29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਸਪਾਊਸ ਵੀਜ਼ੇ 'ਤੇ ਆਸਟ੍ਰੇਲੀਆ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਔਜੀ ਹੱਬ ਲੈ ਕੇ ਆਇਆ ਵੱਡੀ ਆਫਰ <br/>

Ad Position 21
No active advertisement
ਅਜੀਤ ਡੈਸਕ 20-09-2025
ਅੰਮਿ੍ਤਸਰ, 19 ਸਤੰਬਰ (ਹਰਮਿੰਦਰ ਸਿੰਘ)-ਆਸਟ੍ਰੇਲੀਆ ਦੇ ਸਟੂਡੈਂਟ ਵੀਜ਼ੇ ਲਗਵਾਉਣ ਵਿਚ ਸਭ ਤੋਂ ਮੋਹਰੀ ਔਜੀ ਹੱਬ ਇਮੀਗੇ੍ਰਸ਼ਨ ਨੇ ਪਿਛਲੇ ਇਨਟੇਕਾਂ ਵਾਂਗ ਨਵੰਬਰ ਇਨਟੇਕ ਲਈ ਵੀ ਬਹੁਤ ਹੀ ਵਧੀਆ ਨਤੀਜੇ ਦੇਣੇ ਸ਼ੁਰੂ ਕੀਤੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਵੱਡੇ ਪੱਧਰ 'ਤੇ ਵੀਜ਼ੇ ਦੇਖਣ ਨੂੰ ਮਿਲਣਗੇ | ਇਹ ਜਾਣਕਾਰੀ ਔਜੀ ਹੱਬ ਦੇ ਐੱਮ.ਡੀ. ਹਰਮਨਜੀਤ ਸਿੰਘ ਕੰਗ ਅਤੇ ਅੰਮਿ੍ਤਸਰ ਬ੍ਰਾਂਚ ਦੇ ਐੱਮ.ਡੀ. ਕਰਨਵੀਰ ਸਿੰਘ ਚੱਠਾ ਨੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਨਵੰਬਰ ਇਨਟੇਕ ਜੋ ਕਿ ਖਾਸ ਕਰਕੇ ਗ੍ਰੈਜੂਏਸ਼ਨ ਵਾਲੇ ਵਿਦਿਆਰਥੀਆਂ ਲਈ ਅਹਿਮ ਹੁੰਦਾ ਹੈ ਲੇਕਿਨ ਔਜੀ ਹੱਬ ਨੇ ਆਪਣੀ ਕਾਬਲੀਅਤ ਦੇ ਦਮ 'ਤੇ ਸੈਂਕੜੇ ਵਿਦਿਆਰਥੀਆਂ ਦੀਆਂ ਨਵੰਬਰ ਇਨਟੇਕ ਲਈ ਫਾਈਲਾਂ ਲਗਵਾਈਆਂ ਜਿਸ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ | ਨਵੰਬਰ ਵਿਚ ਅਜੇ 2 ਮਹੀਨੇ ਬਾਕੀ ਹਨ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਬਹੁ ਗਿਣਤੀ ਵਿਦਿਆਰਥੀਆਂ ਦੇ ਸੁਪਨੇ ਆਉਣ ਵਾਲੇ ਦਿਨਾਂ ਵਿਚ ਸਾਕਾਰ ਹੋਣਗੇ | ਸ. ਕੰਗ ਅਤੇ ਸ. ਚੱਠਾ ਨੇ ਅੱਗੇ ਕਿਹਾ ਕਿ ਜਿਹੜੇ ਵੀ ਵਿਦਿਆਰਥੀ ਆਪਣੇ ਸਪਾਊਸ ਨਾਲ ਆਸਟ੍ਰੇਲੀਆ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ ਫਰਵਰੀ ਇਨਟੇਕ ਕਿਸੇ ਸੁਨਹਿਰੇ ਮੌਕੇ ਤੋਂ ਘੱਟ ਨਹੀਂ ਹੈ | ਸਪਾਊਸ ਵਾਲੇ ਵਿਦਿਆਰਥੀਆਂ ਲਈ ਗੈ੍ਰਜੂਏਸ਼ਨ ਅਤੇ 6.5 ਬੈਂਡ ਲਾਜ਼ਮੀ ਹਨ | ਜੇਕਰ ਕਿਸੇ ਸਪਾਊਸ ਵਿਦਿਆਰਥੀ ਪੜ੍ਹਾਈ ਵਿਚ 3 ਤੋਂ 4 ਸਾਲ ਦਾ ਗੈਪ ਹੈ ਉਹ ਵੀ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ ਸਾਰੀ ਫੀਸ ਵੀਜ਼ਾ ਆਉਣ ਤੋਂ ਬਾਅਦ ਲਈ ਜਾਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਫੰਡਾਂ, ਗੈਪ ਅਤੇ ਪੜ੍ਹਾਈ ਵਿਚ ਘੱਟ ਅੰਕਾਂ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਔਜੀ ਹੱਬ ਦੇ ਮੁੱਖ ਦਫ਼ਤਰ ਆਸਟ੍ਰੇਲੀਆ ਵਿਚ ਬੈਠੇ ਸਾਡੇ ਵੀਜ਼ਾ ਮਾਹਿਰ ਵਕੀਲ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਨੂੰ ਆਪਣੇ ਤਜਰਬੇ ਨਾਲ ਹੱਲ ਕਰਦੇ ਹਨ |
ਸ. ਕੰਗ ਅਤੇ ਸ. ਚੱਠਾ ਨੇ ਦੱਸਿਆ ਕਿ ਨਵੰਬਰ ਇਨਟੇਕ ਲਗਭਗ ਸਮਾਪਤ ਹੋ ਚੁੱਕਾ ਹੈ ਅਤੇ ਹੁਣ ਫਰਵਰੀ ਇਨਟੇਕ ਲਈ ਵੀ ਫਾਈਲਾਂ ਜਾਣੀਆਂ ਸ਼ੁਰੂ ਹੋ ਗਈਆਂ ਹਨ | ਚਾਹਵਾਨ ਵਿਦਿਆਰਥੀ ਔਜੀ ਹੱਬ ਦੇ ਅੰਮਿ੍ਤਸਰ ਦਫਤਰ ਰਣਜੀਤ ਐਵੀਨਿਊ ਡੀ ਬਲਾਕ ਸਾਹਮਣੇ ਮਹਿੰਦਰਾ ਏਜੰਸੀ ਵਿਖੇ ਆ ਕੇ ਮਿਲ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਅਕਾਲ ਪੁਰਖ ਕੀ ਫੌਜ ਦਾ ਨਿਵੇਕਲਾ ਉਪਰਾਲਾ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਮਦਦ ਵਾਸਤੇ ਬੀਮਾ ਦਾਅਵਿਆਂ ਲਈ ਹੈਲਪਲਾਈਨ ਸੇਵਾ... ਅਗਲੀ ਖ਼ਬਰ ਹੱਕੀ ਮੰਗਾਂ ਲਈ ਬੀ. ਡੀ. ਪੀ. ਓ. ਦਫ਼ਤਰ ਅੱਗੇ ਮਗਨਰੇਗਾ ਵਰਕਰਾਂ ਵਲੋਂ ਧਰਨਾ <br/>
Ad Position 24