ਡਾ. ਜਤਿੰਦਰ ਸਿੰਘ ਲਾਹੌਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਮੁਜੰਗ ਦੇ ਗ੍ਰੰਥੀ ਨਿਯੁੱਕਤ
ਅੰਮ੍ਰਿਤਸਰ, 28 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਦੇ ਉੱਘੇ ਸਮਾਜ ਸੇਵੀ ਡਾ: ਜਤਿੰਦਰ ਸਿੰਘ ਨੂੰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਹੌਰ ਦੀ ਆਬਾਦੀ ਮੁਜੰਗ ’ਚ ਟੈਂਪਲ ਰੋਡ ਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਦਾ ਗ੍ਰੰਥੀ ਨਿਯੁਕਤ ਕੀਤਾ ਗਿਆ ਹੈ। ਡਾ: ਜਤਿੰਦਰ ਸਿੰਘ ਨੈਸ਼ਨਲ ਪੀਸ ਫੋਰਸ ਕਮੇਟੀ ਫ਼ਾਰ ਇੰਟਰਫੇਥ ਹਾਰਮਨੀ ਦੇ ਉਪ ਪ੍ਰਧਾਨ ਵਜੋਂ ਵੀ ਧਾਰਮਿਕ ਸਦਭਾਵਨਾ ਅਤੇ ਆਪਸੀ ਏਕਤਾ ਲਈ ਸਰਗਰਮ ਹਨ ।
ਅਜੀਤ ਡੈਸਕ
29-11-2026