29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਲਹਿੰਦੇ ਪੰਜਾਬ ਦੇ ਅਸੈਂਬਲੀ ਸਪੀਕਰ ਵਲੋਂ ਭਗਵੰਤ ਮਾਨ ਦੇ ਪਾਕਿ ਦੌਰੇ ਦੀ ਇੱਛਾ ਦਾ ਸਵਾਗਤ

ਲਹਿੰਦੇ ਪੰਜਾਬ ਦੇ ਅਸੈਂਬਲੀ ਸਪੀਕਰ ਵਲੋਂ ਭਗਵੰਤ ਮਾਨ ਦੇ ਪਾਕਿ ਦੌਰੇ ਦੀ ਇੱਛਾ ਦਾ ਸਵਾਗਤ

Ad Position 21
No active advertisement
ਅਜੀਤ ਡੈਸਕ 29-10-2026

ਅੰਮ੍ਰਿਤਸਰ, 28 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਪੰਜਾਬੀ ਪ੍ਰਚਾਰ ਸੰਸਥਾ ਵਲੋਂ ਪੰਜਾਬੀ ਲਹਿਰ ਤੇ ਪੀਲਾਕ ਦੇ ਸਹਿਯੋਗ ਨਾਲ ਲਾਹੌਰ ਵਿਖੇ 27 ਤੋਂ 29 ਨਵੰਬਰ, 2026 ਤੱਕ ਕਰਵਾਈ ਜਾ ਰਹੀ ਤਿੰਨ ਰੋਜ਼ਾ ਚੌਥੀ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਦੇ ਸੰਦਰਭ ’ਚ ਲਹਿੰਦੇ ਪੰਜਾਬ ਦੀ ਅਸੈਂਬਲੀ ਦੇ ਸਪੀਕਰ ਮਲਿਕ ਮੁਹੰਮਦ ਅਹਿਮਦ ਖ਼ਾਨ ਨੇ ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਾਕਿ ਆਉਣ ਦੀ ਜ਼ਾਹਿਰ ਕੀਤੀ ਇੱਛਾ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਹੈ। ਕਾਨਫ਼ਰੰਸ ਦੇ ਪ੍ਰਬੰਧਕ ਅਹਿਮਦ ਰਜ਼ਾ ਪੰਜਾਬੀ ਤੇ ਮਸ਼ਹੂਰ ਪਾਕਿਸਤਾਨੀ ਪੰਜਾਬੀ ਸ਼ਾਇਰ ਬਾਬਾ ਨਜ਼ਮੀ ਦੀ ਮੌਜੂਦਗੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੀਕਰ ਨੇ ਕਿਹਾ ਕਿ ਅੱਜ-ਕੱਲ੍ਹ ਦੇ ਦੌਰ ’ਚ ਜਦੋਂ ਚਾਰੇ ਪਾਸੇ ਲੜਾਈਆਂ ਤੇ ਤਣਾਅ ਦੀਆਂ ਗੱਲਾਂ ਹੁੰਦੀਆਂ ਹਨ, ਅਜਿਹੇ ਮਾਹੌਲ ’ਚ ਕਿਸੇ ‘ਭਲੇਮਾਣਸ’ ਵਲੋਂ ਮਿਲਣ-ਜੁਲਣ ਤੇ ਆਪਸੀ ਸਾਂਝ ਵਧਾਉਣ ਦੀ ਗੱਲ ਕਰਨਾ ਬੇਹੱਦ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਾਡੇ ਘਰ (ਪਾਕਿਸਤਾਨ) ਆਉਣਾ ਚਾਹੁੰਦਾ ਹੈ ਤਾਂ ਅਸੀਂ ਉਸ ਨੂੰ ਮਨਾਂ ਕਿਵੇਂ ਕਰ ਸਕਦੇ ਹਾਂ, ਆਉਣ ਵਾਲੇ ਪਰਾਹੁਣਿਆਂ ਲਈ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਸਪੀਕਰ ਮਲਿਕ ਮੁਹੰਮਦ ਅਹਿਮਦ ਖ਼ਾਨ ਨੇ ਸਿਆਸੀ ਕੰਧਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਿਆਸੀ ਮਸਲਿਆਂ ਨੇ ਦੋਵਾਂ ਗੁਆਂਢੀ ਮੁਲਕਾਂ ਦੇ ਲੋਕਾਂ ’ਚ ਬੇਲੋੜੀਆਂ ਦੂਰੀਆਂ ਤੇ ਨਫਰਤਾਂ ਪੈਦਾ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪੰਜਾਬੀ ਮਾਂ-ਬੋਲੀ ਦੀ ਬਿਹਤਰੀ, ਇਸ ਨੂੰ ਅੱਗੇ ਵਧਾਉਣ ਤੇ ਇਸ ਦੀ ਸਾਂਝ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ, ਉਹ ਬਹੁਤ ਵੱਡਾ ਤੇ ਨੇਕ ਕੰਮ ਕਰ ਰਹੇ ਹਨ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਮਾਂ-ਬੋਲੀ ਦੀ ਸੁਰੱਖਿਆ ਤੇ ਤਰੱਕੀ ਕੌਮਾਂਤਰੀ ਨਿਯਮਾਂ ਅਨੁਸਾਰ ਵੀ ਇਕ ਸਾਂਝੀ ਜ਼ਿੰਮੇਵਾਰੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਾਬਾ ਨਜ਼ਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਵਿਧਾਨ ਸਭਾ ਦੇ ਸਪੀਕਰ ਅਤੇ ਕੈਬਨਿਟ ਮੰਤਰੀਆਂ ਨੂੰ ਉਕਤ ਕੌਮਾਂਤਰੀ ਪੰਜਾਬੀ ਕਾਨਫ਼ਰੰਸ ’ਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਸੀ।

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਰਮਚਾਰੀਆਂ ਲਈ ਵਧਾਇਆ ਮਹਿੰਗਾਈ ਭੱਤਾ ਅਗਲੀ ਖ਼ਬਰ ਟੀ-20 ਤੋਂ ਬਾਅਦ ਇਕ ਦਿਨਾ ’ਚ ਵੀ ਭਾਰਤ ਦੀ ਹੂੰਝਾਫੇਰ ਜਿੱਤ
Ad Position 24