22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਰਾਈਜ਼ਿੰਗ ਸਟਾਰ ਏਸ਼ੀਆ ਕੱਪ: ਪਾਕਿਸਤਾਨ A ਨੇ ਭਾਰਤ A ਨੂੰ 48 ਦੌੜਾਂ ਨਾਲ ਹਰਾਇਆ, ਤਿਲਕ ਵਰਮਾ ਦਾ ਸੈਂਕੜਾ ਗਿਆ ਬੇਕਾਰ

ਦੋਹਾ-ਰਾਈਜ਼ਿੰਗ ਸਟਾਰ ਏਸ਼ੀਆ ਕੱਪ ਵਿਚ ਭਾਰਤ A ਨੂੰ ਪਾਕਿਸਤਾਨ A ਹੱਥੋਂ 48 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੁਕਾਬਲੇ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ A ਦੀ ਟੀਮ ਨੇ 49.2 ਓਵਰਾਂ ਵਿਚ ਸਾਰੀਆਂ ਵਿਕਟਾਂ ਗੁਆ ...

Ad Position 21
No active advertisement
ਅਜੀਤ ਡੈਸਕ 22-11-2026
313 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ 265 ਦੌੜਾਂ ’ਤੇ ਸਿਮਟੀ, ਪਾਕਿਸਤਾਨ A ਨੇ ਦਰਜ ਕੀਤੀ ਸ਼ਾਨਦਾਰ ਜਿੱਤ

ਦੋਹਾ-ਰਾਈਜ਼ਿੰਗ ਸਟਾਰ ਏਸ਼ੀਆ ਕੱਪ ਵਿਚ ਭਾਰਤ A ਨੂੰ ਪਾਕਿਸਤਾਨ A ਹੱਥੋਂ 48 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ A ਨੇ 49.2 ਓਵਰਾਂ ਵਿਚ 313 ਦੌੜਾਂ ਬਣਾਈਆਂ। ਜਵਾਬ ਵਿਚ ਭਾਰਤ A ਦੀ ਪੂਰੀ ਟੀਮ 49.1 ਓਵਰਾਂ ਵਿਚ 265 ਦੌੜਾਂ ਬਣਾ ਕੇ ਆਊਟ ਹੋ ਗਈ।

ਭਾਰਤ A ਦੇ ਕਪਤਾਨ ਤਿਲਕ ਵਰਮਾ ਨੇ ਇਕ ਵਾਰ ਫਿਰ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸੈਂਕੜਾ ਜੜਿਆ, ਪਰ ਉਨ੍ਹਾਂ ਦੀ ਇਹ ਪਾਰੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ। ਤਿਲਕ ਨੇ 149 ਗੇਂਦਾਂ ਵਿਚ 100 ਦੌੜਾਂ ਬਣਾਈਆਂ, ਜਿਸ ਵਿਚ 7 ਚੌਕੇ ਅਤੇ ਇਕ ਛੱਕਾ ਸ਼ਾਮਲ ਸੀ। ਉਹ ਭਾਰਤ ਵਲੋਂ ਆਊਟ ਹੋਣ ਵਾਲੇ ਆਖਰੀ ਬੱਲੇਬਾਜ਼ ਰਹੇ।

ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਟੀਮ ਨੇ 129 ਦੌੜਾਂ ਦੇ ਸਕੋਰ ’ਤੇ ਹੀ ਆਪਣੀਆਂ 6 ਵਿਕਟਾਂ ਗੁਆ ਦਿੱਤੀਆਂ। ਇਸ ਮੌਕੇ ਭਾਰਤ A ਦੀ ਹਾਰ ਤੈਅ ਦਿਖਾਈ ਦੇ ਰਹੀ ਸੀ। ਹਾਲਾਂਕਿ ਤਿਲਕ ਵਰਮਾ ਅਤੇ ਸ਼ਾਹਬਾਜ਼ ਅਹਿਮਦ ਨੇ ਸੱਤਵੀਂ ਵਿਕਟ ਲਈ 112 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕਰਕੇ ਟੀਮ ਨੂੰ ਮੁੜ ਮੁਕਾਬਲੇ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ।

ਦੋਵਾਂ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾ ਕੇ ਟੀਮ ਦੀਆਂ ਉਮੀਦਾਂ ਜਗਾਈਆਂ, ਪਰ ਲਗਾਤਾਰ ਡਿੱਗਦੀਆਂ ਵਿਕਟਾਂ ਕਾਰਨ ਭਾਰਤ A ਜਿੱਤ ਦੇ ਟੀਚੇ ਤੱਕ ਨਹੀਂ ਪਹੁੰਚ ਸਕਿਆ। ਅੰਤ ਵਿਚ ਪਾਕਿਸਤਾਨ A ਨੇ ਇਹ ਮੁਕਾਬਲਾ 48 ਦੌੜਾਂ ਨਾਲ ਜਿੱਤ ਲਿਆ ਅਤੇ ਤਿਲਕ ਵਰਮਾ ਦਾ ਸ਼ਾਨਦਾਰ ਸੈਂਕੜਾ ਵਿਅਰਥ ਚਲਾ ਗਿਆ।

Ad Position 22
No active advertisement
ਪਿਛਲੀ ਖ਼ਬਰ ਗੁਜਰਾਤ ਸੜਕ ਹਾਦਸੇ ’ਚ ਫ਼ੌਜੀ ਪਰਿਵਾਰਾਂ ਦੇ 7 ਮੈਂਬਰਾਂ ਦੀ ਮੌਤ ਅਗਲੀ ਖ਼ਬਰ ਕੋਲਡਪਲੇ ਦਾ ਨਾਂਅ ਲੈ ਕੇ ਦਿਲਜੀਤ ਨੇ ਦੋਹਰੇ ਰਵੱਈਏ ’ਤੇ ਚੁੱਕੇ ਸਵਾਲ
Ad Position 24