11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਸੋਨੀਆ ਦਾ ਇਹ ਦਾਅਵਾ ਬਿਲਕੁਲ ਝੂਠਾ ਹੈ ਕਿ ਇੰਦਰਾ ਜਾਂ ਰਾਜੀਵ 1984 ਦੀਆਂ ਘਟਨਾਵਾਂ ਤੋਂ ਬਹੁਤ ਦੁਖੀ ਸੀ-ਸਿਰਸਾ

ਸੋਨੀਆ ਦਾ ਇਹ ਦਾਅਵਾ ਬਿਲਕੁਲ ਝੂਠਾ ਹੈ ਕਿ ਇੰਦਰਾ ਜਾਂ ਰਾਜੀਵ 1984 ਦੀਆਂ ਘਟਨਾਵਾਂ ਤੋਂ ਬਹੁਤ ਦੁਖੀ ਸੀ-ਸਿਰਸਾ

Ad Position 21
No active advertisement
ਅਜੀਤ ਡੈਸਕ 12-11-2026

ਨਵੀਂ ਦਿੱਲੀ, 11 ਨਵੰਬਰ (ਜਗਤਾਰ ਸਿੰਘ)- ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸੀ ਆਗੂ ਸੋਨੀਆ ਗਾਂਧੀ ਦੀ ਸਵੈ-ਜੀਵਨੀ ‘ਬਿਲੌਗਿੰਗ - ਏ ਜਰਨੀ ਆਫ਼ ਲਵ’ ਵਿਚ 1984 ਦੇ ਸਿੱਖ ਕਤਲੇਆਮ ਅਤੇ ਸਾਕਾ ਨੀਲਾ ਤਾਰਾ ਬਾਰੇ ਲਿਖੇ ਗਏ ਅੰਸ਼ਾਂ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ । ਪ੍ਰੈੱਸ ਕਾਨਫ਼ਰੰਸ ਦੌਰਾਨ ਸਿਰਸਾ ਨੇ ਦੋਸ਼ ਲਾਇਆ ਕਿ ਸੋਨੀਆ ਗਾਂਧੀ ਨੇ ਇਹ ਕਿਤਾਬ ਲਿਖ ਕੇ ਆਪਣੇ ਪਰਿਵਾਰ ਦੇ ਹੱਥਾਂ ’ਤੇ ਲੱਗੇ 1984 ਦੇ ਖ਼ੂਨ ਦੇ ਦਾਗ਼ ਧੋਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈ, ਕਿਉਂਕਿ ਉਨ੍ਹਾਂ ਨੂੰ ਹੁਣ ਇਹ ਅਹਿਸਾਸ ਹੋ ਚੁੱਕਾ ਹੈ ਕਿ ਉਨ੍ਹਾਂ ਦੀ ਸਰਕਾਰ ਭਵਿੱਖ ਵਿਚ ਕਦੇ ਵਾਪਸ ਨਹੀਂ ਆਵੇਗੀ । ਸੋਨੀਆ ਦੀ ਇਸ ਕਿਤਾਬ ਨੂੰ ‘ਝੂਠ ਦਾ ਪੁਲੰਦਾ’ ਕਰਾਰ ਦਿੰਦੇ ਹੋਏ ਸਿਰਸਾ ਨੇ ਦੋਸ਼ ਲਾਇਆ ਕਿ ਸਿੱਖ ਭਾਈਚਾਰੇ ਦੀ ਪੀੜਾ ਨੂੰ ਸਵੀਕਾਰ ਕਰਨ ਦੀ ਬਜਾਏ ਤਤਕਾਲੀ ਕਾਂਗਰਸੀ ਲੀਡਰਸ਼ਿਪ ਦੇ ਕਾਰਜਾਂ ਨੂੰ ਉਚਿਤ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਸਿਰਸਾ ਨੇ ਮੀਡੀਆ ਨੂੰ ਰਾਜੀਵ ਗਾਂਧੀ ਦੀ 1984 ਦੀ ਉਹ ਵੀਡੀਓ ਵੀ ਵਿਖਾਈ ਜਿਸ ਵਿਚ ਉਹ 1984 ਸਿੱਖ ਵਿਰੋਧੀ ਹਿੰਸਾ ਨੂੰ ਇੱਕ ਤਰੀਕੇ ਨਾਲ ਜਾਇਜ਼ ਠਹਿਰਾਉਂਦੇ ਹੋਏ ਆਖ ਰਹੇ ਹਨ ਕਿ ਜਬ ਕੋਈ ਬੜਾ ਪੇੜ ਗਿਰਤਾ ਹੈ ਤੋ ਧਰਤੀ ਹਿਲਤੀ ਹੈ। 

Ad Position 22
No active advertisement
ਪਿਛਲੀ ਖ਼ਬਰ ‘ਦੇਸ਼ ਬਾਰੇ ਸੋਚੋ’: ਸੋਨੀਆ ਗਾਂਧੀ ਦੇ ਦਾਅਵਿਆਂ ’ਤੇ ਅੰਨਾ ਹਜ਼ਾਰੇ ਦਾ ਪਲਟਵਾਰ ਅਗਲੀ ਖ਼ਬਰ ਸੋਨੀਆ ਗਾਂਧੀ ਦੇ ਦਾਅਵੇ ’ਤੇ ਅੰਨਾ ਹਜ਼ਾਰੇ ਦਾ ਪਲਟਵਾਰ
Ad Position 24