12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਨਰਿੰਦਰ ਵਾਟਸ ਦੇ ਯਤਨਾਂ ਨਾਲ ਕਲੱਬ ਨੂੰ ਮਿਲੀ ਵੱਡੀ ਸਹੂਲਤ

ਫ਼ਾਜ਼ਿਲਕਾ, 11 ਨਵੰਬਰ (ਦਵਿੰਦਰ ਪਾਲ ਸਿੰਘ)-ਰੀਕ੍ਰਿਏਸ਼ਨ ਕਲੱਬ ਫ਼ਾਜ਼ਿਲਕਾ ਵਿਖੇ ਮੈਂਬਰਾਂ ਨੂੰ ਬਿਹਤਰ ਸੁਵਿਧਾਵਾਂ ਉਪਲਬਧ ਕਰਵਾਉਣ ਦੇ ਮੰਤਵ ਨਾਲ ਇਕ ਹੋਰ ਵੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਕੋਕਾ-ਕੋਲਾ ਕੰਪਨੀ ਵਲੋਂ ਆਪਣੇ ਡਿਸਟ੍ਰੀਬਿਊਟਰ ‘ਨਰਿੰਦਰ ਐਂਡ ਕੰਪਨੀ’ ਅਤੇ ਕਲੱਬ ਦੇ ਸੀਨੀਅਰ ਮੈਂਬਰ ਨਰਿੰਦਰ ਵਾਟਸ ਮਿੱਠਾ ਭਾਜੀ ਦੇ ਵਿਸ਼ੇਸ਼ ਯਤਨਾਂ ਨਾਲ ਕਲੱਬ ਵਿਹੜੇ ਵਿਚ ਦੋ ਨਵੇਂ ਆਧੁਨਿਕ ਡਬਲ ਡੋਰ ਰੈਫ੍ਰਿਜਰੇਟਰ ਸਥਾਪਿਤ ਕੀਤੇ ਗਏ ਹਨ।

Ad Position 21
No active advertisement
ਫ਼ਾਜ਼ਿਲਕਾ ਦੇ ਰੀਕ੍ਰਿਏਸ਼ਨ ਕਲੱਬ ਵਿਖੇ ਲਗਾਏ ਗਏ ਨਵੇਂ ਡਬਲ ਡੋਰ ਫ੍ਰਿਜ। ਅਜੀਤ ਤਸਵੀਰ 12-11-2026
ਫ਼ਾਜ਼ਿਲਕਾ, 11 ਨਵੰਬਰ (ਦਵਿੰਦਰ ਪਾਲ ਸਿੰਘ)-ਰੀਕ੍ਰਿਏਸ਼ਨ ਕਲੱਬ ਫ਼ਾਜ਼ਿਲਕਾ ਵਿਖੇ ਮੈਂਬਰਾਂ ਨੂੰ ਬਿਹਤਰ ਸੁਵਿਧਾਵਾਂ ਉਪਲਬਧ ਕਰਵਾਉਣ ਦੇ ਮੰਤਵ ਨਾਲ ਇਕ ਹੋਰ ਵੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਕੋਕਾ-ਕੋਲਾ ਕੰਪਨੀ ਵਲੋਂ ਆਪਣੇ ਡਿਸਟ੍ਰੀਬਿਊਟਰ ‘ਨਰਿੰਦਰ ਐਂਡ ਕੰਪਨੀ’ ਅਤੇ ਕਲੱਬ ਦੇ ਸੀਨੀਅਰ ਮੈਂਬਰ ਨਰਿੰਦਰ ਵਾਟਸ ਮਿੱਠਾ ਭਾਜੀ ਦੇ ਵਿਸ਼ੇਸ਼ ਯਤਨਾਂ ਨਾਲ ਕਲੱਬ ਵਿਹੜੇ ਵਿਚ ਦੋ ਨਵੇਂ ਆਧੁਨਿਕ ਡਬਲ ਡੋਰ ਰੈਫ੍ਰਿਜਰੇਟਰ ਸਥਾਪਿਤ ਕੀਤੇ ਗਏ ਹਨ। ਆਧੁਨਿਕ ਤਕਨੀਕ ਨਾਲ ਲੈਸ ਇਹਨਾਂ ਰੈਫ੍ਰਿਜਰੇਟਰਾਂ ਦੇ ਲੱਗਣ ਨਾਲ ਕਲੱਬ ਵਿਚ ਆਉਣ ਵਾਲੇ ਮੈਂਬਰਾਂ ਅਤੇ ਮਹਿਮਾਨਾਂ ਨੂੰ ਠੰਢੇ ਪੀਣ ਵਾਲੇ ਪਦਾਰਥਾਂ ਸਮੇਤ ਹੋਰ ਰਿਫਰੈਸ਼ਮੈਂਟ ਦੀ ਵਧੀਆ ਸੁਵਿਧਾ ਮਿਲੇਗੀ। ਕਲੱਬ ਦੇ ਸਕੱਤਰ ਅਸ਼ੋਕ ਕਾਮਰਾ, ਉਪ-ਪ੍ਰਧਾਨ ਰੂਬੀ ਕਾਠਪਾਲ ਅਤੇ ਖ਼ਜ਼ਾਨਚੀ ਵਿਜੇ ਗਗਨੇਜਾ ਨੇ ਦੱਸਿਆ ਕਿ ਕਲੱਬ ਵਿਚ ਰਸੋਈ ਪ੍ਰਬੰਧ, ਕ੍ਰੋਕਰੀ ਅਤੇ ਹੋਰ ਜ਼ਰੂਰੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਕਲੱਬ ਦੇ ਸਕੱਤਰ ਅਤੇ ਫ਼ਾਜ਼ਿਲਕਾ ਪ੍ਰੈੱਸ ਕਲੱਬ ਦੇ ਚੇਅਰਮੈਨ ਅਸ਼ੋਕ ਕਾਮਰਾ ਨੇ ਕੋਕਾ-ਕੋਲਾ ਕੰਪਨੀ, ਨਰਿੰਦਰ ਐਂਡ ਕੰਪਨੀ ਅਤੇ ਵਿਸ਼ੇਸ਼ ਤੌਰ ’ਤੇ ਨਰਿੰਦਰ ਵਾਟਸ ਮਿੱਠਾ ਭਾਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂਬਰਾਂ ਦੇ ਸਹਿਯੋਗ ਨਾਲ ਹੀ ਕਲੱਬ ਵਿਚ ਸਹੂਲਤਾਂ ਦਾ ਲਗਾਤਾਰ ਵਿਸਥਾਰ ਹੋ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਅਭਿਸ਼ੇਕ ਕਾਲਜ ਦੇ ਵਿਦਿਆਰਥੀਆਂ ਨੇ ਐੱਮ.ਆਰ.ਐੱਸ.ਪੀ.ਟੀ.ਯੂ. ਬਠਿੰਡਾ ਦੇ ਯੂਥ ਫੈਸਟ ’ਚ ਬਿਖੇਰੀ ਆਪਣੀ ਪ੍ਰਤਿਭਾ ਦੀ ਛਾਪ ਅਗਲੀ ਖ਼ਬਰ ਅਰੋੜਾ ਵਿਕਾਸ ਮੰਚ ਦੇ ਸਹਿਯੋਗ ਨਾਲ ਗਾਂਧੀ ਪਰਿਵਾਰ ਨੇ ਸਰਕਾਰੀ ਹਸਪਤਾਲ ਨੂੰ ਭੇਟ ਕੀਤਾ ਡਬਲ ਬਾਡੀ ਫਰੀਜ਼ਰ
Ad Position 24