17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮਰਦਮਸ਼ੁਮਾਰੀ 2027 ਦੇ ਪਹਿਲੇ ਪੜਾਅ ਲਈ ਪੂਰਵ ਪ੍ਰੀਖਣ ਅਭਿਆਸ 10-30 ਨਵੰਬਰ ਤੱਕ ਕੀਤਾ ਜਾਏਗਾ

Ad Position 21
No active advertisement
ਅਜੀਤ ਡੈਸਕ 17-10-2025
ਨਵੀਂ ਦਿੱਲੀ, 16 ਅਕਤੂਬਰ (ਏਜੰਸੀ)-ਮਰਦਮਸ਼ੁਮਾਰੀ 2027 ਦੇ ਪਹਿਲੇ ਪੜਾਅ ਲਈ ਪੂਰਵ ਪ੍ਰੀਖਣ ਅਭਿਆਸ ਜਿਸ 'ਚ ਮਕਾਨ ਸੂਚੀਕਰਨ ਤੇ ਨਿਵਾਸ ਜਨਗਣਨਾ ਸ਼ਾਮਿਲ ਹੋਵੇਗੀ, 10 ਤੋਂ 30 ਨਵੰਬਰ 2025 ਤੱਕ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਚੋਣਵੇਂ ਨਮੂਨੇ ਵਾਲੇ ਖੇਤਰਾਂ 'ਚ ਕੀਤਾ ਜਾਏਗਾ | ਇਕ ਗਜ਼ਟ ਨੋਟੀਫਿਕੇਸ਼ਨ 'ਚ ਭਾਰਤ ਦੇ ਰਜਿਸਟਰਾਰ ਜਨਰਲ ਤੇ ਜਨਗਣਨਾ ਕਮਿਸ਼ਨਰ ਮੌਤੁੰਜੇ ਕੁਮਾਰ ਨਾਰਾਇਣ ਨੇ ਕਿਹਾ ਕਿ 1 ਤੋਂ 7 ਨਵੰਬਰ ਤੱਕ ਸਵੈ-ਗਣਨਾ ਦਾ ਬਦਲ ਵੀ ਉਪਲੱਬਧ ਹੋਵੇਗਾ | ਪੂਰਵ-ਪ੍ਰੀਖਣ ਅਭਿਆਸ 1 ਅਪ੍ਰੈਲ 2026 ਅਤੇ 28 ਫਰਵਰੀ 2027 ਵਿਚਾਲੇ ਦੋ ਪੜਾਵਾਂ ਮਕਾਨ ਸੂਚੀਕਰਨ ਤੇ ਨਿਵਾਸ ਅਨੁਸੂਚੀ (ਐਚ.ਐਲ.ਓ.) ਅਤੇ ਜਨਸੰਖਿਆ ਗਣਨਾ 'ਚ ਆਯੋਜਿਤ ਹੋਣ ਵਾਲੀ ਆਬਾਦੀ ਦੀ ਪ੍ਰਭਾਵਸ਼ੀਲਤਾ ਦਾ ਪ੍ਰੀਖਣ ਕਰਦਾ ਹੈ | ਇਹ ਪ੍ਰਕਿਰਿਆ 1 ਫਰਵਰੀ 2027 ਤੱਕ ਚੱਲੇਗੀ |

Ad Position 22
No active advertisement
ਪਿਛਲੀ ਖ਼ਬਰ ਅਫ਼ਗਾਨਿਸਤਾਨ-ਪਾਕਿਸਤਾਨ ਟਕਰਾਅ 'ਤੇ ਭਾਰਤ ਰੱਖ ਰਿਹੈ ਨੇੜਿਓਾ ਨਜ਼ਰ <br/> ਅਗਲੀ ਖ਼ਬਰ ਨਾਰਾਇਣ ਤੇ ਸੁਧਾ ਮੂਰਤੀ ਨੇ ਜਾਤੀ ਸਰਵੇਖਣ 'ਚ ਹਿੱਸਾ ਲੈਣ ਤੋਂ ਕੀਤਾ ਇਨਕਾਰ
Ad Position 24