08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਲੜਕਿਆਂ ਨੂੰ ਵੀ ਸਿਖਾਓ ਘਰ ਦੇ ਕੰਮ

Ad Position 21
No active advertisement
ਅਜੀਤ ਡੈਸਕ 06-11-2025

ਅੱਜ ਔਰਤਾਂ ਮਰਦਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਹਨ। ਮਰਦਾਂ ਦੇ ਸਾਰੇ ਕੰਮ ਬਾਖੂਬੀ ਸੰਭਾਲ ਰਹੀਆਂ ਹਨ ਤਾਂ ਮਰਦਾਂ ਨੂੰ ਘਰ ਦੇ ਛੋਟੇ-ਮੋਟੇ (ਮਹੱਤਵਪੂਰਨ) ਕੰਮ ਸਿੱਖਣ 'ਚ ਝਿਜਕ ਕਿਉਂ? ਤੁਸੀਂ ਇਕ ਮਾਂ ਹੋ, ਤੁਹਾਡਾ ਵੀ ਫ਼ਰਜ਼ ਬਣਦਾ ਹੈ ਕਿ ਲਾਡਲੀ ਦੀ ਤਰ੍ਹਾਂ ਆਪਣੇ ਲਾਡਲੇ ਨੂੰ ਵੀ ਘਰ ਦੇ ਛੋਟੇ-ਮੋਟੇ ਕੰਮ ਸ਼ੁਰੂ ਤੋਂ ਹੀ ਸਿਖਾਓ?
ਇਸ 'ਚ ਰਸੋਈ ਤੋਂ ਲੈ ਕੇ ਕੱਪੜੇ ਧੋਣ, ਪ੍ਰੈੱਸ ਕਰਨ, ਕੱਪੜਿਆਂ ਦੇ ਬਟਨ ਆਦਿ ਲਗਾਉਣਾ ਅਤੇ ਘਰ ਦੀਆਂ ਵਸਤਾਂ ਦੀ ਸਾਂਭ-ਸੰਭਾਲ ਸਭ ਸ਼ਾਮਿਲ ਹੋਣਾ ਚਾਹੀਦਾ ਹੈ। ਇਸ ਨਾਲ ਵਪਾਰਕ ਜਾਂ ਨੌਕਰੀ ਆਦਿ ਦੇ ਸਿਲਸਿਲੇ ਸਮੇਂ ਇਕੱਲੇ ਰਹਿਣ ਸਮੇਂ ਤੁਹਾਡਾ ਬੇਟਾ ਆਪਣੇ ਕੰਮ ਦੀ ਵਿਵਸਥਾ ਖੁਦ ਕਰ ਸਕੇਗਾ। ਦੂਸਰੀ ਪਾਸੇ ਵਿਆਹ ਦੇ ਬਾਅਦ ਜ਼ਰੂਰਤ ਪੈਣ 'ਤੇ ਆਪਣੀ ਪਤਨੀ ਨਾਲ ਕੰਮ ਸਮੇਂ ਹੱਥ ਵਟਾਏਗਾ। ਤੁਹਾਡੇ ਬੇਟੇ ਦੇ ਮਨ ਵਿਚ ਸ਼ੁਰੂ ਤੋਂ ਇਹੀ ਸੰਸਕਾਰ ਹੋਣਗੇ ਤਾਂ ਸਭ ਕੰਮ ਸਿੱਖਣਾ ਅਤੇ ਜ਼ਰੂਰਤ ਪੈਣ 'ਤੇ ਕਰਨਾ ਉਸ ਲਈ ਮਾਣ ਵਾਲੀ ਗੱਲ ਹੋਵੇਗੀ, ਸ਼ਰਮ ਨਹੀਂ।

Ad Position 22
No active advertisement
ਪਿਛਲੀ ਖ਼ਬਰ ਛੋਟੀ ਉਮਰ 'ਚ ਮੇਕਅਪ ਤੁਹਾਡੀ ਬੱਚੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਗਲੀ ਖ਼ਬਰ ਘਰ ਦੀ ਸ਼ਾਨ ਵਧਾਉਂਦਾ ਹੈ ਚੰਗਾ ਫਰਨੀਚਰ
Ad Position 24