ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕ ਯੂਨੀਅਨ ਦੀ ਮੁੱਖ ਮੰਤਰੀ ਨਿਵਾਸ ਬਾਹਰ ਪੁਲਿਸ ਨਾਲ ਜ਼ਬਰਦਸਤ ਝੜਪ
ਸੰਗਰੂਰ, 17 ਨਵੰਬਰ (ਅਮਨਦੀਪ ਸਿੰਘ ਬਿੱਟਾ,ਦਮਨਜੀਤ ਸਿੰਘ) –ਨਵੀਂ ਬੇਰੁਜ਼ਗਾਰ ਪੀ. ਟੀ.
ਸੰਗਰੂਰ, 17 ਨਵੰਬਰ (ਅਮਨਦੀਪ ਸਿੰਘ ਬਿੱਟਾ,ਦਮਨਜੀਤ ਸਿੰਘ) –ਨਵੀਂ ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕ ਯੂਨੀਅਨ ਵਲੋਂ ਅੱਜ ਮੁੱਖ ਮੰਤਰੀ ਨਿਵਾਸ ਦੇ ਘਿਰਾਓ ਦੌਰਾਨ ਪੁਲਿਸ ਨਾਲ ਤਿੱਖੀਆਂ ਝੜਪਾਂ ਹੋਈਆਂ। ਕੁਝ ਬੇਰੁਜ਼ਗਾਰ ਅਧਿਆਪਕ ਬੈਰੀਕੇਡ ਉੱਪਰ ਵੀ ਚੜ੍ਹਨ ਵਿਚ ਸਫਲ ਹੋ ਗਏ, ਇਹਤਿਆਤ ਵਜੋਂ ਪੀ.ਈ.ਆਈ. ਬੇਰੁਜ਼ਗਾਰ 12 ਅਧਿਆਪਕ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਿਲ ਹਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਨ੍ਹਾਂ ਅਧਿਆਪਕਾਂ ’ਚ ਇਸ ਯੂਨੀਅਨ ਦੇ ਸੂਬਾ ਪ੍ਰਧਾਨ ਅਮਨਦੀਪ ਕੰਬੋਜ ਵੀ ਸ਼ਾਮਲ ਸਨ। ਇਸ ਤੋਂ ਪਹਿਲਾ ਇਕੱਤਰ ਹੋਏ ਬੇਰੁਜ਼ਗਾਰ ਅਧਿਆਪਕ ਜਿਨ੍ਹਾਂ ਦੀ ਅਗਵਾਈ ਅਮਨਦੀਪ ਕੰਬੋਜ, ਸੁਰਿੰਦਰ ਵਿਨਾਇਕ ਵਲੋਂ ਕੀਤੀ ਜਾ ਰਹੀ ਸੀ ਬਾਅਦ ਦੁਪਹਿਰ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਨਿਵਾਸ ਪੁੱਜੇ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਦੀ ਗੱਲਬਾਤ ਕੈਬਨਿਟ ਸਬ ਕਮੇਟੀ ਨਾਲ ਕਰਵਾਉਣ ਲਈ ਪ੍ਰੇਰਿਤ ਕੀਤਾ ਪਰ ਕੁਝ ਸਮੇਂ ਦੀ ਸ਼ਾਂਤੀ ਉਪਰੰਤ ਅਚਾਨਕ ਬੇਰੁਜ਼ਗਾਰਾਂ ਦਾ ਰੋਹ ਪੂਰੇ ਉਫਾਨ ਤੇ ਆ ਗਿਆ ਅਤੇ ਉਨ੍ਹਾਂ ਬੈਰੀਕੇਡ ਤੋੜ ਕੇ ਮੁੱਖ ਮੰਤਰੀ ਨਿਵਾਸ ਵਧਣ ਦਾ ਯਤਨ ਕੀਤਾ ਪਰ ਜਦ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਇਹ ਧੱਕਾਮੁੱਕੀ ਆਪਸੀ ਤਿੱਖੀ ਝੜਪਾਂ ਅਤੇ ਖਿੱਚਧੂਹ ਵਿੱਚ ਤਬਦੀਲ ਹੋ ਗਈ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪ੍ਰਾਇਮਰੀ ਸਕੂਲਾਂ ’ਚ 2000 ਪੀ.ਟੀ.ਆਈ. ਪੋਸਟਾਂ ਦਾ ਇਸ਼ਤਿਹਾਰ 16 ਦਸੰਬਰ 2021 ਨੂੰ ਦਿੱਤਾ ਸੀ ਅਤੇ 23 ਜੁਲਾਈ 2025 ਨੂੰ ਫਾਰਮ ਭਰਨ ਲਈ ਪੋਰਟਲ ਖੋਲ੍ਹਿਆ ਗਿਆ ਸੀ। ਜਿਸ ਦੀ ਅੰਤਿਮ ਮਿਤੀ 22 ਅਗਸਤ 2025 ਸੀ। ਉਨ੍ਹਾਂ ਕਿਹਾ ਕਿ ਫਾਰਮ ਭਰਵਾਉਣ ਦੇ 18 ਦਿਨਾਂ ਉਪਰੰਤ 11 ਅਗਸਤ 2025 ਨੂੰ ਨੋਟੀਫ਼ਿਕੇਸ਼ਨ ਵਾਪਸ ਲੈ ਲਿਆ ਅਤੇ ਇਕ ਸਾਲ ਉਪਰੰਤ 1 ਅਗਸਤ 2026 ਨੂੰ ਨਵਾਂ ਨੋਟੀਫ਼ਿਕੇਸ਼ਨ ਦੇ ਕੇ ਫਾਰਮ ਭਰਵਾਂ ਲਏ ਗਏ ਸਨ। ਉਨ੍ਹਾਂ ਰੋਸ ਜਤਾਇਆ ਕਿ ਸਰਕਾਰ ਨੇ ਅਜੇ ਤੱਕ ਪੇਪਰ ਦੀ ਤਰੀਕ ਨਹੀਂ ਦਿੱਤੀ। ਇਸ ਮੌਕੇ ਗੁਰਪ੍ਰੀਤ ਸਿੰਘ ਭੰਗਾਲ, ਦਵਿੰਦਰ ਕੁਮਾਰ ਫਾਜਿਲਕਾ, ਵਿਨੈ ਕੰਬੋਜ, ਸੁੱਖ ਮੁਕਤਸਰ, ਰਾਜੇਸ਼ ਕੰਬੋਜ, ਗੁਰਮੀਤ ਭੀਖੀ, ਸੁਖਦੇਵ ਖੱਬਾ, ਵਰਿੰਦਰ ਬਾਕਸਰ, ਗੁਰੀ ਮੂਸਾ, ਯਾਦਵਿੰਦਰ ਮਾਨਸਾ, ਰਮਨਦੀਪ, ਡਾ. ਸੁਖਪ੍ਰੀਤ ਕੌਰ, ਅਮਨਦੀਪ ਕੌਰ, ਸੁਖਚੈਨ ਕੌਰ, ਸਮਾਇਲ ਕੰਬੋਜ, ਰਿੰਪੀ ਫਾਜਿਲਕਾ, ਸੋਨੀਆ, ਕਿਰਨ, ਗਗਨ, ਮੋਨਿਕਾ ਆਦਿ ਹਾਜ਼ਰ ਸਨ।