08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਜਵੱਦੀ ਟਕਸਾਲ ਵਿਖੇ ਕੱਤਕ ਦੀ ਸੰਗਰਾਂਦ ਮੌਕੇ ਗੁਰਮਤਿ ਸਮਾਗਮ <br/>

Ad Position 21
No active advertisement
ਅਜੀਤ ਡੈਸਕ 18-10-2025
ਲੁਧਿਆਣਾ, 17 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਇਕ ਮਹੀਨੇ ਦੇ ਕਰੀਬ ਵਿਦੇਸ਼ ਪ੍ਰਚਾਰਕ ਦੌਰੇ ਉਪਰੰਤ ਦੇਸ਼ ਪਰਤੇ ਜਵੱਦੀ ਟਕਸਾਲ ਦੇ ਮੁਖੀ ਸੰਤ ਗਿਆਨੀ ਅਮੀਰ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ | ਸਮਾਗਮ ਦੇ ਆਰੰਭ 'ਚ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਕੀਤੇ | ਜੁੜੀਆਂ ਸੰਗਤਾਂ ਸਨਮੁੱਖ ਸੰਤ ਬਾਬਾ ਅਮੀਰ ਸਿੰਘ ਨੇ ਬਾਰਹ ਮਾਹਾ ਤੁਖਾਰੀ ਤੇ ਬਾਰਹ ਮਾਹਾ ਮਾਂਝ ਦੀਆਂ ਪਾਵਨ ਪਉੜੀਆਂ ਵਿਚਲੇ ਕੱਤਕ ਮਹੀਨੇ ਦੀ ਸੁਹਾਵਣੀ ਤੇ ਸੀਤਲ ਬਹਾਰ ਦੇ ਪਰਥਾਏ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਦੁਰਲੱਬ ਮਨੁੱਖ ਜਨਮ ਤੇ ਜੀਵਨ ਨੂੰ ਸਫਲਾ ਬਣਾਉਣ ਲਈ ਗੁਰਮਤਿ ਗਾਡੀ ਮਾਰਗ ਦੇ ਪਾਂਧੀ ਬਣਨ 'ਤੇ ਜ਼ੋਰ ਦਿੱਤਾ | ਬਾਬਾ ਜੀ ਨੇ ਕੱਤਕ ਦੇ ਮਹੀਨੇ ਦਾ ਹਵਾਲਾ ਦਿੰਦਿਆਂ ਜ਼ੋਰ ਦਿੱਤਾ ਕਿ ਅਨੁਕੂਲ ਵਾਤਾਵਰਨ 'ਚ ਜੇਕਰ ਗੁਰਮੁਖਾਂ ਦਾ ਸਥ ਨਸੀਬ ਹੋ ਜਾਵੇ ਤਾਂ ਸਾਰੇ ਦੁੱਖ ਫ਼ਿਕਰ ਫਾਕੇ ਵੀ ਦੂਰ ਹੋ ਜਾਂਦੇ ਹਨ ਤੇ ਰੂਹਾਨੀ ਮੰਜ਼ਿਲ ਵੀ ਨਸੀਬ ਹੋ ਜਾਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਸਮਾਪਤ <br/> ਅਗਲੀ ਖ਼ਬਰ ਖੇਤੀਬਾੜੀ ਵਿਦਿਆਰਥੀਆਂ ਦਾ ਧਰਨਾ 24ਵੇਂ ਦਿਨ ਵਿਚ ਦਾਖਲ <br/>
Ad Position 24