ਮੈਗਾ ਮੈਡੀਕਲ ਕੈਪ 11 ਨੂੰ
ਕੋਟਫ਼ਤੂਹੀ, 6 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪਿੰਡ ਮੁਖਸ਼ੂਸਪੁਰ ‘ਚ ਗੁਰੂ ਨਾਨਕ ਸਪੋਰਟਸ ਤੇ ਵੈੱਲਫੇਅਰ ਸੁਸਾਇਟੀ (ਰਜਿ.) ਵਲੋਂ ਕੈਂਸਰ ਜਾਗਰੂਕਤਾ ਤੇ ਸਿਹਤ ਜਾਂਚ ਦਾ ਮੁਫ਼ਤ ਮੈਗਾ ਮੈਡੀਕਲ ਕੈਂਪ 11 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਈਸਪੁਰ, ਮੁਖਸ਼ੂਸਪੁਰ, ਚੇਲਾ ਵਿਖੇ ਲਗਾਇਆ ਜਾਵੇਗਾ, ਜਿਸ ਵਿਚ ਲਿਵਾਸਾ ਹਸਪਤਾਲ ਹੁਸ਼ਿਆਰਪੁਰ, ਡਾ.
ਕੋਟਫ਼ਤੂਹੀ, 6 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪਿੰਡ ਮੁਖਸ਼ੂਸਪੁਰ ‘ਚ ਗੁਰੂ ਨਾਨਕ ਸਪੋਰਟਸ ਤੇ ਵੈੱਲਫੇਅਰ ਸੁਸਾਇਟੀ (ਰਜਿ.) ਵਲੋਂ ਕੈਂਸਰ ਜਾਗਰੂਕਤਾ ਤੇ ਸਿਹਤ ਜਾਂਚ ਦਾ ਮੁਫ਼ਤ ਮੈਗਾ ਮੈਡੀਕਲ ਕੈਂਪ 11 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਈਸਪੁਰ, ਮੁਖਸ਼ੂਸਪੁਰ, ਚੇਲਾ ਵਿਖੇ ਲਗਾਇਆ ਜਾਵੇਗਾ, ਜਿਸ ਵਿਚ ਲਿਵਾਸਾ ਹਸਪਤਾਲ ਹੁਸ਼ਿਆਰਪੁਰ, ਡਾ. ਰਮਨ ਅਗਰਵਾਲ, ਅੱਖਾਂ ਤੇ ਛਾਤੀ ਹਸਪਤਾਲ ਫਗਵਾੜਾ ਦੇ ਮਾਹਿਰ ਡਾਕਟਰ ਪਹੁੰਚ ਰਹੇ ਹਨ। ਇਸ ਸੰਬੰਧੀ ਬਲਵਿੰਦਰ ਸਿੰਘ ਗਿੱਲ, ਜਸਵੀਰ ਸਿੰਘ ਮੁਖਸ਼ੂਸਪੁਰ ਆਦਿ ਨੇ ਦੱਸਿਆ ਕਿ ਕੈਂਪ ਦੌਰਾਨ ਕੈਂਸਰ ਦੀ ਜਾਂਚ, ਹੱਡੀਆਂ ਤੇ ਜੋੜਾਂ ਦੇ ਦਰਦ, ਨੱਕ-ਕੰਨ-ਗਲੇ ਦੀਆਂ ਸਮੱਸਿਆਵਾਂ, ਅੱਖਾਂ, ਛਾਤੀ ਅਤੇ ਫੇਫੜਿਆਂ ਨਾਲ ਸੰਬੰਧਿਤ ਬਿਮਾਰੀਆਂ ਆਦਿ ਦੀ ਜਾਂਚ ਲਈ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ। ਕੈਂਪ ’ਚ ਔਰਤਾਂ ਦੀ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਵੀ ਕੀਤੀ ਜਾਵੇਗੀ।