07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਬਸਪਾ ਵੱਲੋਂ ਡਾ. ਅੰਬੇਡਕਰ ਦੇ ਬੁੱਤ ਨੂੰ ਢੁਕਵੀਂ ਜਗ੍ਹਾ 'ਤੇ ਲਾਉਣ ਨੂੰ ਲੈ ਕੇ ਧਰਨਾ

ਸਰਦੂਲਗੜ੍ਹ (ਮਾਨਸਾ) ,7 ਅਕਤੂਬਰ (ਜੀ.ਐਮ. ਅਰੋੜਾ) - ਅੱਜ ਬਹੁਜਨ ਸਮਾਜ ਪਾਰਟੀ ਵਲੋਂ ਸਰਦੂਲਗੜ੍ਹ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਦਾ ਬੁੱਤ ਢੁਕਵੀਂ ਜਗ੍ਹਾ 'ਤੇ ਲਾਉਣ...

Ad Position 21
No active advertisement
ਅਜੀਤ ਡੈਸਕ 07-10-2026

ਸਰਦੂਲਗੜ੍ਹ (ਮਾਨਸਾ) ,7 ਅਕਤੂਬਰ (ਜੀ.ਐਮ. ਅਰੋੜਾ) -  ਅੱਜ ਬਹੁਜਨ ਸਮਾਜ ਪਾਰਟੀ ਵਲੋਂ ਸਰਦੂਲਗੜ੍ਹ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਦਾ ਬੁੱਤ ਢੁਕਵੀਂ ਜਗ੍ਹਾ 'ਤੇ ਲਾਉਣ ਅਤੇ ਤਹਿਸੀਲ ਵਿਚ ਫੈਲੇ ਭ੍ਰਿਸ਼ਟਾਚਾਰ, ਨਸ਼ਿਆਂ ਵਿਚ ਹੋ ਰਹੇ ਵਾਧੇ ਅਤੇ ਹੋਰ ਮੰਗਾਂ ਨੂੰ ਲੈ ਕੇ ਨਗਰ ਪੰਚਾਇਤ ਅੱਗੇ ਬਸਪਾ ਦੇ ਇੰਚਾਰਜ ਪੰਜਾਬ ਕੁਲਦੀਪ ਸਿੰਘ ਸਰਦੂਲਗੜ੍ਹ ਦੀ ਅਗਵਾਈ ਵਿਚ ਸੈਂਕੜੇ ਵੱਖ-ਵੱਖ ਵਰਕਰਾਂ ਨੇ ਧਰਨਾ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਲਾਉਣ ਲਈ ਗਰਾਂਟ ਆਈ ਹੋਈ ਹੈ, ਪਰ ਪ੍ਰਸ਼ਾਸਨ ਵਲੋਂ ਬਾਬਾ ਸਾਹਿਬ ਦੇ ਬੁੱਤ ਨੂੰ ਢੁਕਵੀ ਜਗ੍ਹਾ ਤੇ ਲਾਉਣ ਤੋਂ ਪਿੱਛੇ ਹਟਿਆ ਜਾ ਰਿਹਾ ਹੈ, ਜਿਸ ਕਾਰਨ ਹਰ ਸਮਾਜ ਦੇ ਲੋਕਾਂ ਵਿਚ ਭਾਰੀ ਰੋਸ ਹੈ। ਘੱਗਰ ਪੁੱਲ ਦੇ ਉੱਪਰ ਦੋਵਾਂ ਸੜਕਾਂ ਦੇ ਵਿਚਾਲੇ ਖ਼ਾਲੀ ਪਈ ਜਗ੍ਹਾ 'ਤੇ ਬੁੱਤ ਲਾਇਆ ਜਾ ਸਕਦਾ ਹੈ, ਪਰ ਜਾਣ ਬੁੱਝ ਕੇ ਉਥੇ ਨਹੀਂ ਲਾਇਆ ਜਾ ਰਿਹਾ।
ਇਸ ਤੋਂ ਇਲਾਵਾ ਉਨ੍ਹਾਂ ਸਰਦੂਲਗੜ੍ਹ ਦੀ ਤਹਿਸੀਲ ਵਿਚ ਰਜਿਸਟਰੀਆ ਕਰਾਉਣ ਵੇਲੇ ਵੱਡੀਆਂ ਧਾਂਦਲੀਆਂ ਤੇ ਰਿਸ਼ਵਤ ਦੇ ਬੋਲਬਾਲੇ ਦੇ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਸਰਕਾਰ ਰਿਸ਼ਵਤ ਬੰਦ ਕਰਨ ਦੀਆਂ ਗੱਲਾਂ ਕਰਦੀ ਨਹੀਂ ਥਕਦੀ, ਪਰ ਸਰਦੂਲਗੜ੍ਹ ਤਹਿਸੀਲ  ਵਿਚ ਉਸ ਦੇ ਉਲਟ ਵੱਡੀ ਪੱਧਰ ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ, ਜਿਸ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ। ਰਿਸ਼ਵਤ ਦੇ ਵਿਚ 'ਆਪ 'ਸਰਕਾਰ ਪਿਛਲੀਆ ਸਰਕਾਰਾਂ ਨੂੰ ਵੀ ਮਾਤ ਦੇ ਗਈ।
