06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸੈਣੀ ਬਾਰ ਕਾਲਜ ’ਚ ਗੁਰੂ ਰਵਿਦਾਸ ਜੀ ਦੀ ਬਾਣੀ/ਉਪਦੇਸ਼ਾਂ ਸੰਬੰਧੀ ਕੁਇਜ਼ ਤੇ ਕੈਲੀਗ੍ਰਾਫੀ ਮੁਕਾਬਲੇ

ਬੁੱਲ੍ਹੋਵਾਲ, 6 ਅਕਤੂਬਰ (ਲੁਗਾਣਾ)-ਸੈਣੀ ਬਾਰ ਐਜੂਕੇਸ਼ਨਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਚੱਲ ਰਹੇ ਸੈਣੀ ਬਾਰ ਕਾਲਜ ਬੁੱਲ੍ਹੋਵਾਲ ਵਿਖੇ ਉਚੇਰੀ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰੂ ਰਵਿਦਾਸ ਜੀ ਦੀ ਬਾਣੀ/ਉਪਦੇਸ਼ਾਂ ਸੰਬੰਧੀ ਵਿਦਿਆਰਥੀਆਂ ਵਿਚਕਾਰ ਕੈਲੀਗ੍ਰਾਫੀ ਅਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿਚ ਬੀ.

Ad Position 21
No active advertisement
ਅਜੀਤ ਡੈਸਕ 07-10-2026
ਬੁੱਲ੍ਹੋਵਾਲ, 6 ਅਕਤੂਬਰ (ਲੁਗਾਣਾ)-ਸੈਣੀ ਬਾਰ ਐਜੂਕੇਸ਼ਨਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਚੱਲ ਰਹੇ ਸੈਣੀ ਬਾਰ ਕਾਲਜ ਬੁੱਲ੍ਹੋਵਾਲ ਵਿਖੇ ਉਚੇਰੀ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰੂ ਰਵਿਦਾਸ ਜੀ ਦੀ ਬਾਣੀ/ਉਪਦੇਸ਼ਾਂ ਸੰਬੰਧੀ ਵਿਦਿਆਰਥੀਆਂ ਵਿਚਕਾਰ ਕੈਲੀਗ੍ਰਾਫੀ ਅਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿਚ ਬੀ. ਏ. ਭਾਗ ਦੂਜਾ ਅਤੇ ਤੀਜਾ ਦੇ ਵਿਦਿਆਰਥੀ ਸ਼ਗੁਨ ਅਤੇ ਤਰਨਪ੍ਰੀਤ ਕੌਰ ਨੇ ਪਹਿਲਾ ਸਥਾਨ, ਬੀ. ਏ ਭਾਗ ਦੂਜਾ ਤੇ ਪੀ. ਜੀ. ਡੀ. ਸੀ. ਏ. ਦੇ ਵਿਦਿਆਰਥੀ ਰਾਧਾ ਅਤੇ ਹਰਮਨ ਕੌਰ ਨੇ ਦੂਜਾ ਸਥਾਨ, ਬੀ. ਏ. ਭਾਗ ਪਹਿਲਾ ਤੇ ਦੂਜਾ ਦੇ ਵਿਦਿਆਰਥੀ ਮਨਿੰਦਰ ਭਾਰਦਵਾਜ ਅਤੇ ਤਨਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਦੱਸਿਆ ਕਿ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਉਪਦੇਸ਼ਾਂ ਸੰਬੰਧੀ ਜਾਣੂ ਕਰਵਾਉਣ ਦੇ ਨਾਲ-ਨਾਲ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ ਤੇ ਚੰਗੇ ਕਰਮਾਂ ਵੱਲ ਪ੍ਰੇਰਿਤ ਕਰਨਾ ਹੈ। ਇਸ ਮੌਕੇ ਕਾਲਜ ਸਟਾਫ਼ ਪ੍ਰੋ. ਯਸ਼ਪਾਲ ਸਿੰਘ, ਪ੍ਰੋ. ਸੰਜੀਵ ਕੁਮਾਰ, ਪ੍ਰੋ. ਨਿਤੀਸ਼ ਕੁਮਾਰੀ, ਪ੍ਰੋ. ਅਮਨਦੀਪ ਕੌਰ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਅਨੂਪ ਸਿੰਘ ਤੇ ਸਿੱਖ ਵੈੱਲਫੇਅਰ ਸੁਸਾਇਟੀ ਨੇ ਟਾਂਡਾ ਤੇ ਹਰਿਆਣਾ ’ਚ ਸਮਾਗਮ ਕਰਵਾਏ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਵੁਸ਼ੂ ਮੁਕਾਬਲੇ ’ਚ ਬਾਬਾ ਮੰਝ ਕਾਨਵੈਂਟ ਸਕੂਲ ਦੇ 11 ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ
Ad Position 24