵ: ਮਹਿੰਦਰ ਕੌਰ ਸਿੱਧੂ ਦੀ ਤਸਵੀਰ। ਤਸਵੀਰ : ਜਸਵੰਤ ਸਿੰਘ ਸਲੇਮਪੁਰੀ 18-11-2026
ਸਿੱਧਵਾਂ ਬੇਟ, 17 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਕਸਬਾ ਸਿੱਧਵਾਂ ਬੇਟ ਦੇ ਅਗਾਂਹਵਧੂ ਕਿਸਾਨ ਸਾਧੂ ਸਿੰਘ ਸਿੱਧੂ ਦੇ ਸਤਿਕਾਰਯੋਗ ਮਾਤਾ ਤੇ ਸੈਕਟਰੀ ਦਲਵੀਰ ਸਿੰਘ ਸਿੱਧੂ ਤੇ ਹਰਪ੍ਰੀਤ ਸਿੰਘ ਸਿੱਧੂ ਕੈਨੇਡਾ ਦੀ 107 ਸਾਲਾ ਦਾਦੀ ਮਾਤਾ ਮਹਿੰਦਰ ਕੌਰ ਸਿੱਧੂ, ਜਿਨ੍ਹਾਂ ਦਾ 8 ਨਵੰਬਰ ਨੂੰ ਅਚਾਨਕ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਯਾਦ ਵਿਚ ਅੱਜ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠਾਂ ਜੀ ਦੇ ਭੋਗ ਪਾਏ ਗਏ। ਰਾਗੀ ਸਿੰਘਾਂ ਵਲੋਂ ਵੈਰਾਗਮਈ ਕੀਰਤਨ ਕਰਦਿਆਂ ਜੁੜੀਆਂ ਸੰਗਤਾਂ ਨੂੰ ਜਨਮ ਤੇ ਮੌਤ ਦੇ ਵਿਸ਼ੇ ’ਤੇ ਜਾਣੂ ਕਰਵਾਇਆ। ਅਰਦਾਸ ਉਪਰੰਤ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ, ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ ਤੇ ਅਧਿਆਪਕ ਆਗੂ ਇੰਦਰਜੀਤ ਸਿੰਘ ਸਿੱਧੂ ਨੇ ਆਖਿਆ ਕਿ ਇਕ ਮਾਂ ਦਾ ਪਿਆਰ ਕਿਸੇ ਇਨਸਾਨ ਲਈ ਹਮੇਸ਼ਾ ਇਕ ਬੋਹੜ ਦੀ ਛਾਂ ਵਰਗਾ ਹੁੰਦਾ ਹੈ। ਜਿਸ ਦਾ ਪਤਾ ਉਸ ਮਾਂ ਦੀ ਮੌਤ ਤੋਂ ਬਾਅਦ ਲੱਗਦਾ ਹੈ। ਇਸ ਮੌਕੇ ਸਿੱਧੂ ਪਰਿਵਾਰ ਵਲੋਂ ਮਾਤਾ ਮਹਿੰਦਰ ਕੌਰ ਦੀ ਯਾਦ ਵਿਚ ਵੱਖ-ਵੱਖ ਅਸਥਾਨਾਂ ਨੂੰ ਮਾਇਆ ਵੀ ਦਾਨ ਕੀਤੀ। ਸਿੱਧੂ ਪਰਿਵਾਰ ਨੇ ਗੁਰਦੁਆਰਾ ਸਿੱਧਵਾਂ ਬੇਟ ਨੂੰ 1 ਲੱਖ ਰੁਪਏ, ਗੁਰਦੁਆਰਾ ਨਾਨਕ ਨਿਵਾਸ ਸਲੇਮਪੁਰਾ ਨੂੰ 21 ਹਾਜ਼ਰ ਤੇ ਕਈ ਹੋਰ ਸੰਸਥਾਵਾਂ ਨੂੰ 51-51 ਸੌ ਰੁਪਏ ਭੇਟ ਕੀਤੇ। ਇਸ ਮੌਕੇ ਚਰਨਜੀਤ ਸਿੰਘ ਗਿੱਲ ਗਾਲਿਬ, ਬੀ.