ਹਕੂਮਤਪੁਰ ਦੇ ਸਕੂਲ ’ਚ ਹਰਿੰਦਰਪਾਲ ਕੌਰ ਨੇ ਅਹੁਦਾ ਸੰਭਾਲਿਆ
ਕੋਟਫ਼ਤੂਹੀ, 6 ਅਕਤੂਬਰ (ਅਟਵਾਲ)-ਪਿੰਡ ਹਕੂਮਤਪੁਰ ਦੇ ਸਰਕਾਰੀ ਮਿਡਲ ਸਕੂਲ ਵਿਖੇ ਹਰਿੰਦਰਪਾਲ ਕੌਰ ਨੇ ਬਤੌਰ ਪੰਜਾਬੀ ਮਿਸਟ੍ਰੈੱਸ ਦਾ ਅਹੁਦਾ ਸੰਭਾਲਿਆ। ਇਸ ਮੌਕੇ ਉਨ੍ਹਾਂ ਨੂੰ ਸਕੂਲ ਵਿਚ ਜੁਆਇਨ ਕਰਵਾਉਣ ਮੌਕੇ ਸਕੂਲ ਦੇ ਸਟਾਫ਼ ਵਲੋਂ ਉਨ੍ਹਾਂ ਨੂੰ ਜੀ ਆਇਆ ਨੂੰ ਆਖਿਆ।
ਕੋਟਫ਼ਤੂਹੀ, 6 ਅਕਤੂਬਰ (ਅਟਵਾਲ)-ਪਿੰਡ ਹਕੂਮਤਪੁਰ ਦੇ ਸਰਕਾਰੀ ਮਿਡਲ ਸਕੂਲ ਵਿਖੇ ਹਰਿੰਦਰਪਾਲ ਕੌਰ ਨੇ ਬਤੌਰ ਪੰਜਾਬੀ ਮਿਸਟ੍ਰੈੱਸ ਦਾ ਅਹੁਦਾ ਸੰਭਾਲਿਆ। ਇਸ ਮੌਕੇ ਉਨ੍ਹਾਂ ਨੂੰ ਸਕੂਲ ਵਿਚ ਜੁਆਇਨ ਕਰਵਾਉਣ ਮੌਕੇ ਸਕੂਲ ਦੇ ਸਟਾਫ਼ ਵਲੋਂ ਉਨ੍ਹਾਂ ਨੂੰ ਜੀ ਆਇਆ ਨੂੰ ਆਖਿਆ। ਇਸ ਤੋਂ ਪਹਿਲਾਂ ਉਹ ਸਰਕਾਰੀ ਐਲੀਮੈਂਟਰੀ ਸਕੂਲ ਹਕੂਮਤਪੁਰ ਵਿਖੇ ਸੇਵਾਵਾਂ ਨਿਭਾਅ ਰਹੇ ਸਨ, ਸਿੱਖਿਆ ਵਿਭਾਗ ਵਲੋਂ ਉਨ੍ਹਾਂ ਨੂੰ ਮਾਸਟਰ ਕਾਡਰ ‘ਚ ਤਰੱਕੀ ਦਿੱਤੀ ਗਈ, ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਮੈਡਮ ਹਰਿੰਦਰਪਾਲ ਕੌਰ ਨੂੰ ਸਨਮਾਨਿਤ ਕੀਤਾ। ਇਸ ਮੌਕੇ ਨਰਿੰਦਰ ਅਜਨੋਹਾ, ਉਂਕਾਰ ਸਿੰਘ, ਸੁਖਜੀਵਨ ਸਿੰਘ, ਅਜੇ ਕੁਮਾਰ, ਧਰਮਵੀਰ ਸਿੰਘ, ਡਾ. ਗੁਰਪ੍ਰੀਤ ਕੌਰ, ਪਰਵੇਸ਼ ਕੁਮਾਰ, ਮਨਦੀਪ ਸਿੱਧੂ, ਮੀਨੂ ਬਾਲਾ, ਮਨਜੀਤ ਕੌਰ, ਸੁਰਿੰਦਰ ਕੌਰ, ਕੁਲਵਿੰਦਰ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।