ਇਸ ਦੌਰਾਨ ਆਪ 'ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ 'ਯੁੱਧ ਨਸ਼ਿਆਂ ਵਿਰੁੱਧ'  ਦੇ ਨਾਅਰੇ ਲਾਉਣ ਵਾਲਿਆਂ ਦੀ 'ਆਪ' ਸਰਕਾਰ ਵਿਚ ਨਸ਼ਿਆਂ ਦਾ ਵਾਧਾ ਹੋਇਆ ਹੈ। ਸ਼ਹੀਦ ਭਗਤ ਸਿੰਘ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਨੇ ਸਰਦੂਲਗੜ੍ਹ ਵਿਚ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਮਗਰ ਬਾਥਰੂਮ ਬਣਾ ਕੇ ਸ਼ਹੀਦ ਭਗਤ ਸਿੰਘ ਦੀ ਨਿਰਾਦਰੀ ਕੀਤੀ ਹੈ, ਜਿਸ ਨੂੰ ਬਸਪਾ ਸਹਿਨ ਨਹੀਂ ਕਰੇਗੀ। ਉਨ੍ਹਾਂ ਬੁੱਤ ਦੇ ਮਗਰ ਬਣਾਏ ਬਾਥਰੂਮਾਂ ਨੂੰ ਜਿੰਦਰਾ ਲਗਾ ਦਿੱਤਾ ਤੇ ਪੰਜਾਬ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਖ਼ੁਦ ਆਪਣੇ ਹਸਪਤਾਲਾਂ ਵਿਚ ਜੀਭ ਵਾਲੀ ਗੋਲੀ ਲੋਕਾਂ ਨੂੰ ਦੇ ਕੇ ਜ਼ਿੰਦਗੀਆਂ ਖਰਾਬ ਕਰ ਰਹੀ ਹੈ, ਜਿਸ ਨੂੰ ਛਡਾਉਣ ਲਈ ਵਿਸ਼ੇਸ਼ ਪ੍ਰਬੰਧ ਕਰਨੇ ਚਾਹੀਦੇ ਹਨ। ਜੇ ਗੋਲੀ ਛੁਡਾਈ ਨਾ ਗਈ ਤਾਂ ਇਹ ਵਿਅਕਤੀਆਂ ਦਾ ਬਹੁਤ ਵੱਡਾ ਨੁਕਸਾਨ ਕਰੇਗੀ। ਕਾਂਗਰਸ, ਅਕਾਲੀ ਤੇ ਭਾਜਪਾ ਨੂੰ ਕਰੜੇ ਹੱਥੀ ਲੈਂਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਸਰਕਾਰਾਂ ਨੇ ਪੰਜਾਬ ਨੂੰ ਕਰਜ਼ੇ ਥੱਲੇ ਦੱਬ ਕੇ ਰੱਖ ਦਿੱਤਾ ਹੈ ।
ਇਸ ਤੋਂ ਇਲਾਵਾ ਉਨ੍ਹਾਂ ਮਨਰੇਗਾ ਦਾ ਕੰਮ ਚਲਾਉਣ, ਪੀ.ਐਮ. ਆਵਾਸ ਯੋਜਨਾ ਤਹਿਤ ਮਕਾਨਾਂ ਦੀਆਂ ਕਿਸ਼ਤਾਂ ਦੇਣ, ਬੁਢਾਪਾ ਪੈਨਸ਼ਨਾਂ ਦੇਣ, ਰੇਹੜੀ ਫੜੀ ਵਾਲਿਆਂ ਲਈ ਹਾਦਸਾ ਹੋਣ 'ਤੇ 10 ਲੱਖ ਦੀ ਰਾਸ਼ੀ ਦੇਣ, ਮਜ਼ਦੂਰੀ ਵਿਚ ਵਾਧਾ, ਫੋਰਡ ਏਜੰਸੀਆਂ ਵਿਚ ਕੰਮ ਕਰਦੀਂ ਲੇਬਰ ਨੂੰ ਸਿੱਧੀ ਅਦਾਇਗੀ ਕਰਨ, ਸ਼ਹਿਰ ਦੀ ਸੀਵਰੇਜ ਸਮੱਸਿਆ ਹੱਲ ਕਰਨ, ਗਲੀਆਂ ਦੀ ਰਿਪੇਅਰ, ਸਟਰੀਟ ਲਾਈਟਾਂ ਲਾਉਣ ਤੋਂ ਇਲਾਵਾ ਨਸ਼ਿਆਂ ਸੰਬੰਧੀ ਹੋਏ ਪਰਚਿਆਂ ਦੀ ਜਾਂਚ ਕਰਨ ਦੀ ਮੰਗ ਕੀਤੀ। ਅਖੀਰ ਵਿਚ ਇਨ੍ਹਾਂ ਮੰਗਾਂ ਵਾਲਾ ਮੰਗ ਪੱਤਰ ਐਸ.ਡੀ.ਐਮ. ਸਰਦੂਲਗੜ੍ਹ ਵਲੋਂ ਧਰਨੇ ਵਾਲੀ ਜਗ੍ਹਾ ਤੇ ਪਹੁੰਚ ਕੇ ਪ੍ਰਾਪਤ ਕਰਨ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਪਟਿਆਲਾ-ਮੋਗਾ ਦੇ 50 ਵਾਰਡਾਂ ਵਿਚ ਮੁੜ ਚੋਣਾਂ ਦੇ ਹੁਕਮ, ਸੁਪਰੀਮ ਕੋਰਟ ਨੇ ਮੰਨੀ ਜਸਟਿਸ ਨਿਰਮਲਜੀਤ ਕੌਰ ਦੀ ਰਿਪੋਰਟ ਅਗਲੀ ਖ਼ਬਰ ਵਿਜੀਲੈਂਸ ਬਿਊਰੋ ਵਲੋਂ ਮਾਲ ਵਿਭਾਗ ਦਾ ਪਟਵਾਰੀ ਅਤੇ ਕਰਿੰਦਾ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ
Ad Position 24