22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਰਾਜਸਥਾਨ ’ਚ ਸੜਕ ਹਾਦਸੇ ਦੌਰਾਨ ਪਰਿਵਾਰ ਦੇ 9 ਜੀਆਂ ਦੀ ਮੌਤ

ਕੋਟਾ (ਰਾਜਸਥਾਨ), 22 ਨਵੰਬਰ (ਪੀ.ਟੀ.ਆਈ.)-ਐਤਵਾਰ ਤੜਕੇ ਕੋਟਾ-ਉਦੈਪੁਰ ਰਾਸ਼ਟਰੀ ਰਾਜਮਾਰਗ ’ਤੇ ਖਾਟੂ ਸ਼ਿਆਮ ਜੀ ਮੰਦਿਰ ਦੀ ਯਾਤਰਾ ਤੋਂ ਪਰਤ ਰਿਹਾ ਇਕ ਪਰਿਵਾਰ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ, ਜਦੋਂ ਉਨ੍ਹਾਂ ਦੀ ਗੱਡੀ (ਐਮ.ਟੂ.ਵੀ.) ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ’ਚ ਪਰਿਵਾਰ ਦੇ 9 ਮੈਂਬਰਾਂ ਦੀ ਮੌਤ ਹੋ ਗਈ। ਇਹ ਹਾਦਸਾ ਰਾਤ 1 ਵਜੇ ਵਾਪਰਿਆ, ਜਦੋਂ ਪੀੜਤ ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ’ਚ ਸਥਿਤ ਆਪਣੇ ਘਰਾਂ ਨੂੰ ਵਾਪਸ...

Ad Position 21
No active advertisement
ਅਜੀਤ ਡੈਸਕ 23-11-2026

ਕੋਟਾ (ਰਾਜਸਥਾਨ), 22 ਨਵੰਬਰ (ਪੀ.ਟੀ.ਆਈ.)-ਐਤਵਾਰ ਤੜਕੇ ਕੋਟਾ-ਉਦੈਪੁਰ ਰਾਸ਼ਟਰੀ ਰਾਜਮਾਰਗ ’ਤੇ ਖਾਟੂ ਸ਼ਿਆਮ ਜੀ ਮੰਦਿਰ ਦੀ ਯਾਤਰਾ ਤੋਂ ਪਰਤ ਰਿਹਾ ਇਕ ਪਰਿਵਾਰ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ, ਜਦੋਂ ਉਨ੍ਹਾਂ ਦੀ ਗੱਡੀ (ਐਮ.ਟੂ.ਵੀ.) ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ’ਚ ਪਰਿਵਾਰ ਦੇ 9 ਮੈਂਬਰਾਂ ਦੀ ਮੌਤ ਹੋ ਗਈ। ਇਹ ਹਾਦਸਾ ਰਾਤ 1 ਵਜੇ ਵਾਪਰਿਆ, ਜਦੋਂ ਪੀੜਤ ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ’ਚ ਸਥਿਤ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਸਨ।

ਪੁਲਿਸ ਸੁਪਰਡੈਂਟ ਤੇਜੇਸ਼ਵਨੀ ਗੌਤਮ ਨੇ ਦੱਸਿਆ ਕਿ ਬੱਚਿਆਂ ਅਤੇ ਔਰਤਾਂ ਸਮੇਤ 9 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 8 ਹੋਰ ਲੋਕ ਜ਼ਖ਼ਮੀ ਹੋ ਗਏ। ਇਸ ਗੱਡੀ ’ਚ ਇਕ ਪਰਿਵਾਰ ਦੇ 16 ਮੈਂਬਰ ਸਵਾਰ ਸਨ, ਜਿਨ੍ਹਾਂ ’ਚ ਦੋ ਭਰਾ, ਉਨ੍ਹਾਂ ਦੀਆਂ ਪਤਨੀਆਂ ਅਤੇ ਬੱਚੇ ਸ਼ਾਮਿਲ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੰਭਵ ਤੌਰ ’ਤੇ ਗੱਡੀ ਚਲਾਉਂਦੇ ਸਮੇਂ ਡਰਾਈਵਰ ਨੂੰ ਝਪਕੀ ਆ ਗਈ ਸੀ। ਪਰਿਵਾਰ ਦੇ ਇਕ ਮੈਂਬਰ ਪ੍ਰਦੀਪ ਨੇ ਦੱਸਿਆ ਕਿ ਧੂਲੇ ਤੋਂ 36 ਰਿਸ਼ਤੇਦਾਰਾਂ ਦਾ ਇਕ ਸਮੂਹ 17 ਨਵੰਬਰ ਨੂੰ ਤਿੰਨ ਗੱਡੀਆਂ  ’ਚ ਸਵਾਰ ਹੋ ਕੇ ਓਮਕਾਰੇਸ਼ਵਰ, ਉਜੈਨ, ਸਾਂਵਰੀਆ ਸੇਠ, ਪੁਸ਼ਕਰ, ਸਾਲਾਸਰ ਬਾਲਾਜੀ ਅਤੇ ਅੰਤ ’ਚ ਖਾਟੂ ਸ਼ਿਆਮ ਜੀ ਦੀ ਯਾਤਰਾ ’ਤੇ ਨਿਕਲਿਆ ਸੀ।

