29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਤਖ਼ਤ ਸ੍ਰੀ ਪਟਨਾ ਸਾਹਿਬ ਵਲੋਂ ਅਰੰਭੀ 'ਸ਼ਹੀਦੀ ਜਾਗਿ੍ਤੀ ਯਾਤਰਾ' ਨੂੰ ਲੈ ਕੇ ਪੂਰਬੀ ਭਾਰਤ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ-ਪ੍ਰਧਾਨ ਸੋਹੀ

Ad Position 21
No active advertisement
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਲੋਂ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿਚ ਆਰੰਭੀ ਸ਼ਹੀਦੀ ਜਾਗਿ੍ਤੀ ਯਾਤਰਾ ਦੇ ਗੁ: ਸਾਹਿਬ ਸ਼ੀਤਲਕੁੰਡ ਰਾਜਗੀਰ ਤੋਂ ਰਵਾਨਗੀ ਮੌਕੇ ਪੰਜ ਪਿਆਰੇ ਸਾਹਿਬਾਨ ਨਾਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗਜੋਤ ਸਿਘ ਸੋਹੀ, ਸੁਦੀਪ ਸਿੰਘ ਤੇ ਹੋਰ | ਅਜੀਤ ਤਸਵੀਰ <br/> 20-09-2025
ਅੰਮਿ੍ਤਸਰ, 19 ਸਤੰਬਰ (ਜਸਵੰਤ ਸਿੰਘ ਜੱਸ)-ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਬਿਹਾਰ ਸਰਕਾਰ ਤੇ ਸੰਗਤਾਂ ਦੇ ਸਹਿਯੋਗ ਨਾਲ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿਚ ਤਖ਼ਤ ਸਾਹਿਬ ਤੋਂ ਪਿਛਲੇ ਦਿਨੀਂ ਆਰੰਭੀ ਜਾਗਿ੍ਤੀ ਯਾਤਰਾ ਪ੍ਰਤੀ ਪੂਰਬੀ ਭਾਰਤ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ | ਇਸ ਗੱਲ ਦਾ ਪ੍ਰਗਟਾਵਾ ਤਖ਼ਤ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗਜੋਤ ਸਿਘ ਸੋਹੀ ਵਲੋਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਬੀਤੇ ਦਿਨ ਗੁ: ਸਾਹਿਬ ਸ਼ੀਤਲਕੁੰਡ ਰਾਜਗੀਰ ਤੋਂ ਜੈਕਾਰਿਆਂ ਦੀ ਗੂੰਜ ਵਿਚ ਸ਼ੁਰੂ ਹੋਈ ਯਾਤਰਾ ਦੇਰ ਸ਼ਾਮ ਰਾਮਗੜ੍ਹ ਪੁੱਜੀ | ਇਸ ਯਾਤਰਾ ਵਿਚ ਗੁਰੂ ਸਾਹਿਬ ਦੇ ਪਾਵਨ ਸਰੂਪ, ਪੁਰਾਤਨ ਸ਼ਸਤਰ ਇਕ ਪਾਲਕੀ ਵਿਚ ਸਜਾਏ ਗਏ ਹਨ, ਜਿਨ੍ਹਾਂ ਦੇ ਸੰਗਤ ਵਲੋਂ ਦਰਸ਼ਨ ਕੀਤੇ ਜਾ ਰਹੇ ਹਨ | ਸੰਗਤ ਵਲੋਂ ਰਸਤੇ ਵਿਚ ਵੱਡੇ ਉਤਸ਼ਾਹ ਨਾਲ ਸਵਾਗਤ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਾਗਿ੍ਤੀ ਯਾਤਰਾ ਰਾਮਗੜ੍ਹ ਤੋਂ ਆਪਣੇ ਅਗਲੇ ਪੜਾਅ ਧਨਬਾਦ ਵੱਲ ਰਵਾਨਾ ਹੋਈ | ਇਸ ਮੌਕੇ ਕੀਰਤਨੀ ਜਥਿਆਂ ਵਲੋਂ ਸ਼ਬਦ ਕੀਰਤਨ ਤੋਂ ਇਲਾਵਾ ਜਨ: ਸਕੱਤਰ ਇੰਦਰਜੀਤ ਸਿੰਘ ਜਦੋਂ ਇਹ ਯਾਤਰਾ ਦੁਪਹਿਰ ਨੂੰ ਝੁਮਰੀ ਤਲਈਆ ਪਹੁੰਚੀ ਤਾਂ ਸੈਂਕੜਿਆਂ ਦੀ ਗਿਣਤੀ ਵਿਚ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਯਾਤਰਾ ਦਾ ਸਵਾਗਤ ਕੀਤਾ | ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦੇ ਨਾਲ ਤਖ਼ਤ ਸਾਹਿਬ ਕਮੇਟੀ ਦੇ ਜਨ: ਸਕੱਤਰ ਇੰਦਰਜੀਤ ਸਿੰਘ, ਮੈਨੇਜਰ ਹਰਜੀਤ ਸਿੰਘ, ਨਾਰਾਇਣ ਸਿੰਘ ਆਦਿ ਸ਼ਾਮਿਲ ਹਨ |
Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਖੇਤਰ ਦੇ ਕਿਸਾਨਾਂ ਦਾ 'ਦਰਦ' ਗਲੇ ਸੜੇ ਝੋਨੇ ਨੂੰ ਵੇਖ ਦੁਖੀ ਹੋ ਰਹੇ ਕਿਸਾਨ <br/> ਅਗਲੀ ਖ਼ਬਰ ਅਕਾਲ ਪੁਰਖ ਕੀ ਫੌਜ ਦਾ ਨਿਵੇਕਲਾ ਉਪਰਾਲਾ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਮਦਦ ਵਾਸਤੇ ਬੀਮਾ ਦਾਅਵਿਆਂ ਲਈ ਹੈਲਪਲਾਈਨ ਸੇਵਾ...
Ad Position 24