17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਨਾਰਾਇਣ ਤੇ ਸੁਧਾ ਮੂਰਤੀ ਨੇ ਜਾਤੀ ਸਰਵੇਖਣ 'ਚ ਹਿੱਸਾ ਲੈਣ ਤੋਂ ਕੀਤਾ ਇਨਕਾਰ

Ad Position 21
No active advertisement
ਅਜੀਤ ਡੈਸਕ 17-10-2025
ਬੈਂਗਲੁਰੂ, 16 ਅਕਤੂਬਰ (ਪੀ. ਟੀ. ਆਈ.)-ਬੀ.ਬੀ.ਐਮ.ਪੀ. ਦੇ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਇਨਫੋਸਿਸ ਦੇ ਸੰਸਥਾਪਕ ਨਾਰਾਇਣ ਮੂਰਤੀ ਅਤੇ ਉਨ੍ਹਾਂ ਦੀ ਪਤਨੀ ਸੁਧਾ ਮੂਰਤੀ ਨੇ ਕਰਨਾਟਕ 'ਚ ਚੱਲ ਰਹੇ ਜਾਤੀ ਸਰਵੇਖਣ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ | ਕੁਝ ਦਿਨ ਪਹਿਲਾਂ ਜਦੋਂ ਗਣਨਾਕਾਰ ਸਰਵੇਖਣ ਲਈ ਗਏ ਸਨ, ਤਾਂ ਸੁਧਾ ਮੂਰਤੀ ਅਤੇ ਨਾਰਾਇਣ ਮੂਰਤੀ ਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਇਹ ਸਰਵੇਖਣ ਸਾਡੇ ਘਰ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਪੱਛੜੇ ਭਾਈਚਾਰੇ ਨਾਲ ਸੰਬੰਧਿਤ ਨਹੀਂ ਹਾਂ | ਇਸ ਲਈ ਅਸੀਂ ਸਰਕਾਰ ਦੁਆਰਾ ਕਰਵਾਏ ਗਏ ਇਸ ਸਰਵੇਖਣ 'ਚ ਹਿੱਸਾ ਨਹੀਂ ਲਵਾਂਗੇ |


Ad Position 22
No active advertisement
ਪਿਛਲੀ ਖ਼ਬਰ ਮਰਦਮਸ਼ੁਮਾਰੀ 2027 ਦੇ ਪਹਿਲੇ ਪੜਾਅ ਲਈ ਪੂਰਵ ਪ੍ਰੀਖਣ ਅਭਿਆਸ 10-30 ਨਵੰਬਰ ਤੱਕ ਕੀਤਾ ਜਾਏਗਾ ਅਗਲੀ ਖ਼ਬਰ ਪਰਾਲੀ ਪ੍ਰਬੰਧਨ ਤੇ ਹਵਾ ਪ੍ਰਦੂਸ਼ਣ ਰੋਕਥਾਮ ਲਈ ਆਸ਼ਾ ਮਹਿਲਾਵਾਂ ਲਈ ਸਿਖ਼ਲਾਈ ਕੈਂਪ <br/>
Ad Position 24