ਇਹ ਸਮੂਹ ਸਨਿਚਰਵਾਰ ਸ਼ਾਮ ਕਰੀਬ 4:30 ਵਜੇ ਖਾਟੂ ਸ਼ਿਆਮ ਤੋਂ ਰਵਾਨਾ ਹੋਇਆ। ਪਰਿਵਾਰ ਦੇ ਇਕ ਹੋਰ ਮੈਂਬਰ, ਨੰਦ ਕਿਸ਼ੋਰ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਈ ਗੱਡੀ ਬਾਕੀ ਦੋ ਗੱਡੀਆਂ ਤੋਂ ਅੱਗੇ ਨਿਕਲ ਗਈ ਸੀ ਅਤੇ ਟੱਕਰ ਹੋਣ ਵੇਲੇ ਉਹ ਲਗਭਗ 40-45 ਕਿਲੋਮੀਟਰ ਅੱਗੇ ਸੀ। ਇਸ ਗੱਡੀ ’ਚ ਦੋ ਭਰਾ - ਬਾਬੂਲਾਲ ਅਤੇ ਸੱਜਣ ਆਪਣੀਆਂ ਪਤਨੀਆਂ ਤੇ ਬੱਚਿਆਂ ਨਾਲ ਸਵਾਰ ਸਨ। ਟਰੱਕ ਡਰਾਈਵਰ ਹਾਰੂਨ ਨੇ ਦੱਸਿਆ ਕਿ ਉਹ ਗੱਡੀ ’ਚ ਆਈ ਕਿਸੇ ਖਰਾਬੀ ਦੀ ਜਾਂਚ ਕਰਨ ਲਈ ਸੜਕ ਦੇ ਕਿਨਾਰੇ ਰੁਕਿਆ ਸੀ ਤੇ ਕੁਝ ਦੂਰੀ ’ਤੇ ਖੜ੍ਹਾ ਸੀ, ਜਦੋਂ ਇਕ ਤੇਜ਼ ਰਫ਼ਤਾਰ ਗੱਡੀ ਆ ਕੇ ਟਰੱਕ ਨਾਲ ਟਕਰਾ ਗਈ।

ਉਸ ਨੇ ਦੱਸਿਆ ਕਿ ਟੱਕਰ ਕਾਰਨ ਉਹ ਸੜਕ ਤੋਂ ਲਗਭਗ 20 ਫੁੱਟ ਦੂਰ ਜਾ ਡਿੱਗਿਆ ਸੀ, 10 ਮਿੰਟ ਬਾਅਦ ਜਦੋਂ ਉਸ ਨੂੰ ਹੋਸ਼ ਆਇਆ, ਤਾਂ ਉਸ ਨੇ ਖੁਦ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ। ਮ੍ਰਿਤਕਾਂ ਦੀ ਪਛਾਣ ਊਸ਼ਾ (60), ਸੁਸ਼ੀਲਾ (65), ਕੈਲਾਸ਼ (45), ਜਾਨਵੀ (6), ਸੱਜਣ (60), ਅਨੀਤਾ (40), ਬਾਬੂ ਲਾਲ (60), ਜਾਨਵੀ (13) ਤੇ ਮਾਧਵੀ (45) ਵਜੋਂ ਹੋਈ।

Ad Position 22
No active advertisement
ਪਿਛਲੀ ਖ਼ਬਰ ਤਾਮਿਲਨਾਡੂ ’ਚ ਦਰੱਖਤ ਨਾਲ ਟਕਰਾਈ ਵੈਨ-8 ਮੌਤਾਂ ਅਗਲੀ ਖ਼ਬਰ ਅਰੁਣਾਚਲ ’ਚ ਆਪਣੇ ਸ਼ਾਸਨ ਦੌਰਾਨ ਕਾਂਗਰਸ ਨੇ ਵਿਕਾਸ ਨੂੰ ਅਣਗੌਲਿਆ ਕੀਤਾ, ਨਾਕਾਫ਼ੀ ਫੰਡ ਦਿੱਤੇ-ਅਮਿਤ ਸ਼ਾਹ
Ad Position 24