ਡੀ.ਪੀ.ਓ. ਮਲਕੀਤ ਸਿੰਘ ਭੱਟੀ, ਬੀ.ਡੀ.ਪੀ.ਓ. ਪਰਮਿੰਦਰ ਸਿੰਘ ਰਸੂਲਪੁਰ, ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਐਡਵੋਕੇਟ ਗੁਰਬਿੰਦਰ ਸਿੰਘ ਸਿੱਧੂ, ਬੀ.ਡੀ.ਪੀ.ਓ. ਪਲਵਿੰਦਰ ਸਿੰਘ ਭੂੰਦੜੀ, ਜੇ.ਈ. ਪਰਮਿੰਦਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰ ਸਿੰਘ ਚਾਹਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ, ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ, ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਬਿੰਦਾ ਭੁਮਾਲ, ਸਾਬਕਾ ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਡਾਇ: ਸਿਮਰਜੀਤ ਸਿੰਘ ਗਿੱਲ, ਰਿਟਾ: ਐੱਸ.ਪੀ. ਸੁਰਿੰਦਰ ਸਿੰਘ ਸਿੱਧੂ, ਰਿਟਾ: ਡੀ.ਐੱਸ.ਪੀ. ਤਰਲੋਚਨ ਸਿੰਘ, ਅਸੋਕ ਕੁਮਾਰ ਢੰਡ, ਘਣਸ਼ਾਮ ਢੰਡ, ਬਲਦੇਵ ਸਿੰਘ ਗਰਚਾ, ਰਿਟਾ: ਇੰਸ: ਪੁਲਿਸ ਐਸੋ: ਲੁਧਿਆਣਾ ਦੇ ਪ੍ਰਧਾਨ ਪਵਿੱਤਰ ਸਿੰਘ ਸਿੱਧੂ, ਸੀਨੀ: ਮੀਤ ਪ੍ਰਧਾਨ ਦਵਿੰਦਰ ਸਿੰਘ ਢੀਂਡਸਾ, ਸੁਭਾਸ਼ ਮਿੱਤਲ, ਜਨਰਲ ਸਕੱਤਰ ਸੀਸਪਾਲ, ਰਿਟਾ: ਇੰਸ: ਮੋਹਨਲਾਲ, ਰਿਟਾ: ਇੰਸ: ਜਸਪਾਲ ਸਿੰਘ, ਰਿਟਾ: ਜਗਜੀਤ ਸਿੰਘ ਨੈਸਨਲ ਐਥਲੀਟ, ਬਹਾਦਰ ਸਿੰਘ ਮਾਨ, ਸਰਪੰਚ ਅਮਰਜੀਤ ਕੌਰ ਛੀਨਾਂ, ਸਰਪੰਚ ਜਸਵਿੰਦਰ ਸਿੰਘ ਛੀਨਾਂ, ਸਰਪੰਚ ਬਲਕਾਰ ਸਿੰਘ ਲਾਡੀ, ਪ੍ਰਧਾਨ ਅਜਮੇਰ ਸਿੰਘ ਛੀਨਾਂ, ਸੰਮਤੀ ਮੈਂਬਰ ਗੁਰਜੀਤ ਸਿੰਘ ਜੰਡੀ, ਸਰਪੰਚ ਸਿੰਗਾਰਾ ਸਿੰਘ, ਗੁਰਬਚਨ ਸਿੰਘ ਬੀਰਮੀ, ਸਾਬਕਾ ਸਰਪੰਚ ਜਗਦੇਵ ਸਿੰਘ ਦਿਉਲ, ਬੇਅੰਤ ਸਿੰਘ ਤਲਵਾੜਾ, ਮਾ. ਬਲਬਹਾਦਰ ਸਿੰਘ, ਮਾ. ਜਗਜੀਵਨ ਸਿੰਘ, ਸਰਵਜੀਤ ਸਿੰਘ ਬੋਪਾਰਾਏ, ਕੁਲਵਿੰਦਰ ਵਿਰਦੀ, ਪ੍ਰੋ. ਹਰਮਿੰਦਰ ਸਿੰਘ ਲੱਕੀ, ਜਗਦੀਸ ਸਿੰਘ ਸਦਰਪੁਰਾ, ਮਾ. ਗੱਜਣ ਸਿੰਘ, ਰਿਟਾ: ਪਟਵਾਰੀ ਜੋਰਾ ਸਿੰਘ, ਥਾਣੇਦਾਰ ਸੁਰਿੰਦਰ ਸਿੰਘ, ਸਰਬਜੀਤ ਸਿੰਘ, ਸਾਬਕਾ ਸਰਪੰਚ ਪਰਮਜੀਤ ਸਿੰਘ ਪੱਪੀ, ਅਮਨ ਥਿੰਦ, ਮਾ. ਹਰਭਜਨ ਸਿੰਘ ਸਿੱਧੂ, ਭਾਗ ਸਿੰਘ ਜਗਰਾਉਂ, ਸਰਪੰਚ ਕੁਲਦੀਪ ਸਿੰਘ ਭਰੋਵਾਲ, ਸੈਕਟਰੀ ਬਲਜਿੰਦਰ ਸਿੰਘ, ਮਨਜੀਤ ਸਿੰਘ ਸਵੱਦੀ, ਅਵਤਾਰ ਸਿੰਘ ਤਾਰੀ, ਗੁਰਦੀਪ ਸਿੰਘ ਬੁੱਟਰ, ਸਵਰਨਜੀਤ ਸਿੰਘ ਸਿੱਧੂ, ਲਹਿੰਬਰ ਸਿੰਘ, ਪਰਮਿੰਦਰ ਸਿੰਘ ਸਿੱਧੂ, ਅੰਮ੍ਰਿਤਪਾਲ ਸਿੰਘ ਕੈਨੇਡਾ, ਗੁਰਪਾਲ ਸਿੰਘ ਪਾਲੀ, ਸਾਬਕਾ ਸਰਪੰਚ ਬਲਵਿੰਦਰ ਸਿੰਘ ਗਰੇਵਾਲ, ਸਰਪੰਚ ਗੁਰਸੇਵਕ ਸਿੰਘ, ਠੇਕੇਦਾਰ ਜਿੰਦਰਪਾਲ ਸਿੰਘ, ਸ਼ੈਰੀ ਸਿੱਧਵਾਂ, ਪ੍ਰਧਾਨ ਹਰਦੀਪ ਸਿੰਘ ਸਿੱਧੂ, ਬਲਜੀਤ ਸਿੰਘ ਗਿੱਲ, ਮਨਜੀਤ ਸਿੰਘ ਦੁੱਲਾ, ਭੁਪਿੰਦਰ ਸਿੰਘ ਬਰਾੜ, ਨੰਬਰਦਾਰ ਹਰਿੰਦਰ ਸਿੰਘ ਕਾਕਾ, ਨੰਬਰਦਾਰ ਬਲਜੀਤ ਸਿੰਘ ਸਿੱਧੂ, ਇਕਬਾਲ ਸਿੰਘ ਸਿੱਧੂ ਸਮੇਤ ਪੰਚਾਇਤੀ ਵਿਭਾਗ ਦੇ ਮੁਲਾਜ਼ਮਾਂ ਅਤੇ ਹੋਰ ਪਤਵੰਤੇ ਲੋਕਾਂ ਨੇ ਹਾਜ਼ਰੀ ਭਰਕੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਮੁਕਾਬਲਿਆਂ ’ਚ ਮਾਰੀਆਂ ਮੱਲਾਂ 11 ਵਿਦਿਆਰਥੀਆਂ ਨੇ ਵੱਖੋ-ਵੱਖ ਵਰ... ਅਗਲੀ ਖ਼ਬਰ ਕਾਂਗਰਸ ਦੀ ਸਾਬਕਾ ਸੰਮਤੀ ਮੈਂਬਰ ਤੇ ਹੋਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿਚ ਸ਼ਾਮਿਲ
Ad Position 24