27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਐਚ.ਵੀ.ਐਮ. ਸਕੂਲ ਵਿਖੇ ਸਲਾਦ ਬਣਾਉਣ ਦੀ ਪ੍ਰਤੀਯੋਗਤਾ ਕਰਵਾਈ <br/>

Ad Position 21
No active advertisement
ਅਜੀਤ ਡੈਸਕ 17-10-2025
ਲੁਧਿਆਣਾ, 16 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਐਚ.ਵੀ.ਐਮ. ਗਲੋਬਲ ਸਕੂਲ ਵਿਖੇ ਜਮਾਤ ਤੀਜੀ ਤੋਂ 7ਵੀਂ ਤੱਕ ਦੇ ਵਿਦਿਆਰਥੀਆਂ ਲਈ ਸਲਾਦ ਬਣਾਉਣ ਦੀ ਪ੍ਰਤੀਯੋਗਤਾ ਕਰਵਾਈ ਗਈ | ਪ੍ਰਤੀਯੋਗਤਾ ਦਾ ਮਕਸਦ ਬੱਚਿਆਂ ਨੰੂ ਸਿਹਤਮੰਦ ਖਾਣਪਾਣ ਦੀ ਆਦਤਾਂ ਤੇ ਪੋਸ਼ਣ ਦੇ ਮਹੱਤਵ ਤੋਂ ਜਾਣੰੂ ਕਰਵਾਉਣਾ ਸੀ | ਇਸ ਮੌਕੇ ਵਿਦਿਆਰਥੀਆਂ ਵਲੋਂ ਵੱਖ ਤਰ੍ਹਾਂ ਦੇ ਪੌਸ਼ਟਿਕ ਸਲਾਦ ਤਿਆਰ ਕੀਤੇ | ਇਸ ਮੌਕੇ ਅਧਿਆਪਕਾਂ ਵਲੋਂ ਬੱਚਿਆਂ ਨੰੂ ਸਿਹਤਮੰਦ ਭੋਜਨ ਬਾਰੇ ਦੱਸਿਆ ਗਿਆ | ਅਧਿਆਪਕਾਂ ਨੇ ਦੱਸਿਆ ਕਿ ਸੰਤੁਲਿਤ ਤੇ ਸੋਚ ਸਮਝ ਕੇ ਕੀਤਾ ਗਿਆ ਭੋਜਨ ਇਸ ਚੰਗੀ ਸਿਹਤ ਦੀ ਕੰੁਜੀ ਹੈ | ਐਚ.ਵੀ.ਐਮ. ਗਲੋਬਲ ਸਕੂਲ ਦੇ ਪ੍ਰਧਾਨ. ਡੀ.ਪੀ. ਸ਼ਰਮਾ, ਪ੍ਰਗਤੀ ਕਪੂਰ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸੰਤੁਲਿਤ ਭੋਜਨ ਸਾਡੇ ਲਈ ਇਕ ਆਸ਼ੀਰਵਾਦ ਹੈ ਤੇ ਉਸ ਦਾ ਸਨਮਾਨ ਕਰਨਾ ਚਾਹੀਦਾ ਹੈ | ਇਸ ਮੌਕੇ ਸਕੂਲ ਦੇ ਨਿਰਦੇਸ਼ਿਕਾ ਰਾਧਿਕਾ ਜੈਨ ਤੇ ਪਿ੍ੰਸੀਪਲ ਪ੍ਰਗਤੀ ਕਪੂਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੋਦੀ ਸਰਕਾਰ ਵਲੋਂ ਵੈਟ ਘਟਾਉਣ ਨਾਲ ਸਰਮਾਏਦਾਰਾਂ ਨੂੰ ਲਾਭ ਪੁਹੰਚਿਆ-ਸਰੀਂਹ <br/> ਅਗਲੀ ਖ਼ਬਰ ਕਿਸਾਨ ਯੂਨੀਅਨ ਨੇ ਮਨਾਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ <br/>
Ad Position 24