ਭਾਜਪਾ ਵਲੋਂ ਜੌਨ ਮਸੀਹ ਨੂੰ ਮਿਲੀ ਘੱਟ ਗਿਣਤੀ ਮੋਰਚਾ ਦੇ ਪੰਜਾਬ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸਨਅਤ, ਮਜ਼ਦੂਰ, ਮੈਡੀਕਲ ਤੇ ਹਿਮਾਚਲ ਸੈਲਾਂ ਦੀਆਂ ਟੀਮਾਂ ਦਾ ਕੀਤਾ ਗਿਆ ਐਲਾਨ
ਚੰਡੀਗੜ੍ਹ, 17 ਨਵੰਬਰ (ਸੰਦੀਪ ਕੁਮਾਰ ਮਾਹਨਾ)-ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਜਥੇਬੰਦਕ ਪੱਧਰ ’ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ 16 ਨਵੰਬਰ ਨੂੰ ਜਾਰੀ ਕੀਤੇ ਗਏ ਨਿਯੁਕਤੀ ਪੱਤਰ ਅਨੁਸਾਰ ਲੁਧਿਆਣਾ ਵਾਸੀ ਜੌਨ ਮਸੀਹ ਨੂੰ ਪੰਜਾਬ ਭਾਜਪਾ ਦੇ ਘੱਟ ਗਿਣਤੀ ਮੋਰਚੇ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਚੰਡੀਗੜ੍ਹ, 17 ਨਵੰਬਰ (ਸੰਦੀਪ ਕੁਮਾਰ ਮਾਹਨਾ)-ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਜਥੇਬੰਦਕ ਪੱਧਰ ’ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ 16 ਨਵੰਬਰ ਨੂੰ ਜਾਰੀ ਕੀਤੇ ਗਏ ਨਿਯੁਕਤੀ ਪੱਤਰ ਅਨੁਸਾਰ ਲੁਧਿਆਣਾ ਵਾਸੀ ਜੌਨ ਮਸੀਹ ਨੂੰ ਪੰਜਾਬ ਭਾਜਪਾ ਦੇ ਘੱਟ ਗਿਣਤੀ ਮੋਰਚੇ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਭਾਜਪਾ ਦੇ ਸਨਅਤ ਸੈਲ ਪੰਜਾਬ ਦੇ ਕਨਵੀਨਰ ਰਜਿੰਦਰ ਕੁਮਾਰ ਮਹਾਜਨ (ਪੱਪੂ ਮਹਾਜਨ) ਵਲੋਂ ਸੂਬੇ ਦੇ ਵੱਖ-ਵੱਖ ਜ਼ਿਲਿ੍ਆਂ ਨਾਲ ਸਬੰਧਿਤ 12 ਕੋ-ਕਨਵੀਨਰ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਵਿਚ ਅੰਮ੍ਰਿਤਸਰ ਤੋਂ ਕਪਿਲ ਅੱਗਰਵਾਲ, ਲੁਧਿਆਣਾ ਤੋਂ ਅਰਜੁਨ ਹੋਰਾ, ਮੁਹਾਲੀ ਤੋਂ ਅਤੁਲ ਸ਼ਰਮਾ, ਬਠਿੰਡਾ ਤੋਂ ਰਾਜੇਸ਼ ਕੁਮਾਰ ਬਾਂਸਲ, ਪਟਿਆਲਾ ਤੋਂ ਯੋਗੇਸ਼ ਅਗਰਵਾਲ, ਸ਼੍ਰੀ ਮੁਕਤਸਰ ਸਾਹਿਬ ਤੋਂ ਅਸ਼ਵਨੀ ਗਿਰਧਰ, ਜਲੰਧਰ ਤੋਂ ਹੈਪੀ ਧੀਵਾਨ, ਬਟਾਲਾ ਤੋਂ ਰਜਿੰਦਰ ਤ੍ਰੇਹਨ, ਹੁਸ਼ਿਆਰਪੁਰ ਤੋਂ ਰਾਜੇਸ਼ ਨਖਰਾ, ਖੰਨਾ ਤੋਂ ਬੀਰ ਪ੍ਰਤਾਪ ਕਪੂਰ, ਗੁਰਦਾਸਪੁਰ ਤੋਂ ਅਜੇ ਰਿਸ਼ੀ ਅਤੇ ਰੋਪੜ ਤੋਂ ਗੋਵਰਧਨ ਸੋਨੀ ਸ਼ਾਮਿਲ ਹਨ। ਭਾਜਪਾ ਮਜ਼ਦੂਰ ਸੈਲ ਪੰਜਾਬ ਦੇ ਕਨਵੀਨਰ ਸੰਜੀਵ ਅਟਵਾਲ ਵਲੋਂ ਵੀ ਸੂਬਾਈ ਟੀਮ ਦਾ ਐਲਾਨ ਕੀਤਾ ਗਿਆ ਹੈ। ਇਸ ਵਿਚ ਮੁਹਾਲੀ ਤੋਂ ਨੈਨਾ ਸ਼ਰਮਾ, ਸ਼੍ਰੀ ਮੁਕਤਸਰ ਸਾਹਿਬ ਤੋਂ ਸੁਖਪਾਲ ਸਿੰਘ ਬਰਾੜ, ਮੋਗਾ ਤੋਂ ਕਮਲ ਗਾਗੂ, ਜਲੰਧਰ ਤੋਂ ਰਿਪੂ ਦਮਨ ਸਿੰਘ, ਪਠਾਨਕੋਟ ਤੋਂ ਰਜਿੰਦਰ ਸਿੰਘ ਭੋਆ, ਤਰਨਤਾਰਨ ਤੋਂ ਹਰਜਿੰਦਰ ਸਿੰਘ ਸਿੱਧੂ, ਪਟਿਆਲਾ ਤੋਂ ਮੰਗਾ ਸਿੰਘ, ਲੁਧਿਆਣਾ ਤੋਂ ਰਾਜੇਸ਼ ਸ਼ਰਮਾ ਰਾਵਲ ਅਤੇ ਅੰਮ੍ਰਿਤਸਰ ਤੋਂ ਜੱਜੀ ਕੁਮਾਰ ਨੂੰ ਕੋ-ਕਨਵੀਨਰ ਬਣਾਇਆ ਗਿਆ ਹੈ। ਉਧਰ, ਭਾਜਪਾ ਦੇ ਹਿਮਾਚਲ ਸੈਲ ਪੰਜਾਬ ਦੇ ਸੂਬਾ ਕਨਵੀਨਰ ਅਮਿਤ ਡੋਗਰਾ ਵਲੋਂ ਆਪਣੀ ਟੀਮ ਦਾ ਵਿਸਥਾਰ ਕਰਦਿਆਂ 11 ਕੋ-ਕਨਵੀਨਰ ਅਤੇ ਚਾਰ ਕਾਰਜਕਾਰੀ ਮੈਂਬਰ ਨਿਯੁਕਤ ਕੀਤੇ ਗਏ ਹਨ। ਕੋ-ਕਨਵੀਨਰਾਂ ਵਿਚ ਰੋਪੜ ਤੋਂ ਵਿਪਿਨ ਕੁਮਾਰ ਸ਼ਰਮਾ, ਜਲੰਧਰ ਤੋਂ ਡਾ. ਕੁਲਬੀਰ ਸਿੰਘ ਬਨਿਆਲ ਅਤੇ ਦਵਿੰਦਰ ਸ਼ਰਮਾ (ਮਿੰਟੂ), ਅੰਮ੍ਰਿਤਸਰ ਤੋਂ ਆਦਰਸ਼ ਸ਼ਰਮਾ, ਲੁਧਿਆਣਾ ਦਿਹਾਤੀ ਤੋਂ ਵਨੀਤਾ ਧੀਮਾਨ, ਲੁਧਿਆਣਾ ਸ਼ਹਿਰੀ ਤੋਂ ਲਵਲੇਸ਼ ਸ਼ਰਮਾ ਅਤੇ ਮੋਹਿਤ ਪਠਾਨੀਆ, ਸ਼ਹੀਦ ਭਗਤ ਸਿੰਘ ਨਗਰ ਤੋਂ ਵਿਕਰਮ ਸ਼ਰਮਾ, ਮੁਹਾਲੀ ਤੋਂ ਵਿਨਾਤ ਸ਼ਰਮਾ, ਹੁਸ਼ਿਆਰਪੁਰ ਤੋਂ ਸੰਜੇ ਮਹਾਜਨ ਅਤੇ ਪਠਾਨਕੋਟ ਤੋਂ ਅਸ਼ਵਨੀ ਕੁਮਾਰ ਸ਼ਾਮਿਲ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਰਵੀ ਦੱਤ ਸ਼ਰਮਾ, ਜਲੰਧਰ ਤੋਂ ਐਡਵੋਕੇਟ ਜੈਪਾਲ ਸ਼ਰਮਾ, ਪਠਾਨਕੋਟ ਤੋਂ ਅਮ੍ਰਿਤ ਲਾਲ ਸ਼ਰਮਾ ਅਤੇ ਲੁਧਿਆਣਾ ਦਿਹਾਤੀ ਤੋਂ ਨਰੇਸ਼ ਚੰਦਰ ਰਾਣਾ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ ਹੈ। ਇਸੇ ਲੜੀ ਤਹਿਤ ਭਾਜਪਾ ਦੇ ਮੈਡੀਕਲ ਸੈਲ ਪੰਜਾਬ ਦੇ ਕਨਵੀਨਰ ਡਾ. ਸੀਮੰਤ ਗਰਗ ਵਲੋਂ ਵੀ ਸੈਲ ਦੀ ਸੂਬਾਈ ਟੀਮ ਦਾ ਐਲਾਨ ਕੀਤਾ ਗਿਆ ਹੈ। ਇਸ ਵਿਚ ਡਾ. ਸੰਜੀਵ ਗੋਇਲ, ਡਾ. ਅਮਰਿੰਦਰ ਫਰਮਾਹ, ਡਾ. ਕਪਿਲ ਗੁਪਤਾ, ਡਾ. ਸਰਬਜੀਤ ਸਿੰਘ ਨਾਰੰਗਵਾਲ, ਡਾ. ਰਾਜਵਿੰਦਰ, ਡਾ. ਹਰਪ੍ਰੀਤ ਸਿੰਘ, ਸੰਜੀਵ ਚੌਧਰੀ, ਡਾ. ਯਸ਼ਪਾਲ ਜੱਸੀ, ਗੁਰਪ੍ਰੀਤ ਸਿੰਘ, ਡਾ. ਵਿਕਾਸ ਛਾਬੜਾ, ਸਾਹਿਲ ਸ਼ਰਮਾ ਅਤੇ ਡਾ. ਭਗਵਾਨ ਸਿੰਘ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਮੈਡੀਕਲ ਸੈੱਲ ਵਿਚ ਕਾਰਜ਼ਕਾਰੀ ਮੈਂਬਰਾਂ ਵਜੋਂ ਵਿਸ਼ਾਲ ਸ਼ਰਮਾ ਕੈਮਿਸਟ, ਡਾ. ਤੇਜਿੰਦਰਪਾਲ, ਡਾ. ਰਾਜੀਵ ਕੋਹਲੀ, ਡਾ. ਬਲਰਾਜ ਗੁਪਤਾ, ਸਤਕਰਤਾਰ ਸਿੰਘ ਮਠਾੜੂ, ਪ੍ਰਦੀਪ ਕੁਮਾਰ ਗੋਇਲ, ਡਾ. ਰੂਮ ਰਾਮ, ਰਵਿੰਦਰ ਭਾਟੀਆ, ਰਾਕੇਸ਼ ਕੁਮਾਰ ਭਠੇਜਾ, ਰਵਿੰਦਰ ਵਰਮਾ, ਡਾ. ਸਤੀਸ਼ ਸ਼ਰਮਾ, ਰਵਿੰਦਰ ਸਲੂਜਾ, ਡਾ. ਵਿਜੇ ਛਾਬੜਾ ਅਤੇ ਰਾਜਨ ਸ਼ਰਮਾ ਨੂੰ ਸ਼ਾਮਿਲ ਕੀਤਾ ਗਿਆ ਹੈ, ਜਦਕਿ ਫਰੀਦਕੋਟ ਤੋਂ ਗਗਨਦੀਪ ਸਿੰਘ ਸੁਖੀਜਾ ਨੂੰ ਮੈਡੀਕਲ ਲੀਗਲ ਸੈੱਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।