12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਡੇਂਗੂ ਦੇ ਵਧਦੇ ਮਾਮਲੇ ਨੂੰ ਦੇਖਦਿਆਂ ਸੇਵਾ ਭਾਰਤੀ ਵਲੋਂ ਫ਼ਾਜ਼ਿਲਕਾ ਸ਼ਹਿਰ 'ਚ ਫੋਗਿੰਗ ਕਰਨ ਲਈ ਦਿੱਤੀਆਂ 2 ਨਵੀਆਂ ਮਸ਼ੀਨਾਂ

Ad Position 21
No active advertisement
ਅਜੀਤ ਡੈਸਕ 06-11-2025
ਫ਼ਾਜ਼ਿਲਕਾ, 5 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ 'ਚ ਵਧ ਰਹੇ ਡੇਂਗੂ ਦੇ ਮਾਮਲਿਆਂ ਨੂੰ ਦੇਖਦਿਆਂ ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਵਲੋਂ ਇਕ ਵਿਸ਼ੇਸ਼ ਉਪਰਾਲਾ ਕਰਦਿਆਂ ਨਗਰ ਕੌਂਸਲ ਨੂੰ ਦੋ ਫੋਗਿੰਗ ਮਸ਼ੀਨਾਂ ਭੇਟ ਕੀਤੀਆਂ | ਸੇਵਾ ਭਾਰਤੀ ਦੇ ਸੂਬਾ ਇਕਾਈ ਵਲੋਂ ਇਹ ਮਸ਼ੀਨਾਂ ਫ਼ਾਜ਼ਿਲਕਾ ਲਈ ਭੇਜੀਆਂ ਗਈਆਂ ਜੋ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆ 'ਚ ਜਾ ਕੇ ਫੋਗਿੰਗ ਕਰਨਗੀਆਂ | ਜਿਸ ਦਾ ਖ਼ਰਚ ਸੇਵਾ ਭਾਰਤੀ ਵਲੋਂ ਚੁੱਕਿਆ ਜਾਵੇਗਾ | ਇਸ ਮੌਕੇ 'ਤੇ ਸੇਵਾ ਭਾਰਤੀ ਦੇ ਪ੍ਰਧਾਨ ਅਮਿੱਤ ਉਪਵੇਜਾ ਨੇ ਦੱਸਿਆ ਕਿ ਫ਼ਾਜ਼ਿਲਕਾ 'ਚ ਡੇਂਗੂ ਦਾ ਪ੍ਰਕੋਪ ਵੱਧ ਗਿਆ ਹੈ | ਹਰ ਘਰ ਵਿਚ ਡੇਂਗੂ ਦੇ ਮਰੀਜ਼ ਦੇਖਣ ਨੂੰ ਮਿਲ ਰਹੇ ਹਨ | ਪਲੇਟਨੈਸ ਦੀ ਕਮੀ ਹੋ ਰਹੀ ਹੈ ਅਤੇ ਹਾਹਾਕਾਰ ਮਚੀ ਹੋਈ ਹੈ | ਜਿਸ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਤਾਂ ਕੰਮ ਕੀਤਾ ਜਾ ਰਿਹਾ ਹੈ ਪਰ ਸੇਵਾ ਭਾਰਤੀ ਇਕ ਜ਼ਿੰਮੇਵਾਰ ਸੰਗਠਨ ਹੋਣ ਦੇ ਪ੍ਰਾਂਤ ਤੋਂ ਇਹ ਦੋ ਮਸ਼ੀਨਾਂ ਭੇਜੀਆਂ ਗਈਆਂ¨ ਉਨ੍ਹਾਂ ਕਿਹਾ ਕਿ ਮਸ਼ੀਨਾਂ ਨੂੰ ਚਲਾਉਣ ਲਈ ਉਨ੍ਹਾਂ ਵਲੋਂ 2 ਵਿਅਕਤੀ ਨਿਯੁਕਤ ਕੀਤੇ ਗਏ ਹਨ | ਜਿਸ ਦਾ ਸਾਰਾ ਖ਼ਰਚ ਸੇਵਾ ਭਾਰਤੀ ਕਰ ਰਹੀ ਹੈ | ਉਨ੍ਹਾਂ ਹੋਰਨਾਂ ਸਮਾਜਸੇਵੀ ਸੰਸਥਾਵਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਸੇਵਾ ਭਾਰਤੀ ਦੇ ਇਸ ਉਪਰਾਲੇ ਵਿਚ ਉਹ ਆਪਣੀ ਮਦਦ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਸੇਵਾ ਭਾਰਤੀ ਇਕ ਅਜਿਹਾ ਸੰਗਠਨ ਹੈ ਕਿ ਉਹ ਮੁਸੀਬਤ ਦੀ ਘੜੀ 'ਚ ਲੋਕਾਂ ਦੀ ਮਦਦ ਕਰਦੇ ਹਨ | ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਜਗਦੀਪ ਅਰੋੜਾ ਨੇ ਕਿਹਾ ਕਿ ਫ਼ਾਜ਼ਿਲਕਾ ਦੀ 1 ਲੱਖ ਦੇ ਕਰੀਬ ਆਬਾਦੀ ਹੈ | ਹਰ ਘਰ ਤੱਕ ਪਹੁੰਚ ਕਰਨਾ ਥੋੜ੍ਹਾ ਔਖਾ ਹੁੰਦਾ ਹੈ | ਬਾਰਸ਼ਾਂ ਅਤੇ ਹੜ੍ਹਾਂ ਕਾਰਨ ਡੇਂਗੂ ਦਾ ਲਾਰਵਾ ਕਈ ਘਰਾਂ ਤੋਂ ਮਿਲਾ ਰਿਹਾ ਹੈ | ਹਰ ਘਰ ਤੱਕ ਪਹੁੰਚ ਕਰਨ ਲਈ ਕਿਸੇ ਸੰਗਠਨ ਦਾ ਨਾਲ ਜੁੜਨਾ ਬਹੁਤ ਜ਼ਰੂਰੀ ਸੀ | ਜਿਸ ਨੂੰ ਲੈ ਕੇ ਉਹ ਸੇਵਾ ਭਾਰਤੀ ਦਾ ਧੰਨਵਾਦ ਕਰਦੇ ਹਨ ਅਤੇ ਇਹ ਇਕ ਚੰਗਾ ਉਪਰਾਲਾ ਹੈ |
Ad Position 22
No active advertisement
ਪਿਛਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਵਿਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ 'ਚ ਖ਼ਾਲਸਾ ਏਡ ਵਲੋਂ ਬਣਾਏ ਜਾਣ ਵਾਲੇ ਗੁਰੂ ਘਰਾਂ ਦਾ ਰੱਖਿਆ ਨੀਂ...
Ad Position 24