29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਅਕਾਲ ਪੁਰਖ ਕੀ ਫੌਜ ਦਾ ਨਿਵੇਕਲਾ ਉਪਰਾਲਾ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਮਦਦ ਵਾਸਤੇ ਬੀਮਾ ਦਾਅਵਿਆਂ ਲਈ ਹੈਲਪਲਾਈਨ ਸੇਵਾ ਸ਼ੁਰੂ-ਐਡਵੋਕੇਟ <br/>

Ad Position 21
No active advertisement
ਅਜੀਤ ਡੈਸਕ 20-09-2025
ਅੰਮਿ੍ਤਸਰ, 19 ਸਤੰਬਰ (ਜਸਵੰਤ ਸਿੰਘ ਜੱਸ)-ਪਿਛਲੇ 25 ਸਾਲਾਂ ਤੋਂ ਸਿੱਖੀ ਦੇ ਪ੍ਰਚਾਰ ਅਤੇ ਮਨੁੱਖਤਾ ਦੀ ਸੇਵਾ ਕਰ ਰਹੀ ਸਿੱਖ ਸੰਸਥਾ ਅਕਾਲ ਪੁਰਖ ਕੀ ਫੌਜ ਵਲੋਂ ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਦੇ ਹੋਏ ਵੱਡੇ ਆਰਥਿਕ ਨੁਕਸਾਨ ਦੀ ਭਰਪਾਈ ਹਿਤ ਬੀਮਾ ਦਾਅਵਿਆਂ ਲਈ ਸਹਾਇਤਾ ਹਿਤ ਇੱਕ ਹੈਲਪਲਾਈਨ ਸੇਵਾ ਸ਼ੁਰੂ ਕੀਤੀ ਗਈ ਹੈ, ਤਾਂ ਜੋ ਕਿਸਾਨਾਂ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਆਪਣੇ ਹੋਏ ਨੁਕਸਾਨ ਸੰਬੰਧੀ ਬੀਮਾ ਦੇ ਕਲੇਮ ਮਿਲ ਸਕਣ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਕਨਵੀਨਰ ਤੇ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਨੇ ਬੀਮਾ ਹੈਲਪਲਾਈਨ ਸੇਵਾ ਬਾਰੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਪਿਛਲੇ ਦਿਨੀਂ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿਚ ਰੋਜ਼ਪ੍ਰੀਤ ਸਿੰਘ, ਪਿੰਡ ਬੱਲਭੇ ਦਰੀਆ (ਰਾਵੀ ਦੇ ਕੰਢੇ) ਨਾਂ ਦੇ ਕਿਸਾਨ ਦੀ ਖੇਤੀਯੋਗ ਜ਼ਮੀਨ ਰਾਵੀ ਦਰਿਆ ਵਿਚ ਰੁੜ੍ਹ ਗਈ, ਪਰ ਫਿਰ ਵੀ ਉਹ ਆਪਣੇ ਟਰੈਕਟਰ-ਟਰਾਲੀ ਨਾਲ ਹੋਰ ਹੜ੍ਹ ਪੀੜਤਾਂ ਦੀ ਸੇਵਾ ਕਰ ਰਿਹਾ ਸੀ, ਪਰ ਇਸ ਦੌਰਾਨ ਉਸ ਦਾ ਟਰੈਕਟਰ ਚੋਰੀ ਹੋ ਗਿਆ | ਹਾਲਾਂਕਿ ਉਸ ਦੇ ਟਰੈਕਟਰ ਦਾ ਬੀਮਾ ਵੀ ਸੀ, ਪਰ ਉਹ ਕਦੇ ਕੰਪਨੀ, ਕਦੇ ਡੀਲਰ ਦੇ ਚੱਕਰ ਕੱਟ ਰਿਹਾ ਸੀ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਦੇ ਫ਼ਸਲਾਂ ਦੇ ਕਰਜ਼ੇ, ਪਸ਼ੂਆਂ ਦੇ ਕਰਜ਼ੇ, ਘਰਾਂ ਦੇ ਕਰਜ਼ੇ ਹਨ | ਕਈ ਵਾਰ ਬੈਂਕ ਜਾਂ ਏਜੰਸੀਆਂ ਬੀਮੇ ਦੀ ਪ੍ਰੀਮੀਅਮ ਕੱਟ ਲੈਂਦੀਆਂ ਹਨ, ਪਰ ਪ੍ਰਭਾਵਿਤ ਲੋਕਾਂ ਨੂੰ ਹੋਏ ਬੀਮਾ ਬਾਰੇ ਪਤਾ ਵੀ ਨਹੀਂ ਹੁੰਦਾ ਤੇ ਉਹ ਰਕਮ ਲੈਣ ਵਿਚ ਅਸਮਰੱਥ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਸ਼ੁਰੂ ਕੀਤੇ ਹੈਲਪਲਾਈਨ ਨੰਬਰ 62837 52727 ਤੋਂ ਪ੍ਰਭਾਵਿਤ ਲੋਕਾਂ ਨੂੰ ਮੁਫ਼ਤ ਸਲਾਹ ਅਤੇ ਸਹਾਇਤਾ ਮਿਲੇਗੀ ਤੇ ਅਸੀਂ ਲਾਅਇਅਰਜ਼ ਫ਼ਾਰ ਹਿਊਮਨ ਰਾਈਟਸ ਗਰੁੱਪ ਨਾਲ ਵੀ ਸਾਂਝ ਪਾਈ ਹੈ, ਜਿਸ ਦੀ ਅਗਵਾਈ ਸੀਨੀਅਰ ਐਡਵੋਕੇਟ ਨਵਕਿਰਨ ਸਿੰਘ ਕਰਦੇ ਹਨ | ਡਾ. ਖੁਸ਼ਹਾਲ ਸਿੰਘ (ਕੇਂਦਰੀ ਸਿੰਘ ਸਭਾ ਚੰਡੀਗੜ੍ਹ) ਵੀ ਵਕੀਲਾਂ ਦੀਆਂ ਟੀਮਾਂ ਰਾਹੀਂ ਬੀਮਾ ਦਾਅਵਿਆਂ ਸੰਬੰਧੀ ਮੁਫ਼ਤ ਕਾਨੂੰਨੀ ਕਾਰਵਾਈ ਨੂੰ ਅੱਗੇ ਵਧਾਉਣਗੇ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅਪੀਲ ਕੀਤੀ ਕਿ ਬੀਮਾ ਕੰਪਨੀਆਂ ਨਾਲ ਸੰਪਰਕ ਕਰਕੇ ਬੀਮਾ ਦਾਅਵੇ ਇੱਕ ਮਹੀਨੇ ਅੰਦਰ ਨਿਪਟਾਏ ਜਾਣ |
ਉਨਾਂ ਹੜ੍ਹ ਪੀੜ੍ਹਤ ਪਰਿਵਾਰਾਂ ਨੂੰ ਵੀ ਅਪੀਲ ਕੀਤੀ ਕਿ ਜੇ ਕਿਸੇ ਪ੍ਰਭਾਵਿਤ ਵਿਅਕਤੀ ਦਾ ਬੈਂਕ ਖਾਤਾ ਹੈ ਜਾਂ ਡੈਬਿਟ ਕਾਰਡ ਐਕਟਿਵ ਹੈ, ਤਾਂ ਉਹ ਹੋਏ ਕਿਸੇ ਜਾਨੀ ਮਾਲੀ ਨੁਕਸਾਨ ਲਈ ਬੈਂਕ ਨਾਲ ਸੰਪਰਕ ਕਰਕੇ ਪ੍ਰਧਾਨ ਮੰਤਰੀ ਸੁਰੱਖਸ਼ਾ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਧੀਨ ਮੁਆਵਜ਼ਾ ਪ੍ਰਾਪਤ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਅਕਾਲ ਪੁਰਖ ਕੀ ਫੌਜ ਹਮੇਸ਼ਾਂ ਸੰਕਟ ਦੇ ਸਮੇਂ ਸੇਵਾ ਲਈ ਲੋਕਾਂ ਦੇ ਨਾਲ ਖੜ੍ਹੀ ਹੈ |

Ad Position 22
No active advertisement
ਪਿਛਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਵਲੋਂ ਅਰੰਭੀ 'ਸ਼ਹੀਦੀ ਜਾਗਿ੍ਤੀ ਯਾਤਰਾ' ਨੂੰ ਲੈ ਕੇ ਪੂਰਬੀ ਭਾਰਤ ਦੀਆਂ ਸੰਗਤਾਂ ਵਿਚ ਭਾਰੀ ਉਤ... ਅਗਲੀ ਖ਼ਬਰ ਸਪਾਊਸ ਵੀਜ਼ੇ 'ਤੇ ਆਸਟ੍ਰੇਲੀਆ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਔਜੀ ਹੱਬ ਲੈ ਕੇ ਆਇਆ ਵੱਡੀ ਆਫਰ <br/>
Ad Position 24