06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਏਸ਼ਿਆਈ ਖੇਡਾਂ ’ਚ ਕਾਂਸੀ ਤਗਮਾ ਜਿੱਤਣ ਵਾਲੇ ਗੁਰਿੰਦਰਵੀਰ ਦਾ ਵਿਧਾਇਕ ਰਾਜਾ ਨੇ ਕੀਤਾ ਸਨਮਾਨ

ਚੌਲਾਂਗ, 5 ਅਕਤੂਬਰ (ਸੁਖਦੇਵ ਸਿੰਘ)-ਏਸ਼ੀਆਈ ਖੇਡਾਂ ਵਿਚ ਮਿਕਸਡ ਰਿਲੇਅ ਦੌੜ ਵਿਚ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ 41. 06 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਨੈਸ਼ਨਲ ਰਿਕਾਰਡ ਬਣਾ ਕੇ ਕਾਂਸਾ ਤਗਮਾ ਜਿੱਤਣ ਵਾਲੇ ਖਿਡਾਰੀ ਗੁਰਿੰਦਰਵੀਰ ਸਿੰਘ ਪੁੱਤਰ ਸਾਬਕਾ ਏ.

Ad Position 21
No active advertisement
ਅਜੀਤ ਡੈਸਕ 06-10-2026
ਚੌਲਾਂਗ, 5 ਅਕਤੂਬਰ (ਸੁਖਦੇਵ ਸਿੰਘ)-ਏਸ਼ੀਆਈ ਖੇਡਾਂ ਵਿਚ ਮਿਕਸਡ ਰਿਲੇਅ ਦੌੜ ਵਿਚ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ 41.06 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਨੈਸ਼ਨਲ ਰਿਕਾਰਡ ਬਣਾ ਕੇ ਕਾਂਸਾ ਤਗਮਾ ਜਿੱਤਣ ਵਾਲੇ ਖਿਡਾਰੀ ਗੁਰਿੰਦਰਵੀਰ ਸਿੰਘ ਪੁੱਤਰ ਸਾਬਕਾ ਏ. ਐੱਸ. ਆਈ. ਕਮਲਜੀਤ ਸਿੰਘ ਵਾਸੀ ਪਿੰਡ ਪਤਿਆਲ ਦਾ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਦੀ ਅਗਵਾਈ ਵਿਚ ਚੇਅਰਮੈਨ ਮਾਰਕੀਟਿੰਗ ਕਮੇਟੀ ਟਾਂਡਾ ਜਸਵੰਤ ਸਿੰਘ ਬਿੱਟੂ ਤੇ ਬੇਟ ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਮਾਰਕੀਟਿੰਗ ਕਮੇਟੀ ਟਾਂਡਾ ਦੇ ਚੇਅਰਮੈਨ ਜਸਵੰਤ ਸਿੰਘ ਬਿੱਟੂ ਤੇ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਵਿਸ਼ੇਸ਼ ਤੌਰ ’ਤੇ ਗੁਰਿੰਦਰਵੀਰ ਸਿੰਘ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਗੁਰਿੰਦਰਵੀਰ ਸਿੰਘ ਨੇ ਏਸ਼ੀਆਈ ਖੇਡਾਂ ’ਚ ਨਵਾਂ ਰਿਕਾਰਡ ਬਣਾ ਜਿਥੇ ਪੰਜਾਬ ਤੇ ਭਾਰਤ ਦੇਸ਼ ਦਾ ਨਾਂਅ ਉੱਚਾ ਕੀਤਾ ਹੈ ਉੱਥੇ ਲੁਬਾਣਾ ਬਰਾਦਰੀ ਤੇ ਸਿੱਖ ਕੌਮ ਦਾ ਨਾਂਅ ਵੀ ਚਮਕਾਇਆ ਹੈ। ਇਸ ਮੌਕੇ ਵਿਧਾਇਕ ਰਾਜਾ ਗਿੱਲ ਵਲੋਂ ਖਿਡਾਰੀ ਗੁਰਿੰਦਰਵੀਰ ਸਿੰਘ ਨੂੰ ਭਰੋਸਾ ਦਿੱਤਾ ਕਿ ਉਸ ਦੇ ਸੂਬਾ ਪੱਧਰੀ ਵਿਸ਼ੇਸ਼ ਸਨਮਾਨ ਲਈ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਨਗੇ। ਇਸ ਮੌਕੇ ਸਰਪੰਚ ਵਰਿੰਦਰ ਸਿੰਘ ਭੂਲਪੁਰ, ਸਾਬਕਾ ਇੰਸਪੈਕਟਰ ਬਖ਼ਸ਼ੀਸ਼ ਸਿੰਘ, ਸਰਪੰਚ ਮਲਕੀਤ ਸਿੰਘ ਸਲੇਮਪੁਰ, ਸਰਪੰਚ ਨਿਸ਼ਾਨ ਸਿੰਘ ਦਬੁਰਜੀ, ਸਰਪੰਚ ਸੁਰਜੀਤ ਸਿੰਘ ਗੁਲਾਲਾ, ਸਰਪੰਚ ਸੁਰਜੀਤ ਪਾਲ ਡਮਾਣਾ, ਗੁਰਮੀਤ ਸਿੰਘ ਗੁਰਾਲਾ, ਰਵਿੰਦਰ ਸਿੰਘ ਗੁਰਾਲਾ, ਜਸਵੰਤ ਸਿੰਘ ਅੰਬੀ, ਕੁਲਦੀਪ ਸਿੰਘ, ਬਲਵੀਰ ਸਿੰਘ, ਮਨਜੀਤ ਸਿੰਘ ਮਾਨਪੁਰ, ਹਰਜੀਤ ਸਿੰਘ ਪਸਵਾਲਾ, ਗੁਰਨਾਮ ਸਿੰਘ, ਨੰਬਰਦਾਰ ਕੁਲਵੰਤ ਸਿੰਘ, ਬੱਬਰ ਜਵੀਲਰ, ਮਹਿੰਦਰ ਸਿੰਘ ਘੁਮਾਣਾ, ਨੰਬਰਦਾਰ ਮਲਕੀਤ ਸਿੰਘ, ਰਵਿੰਦਰ ਸਿੰਘ ਨਾਨਕਵੀਰ, ਸ਼ੈਟੀ ਜਲਾਲਪੁਰ, ਜੌਨੀ ਸਲੇਮਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਪਿੰਡ ਪੱਸੀ ਕੰਢੀ ਨੂੰ ਸਟੀਲ ਵਾਲਾ ਟੈਂਕਰ ਤੇ ਗਰਾਂਟ ਭੇਟ ਅਗਲੀ ਖ਼ਬਰ ਭਗਵਤੀ ਜਾਗਰਣ 10 ਨੂੰ
Ad Position 24