12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਲਾਵਾਰਸ ਹਾਲਤ ’ਚ ਘੁੰਮ ਰਹੀ ਗਰਭਵਤੀ ਮਹਿਲਾ ਨੂੰ ਸਮਾਜ ਸੇਵੀ ਸੰਸਥਾ ਨੇ ਤਪੋਵਨ ਮਹਿਲਾ ਆਸ਼ਰਮ ਭੇਜਿਆ

ਅਬੋਹਰ, 11 ਨਵੰਬਰ (ਵਿਵੇਕ ਹੂੜੀਆ)-ਅਬੋਹਰ ਵਿਚ ਪਿਛਲੇ ਕਈ ਮਹੀਨਿਆਂ ਤੋਂ ਲਾਵਾਰਸ ਹਾਲਤ ’ਚ ਘੁੰਮ ਰਹੀ ਇਕ ਗਰਭਵਤੀ ਮਹਿਲਾ ਨੂੰ ਸਮਾਜ ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਯਤਨਾਂ ਸਦਕਾ ਸ੍ਰੀ ਗੰਗਾਨਗਰ ਸਥਿਤ ਤਪੋਵਨ ਮਹਿਲਾ ਆਸ਼ਰਮ ਭੇਜਿਆ ਗਿਆ। ਸੰਸਥਾ ਵਲੋਂ ਕੀਤੀ ਗਈ ਇਸ ਪਹਿਲਕਦਮੀ ਨਾਲ ਬੇਸਹਾਰਾ ਮਹਿਲਾ ਨੂੰ ਸੁਰੱਖਿਅਤ ਆਸਰਾ ਮਿਲਣ ਦੀ ਉਮੀਦ ਜਾਗੀ ਹੈ।

Ad Position 21
No active advertisement
ਅਜੀਤ ਡੈਸਕ 12-11-2026
ਅਬੋਹਰ, 11 ਨਵੰਬਰ (ਵਿਵੇਕ ਹੂੜੀਆ)-ਅਬੋਹਰ ਵਿਚ ਪਿਛਲੇ ਕਈ ਮਹੀਨਿਆਂ ਤੋਂ ਲਾਵਾਰਸ ਹਾਲਤ ’ਚ ਘੁੰਮ ਰਹੀ ਇਕ ਗਰਭਵਤੀ ਮਹਿਲਾ ਨੂੰ ਸਮਾਜ ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਯਤਨਾਂ ਸਦਕਾ ਸ੍ਰੀ ਗੰਗਾਨਗਰ ਸਥਿਤ ਤਪੋਵਨ ਮਹਿਲਾ ਆਸ਼ਰਮ ਭੇਜਿਆ ਗਿਆ। ਸੰਸਥਾ ਵਲੋਂ ਕੀਤੀ ਗਈ ਇਸ ਪਹਿਲਕਦਮੀ ਨਾਲ ਬੇਸਹਾਰਾ ਮਹਿਲਾ ਨੂੰ ਸੁਰੱਖਿਅਤ ਆਸਰਾ ਮਿਲਣ ਦੀ ਉਮੀਦ ਜਾਗੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਮਤੀ ਦੇ ਪ੍ਰਧਾਨ ਰਾਜੂ ਚਰਾਇਆ ਨੇ ਦੱਸਿਆ ਕਿ ਅਬੋਹਰ ਬੱਸ ਅੱਡੇ ਦੇ ਨੇੜੇ ਸਥਿਤ ਟੈਕਸੀ ਸਟੈਂਡ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਕਿ ਇਕ ਅਣਪਛਾਤੀ ਮਹਿਲਾ ਪਿਛਲੇ ਕਈ ਮਹੀਨਿਆਂ ਤੋਂ ਇਲਾਕੇ ਵਿਚ ਘੁੰਮ ਰਹੀ ਹੈ। ਉਹ ਦਿਨ ਸਮੇਂ ਕਿਤੇ ਚਲੀ ਜਾਂਦੀ ਹੈ ਅਤੇ ਰਾਤ ਸਮੇਂ ਸੌਣ ਲਈ ਟੈਕਸੀ ਸਟੈਂਡ ’ਤੇ ਵਾਪਸ ਆ ਜਾਂਦੀ ਹੈ। ਮਹਿਲਾ ਦੇ ਪਰਿਵਾਰ ਅਤੇ ਪਤੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜਦੋਂ ਮਹਿਲਾ ਮੁੜ ਟੈਕਸੀ ਸਟੈਂਡ ’ਤੇ ਪਹੁੰਚੀ ਤਾਂ ਟੈਕਸੀ ਯੂਨੀਅਨ ਦੇ ਪ੍ਰਧਾਨ ਗੁਰਬਖ਼ਸ਼ ਸਿੰਘ, ਪਰਮਜੀਤ, ਕਾਲਾ ਸਿੰਘ ਅਤੇ ਗੁਰਮੇਲ ਸਿੰਘ ਨੇ ਇਸ ਦੀ ਸੂਚਨਾ ਉਨ੍ਹਾਂ ਨੂੰ ਦਿੱਤੀ। ਰਾਜੂ ਚਰਾਇਆ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਹਿਲਾਂ ਹੀ ਸ੍ਰੀ ਗੰਗਾਨਗਰ ਦੇ ਤਪੋਵਨ ਮਹਿਲਾ ਆਸ਼ਰਮ ਦੇ ਪ੍ਰਬੰਧਕਾਂ ਨੂੰ ਇਸ ਮਹਿਲਾ ਬਾਰੇ ਜਾਣੂ ਕਰਵਾ ਦਿੱਤਾ ਗਿਆ ਸੀ। ਸੂਚਨਾ ਮਿਲਣ ਤੋਂ ਬਾਅਦ ਆਸ਼ਰਮ ਦੇ ਇੰਚਾਰਜ ਬਹਾਦਰ ਭਾਟੀ, ਸੰਜੂ ਚੌਧਰੀ ਅਤੇ ਸੁਲੋਚਨਾ ਰਾਣੀ ਐਂਬੂਲੈਂਸ ਲੈ ਕੇ ਅਬੋਹਰ ਪਹੁੰਚੇ। ਇਸ ਦੌਰਾਨ ਸਿਟੀ-1 ਪੁਲਿਸ ਤੋਂ ਮਹਿਲਾ ਦੀ ਵੈਰੀਫਿਕੇਸ਼ਨ ਕਰਵਾਈ ਗਈ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਐਂਬੂਲੈਂਸ ਰਾਹੀਂ ਤਪੋਵਨ ਮਹਿਲਾ ਆਸ਼ਰਮ ਭੇਜ ਦਿੱਤਾ ਗਿਆ। ਮੌਕੇ ’ਤੇ ਮੌਜੂਦ ਸੁਲੋਚਨਾ ਰਾਣੀ ਨੇ ਦੱਸਿਆ ਕਿ ਤਪੋਵਨ ਮਹਿਲਾ ਆਸ਼ਰਮ ਵਿਚ ਪਹਿਲਾਂ ਹੀ 112 ਮਹਿਲਾਵਾਂ ਰਹਿ ਰਹੀਆਂ ਹਨ, ਜਿਨ੍ਹਾਂ ਵਿਚ ਅਬੋਹਰ ਨਾਲ ਸਬੰਧਿਤ 11 ਮਹਿਲਾਵਾਂ ਵੀ ਸ਼ਾਮਲ ਹਨ। ਅਬੋਹਰ ਤੋਂ ਭੇਜੀ ਗਈ ਇਹ 12ਵੀਂ ਮਹਿਲਾ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਦੇ ਗਰਭਵਤੀ ਹੋਣ ਦਾ ਸ਼ੱਕ ਹੈ, ਜਿਸ ਕਾਰਨ ਆਸ਼ਰਮ ਪਹੁੰਚਣ ਤੋਂ ਬਾਅਦ ਉਸ ਦਾ ਮੈਡੀਕਲ ਚੈੱਕਅਪ ਅਤੇ ਲੋੜੀਂਦਾ ਇਲਾਜ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਉਸ ਦੇ ਪਰਿਵਾਰਕ ਮੈਂਬਰਾਂ ਬਾਰੇ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸਵਰਗੀ ਜਥੇਦਾਰ ਸੂਬਾ ਸਿੰਘ ਮੈਂਬਰ ਐੱਸ.ਜੀ.ਪੀ.ਸੀ. ਦੀ ਪਤਨੀ ਦਾ ਦਿਹਾਂਤ ਅਗਲੀ ਖ਼ਬਰ ਨਸ਼ੀਲੀ ਵਸਤੂ ਸੁੰਘਣ ਦੇ ਦੋਸ਼ ਹੇਠ ਇਕ ਵਿਅਕਤੀ ਗ੍ਰਿਫ਼ਤਾਰ
Ad Position 24