22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

—ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ— ਭਾਰਤ ਨੇ ਸੈਮੀਫਾਈਨਲ ’ਚ ਬਣਾਈ ਜਗ੍ਹਾ ਥਾਈਲੈਂਡ ਨੂੰ 7-0 ਨਾਲ ਬੁਰੀ ਤਰ੍ਹਾਂ ਹਰਾਇਆ

ਭੋਪਾਲ, 22 ਨਵੰਬਰ (ਪੀ.ਟੀ.ਆਈ.)-ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ’ਚ ਮੌਜੂਦਾ ਚੈਂਪੀਅਨ ਭਾਰਤੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਐਤਵਾਰ ਨੂੰ ਖੇਡੇ ਗਏ ਆਪਣੇ ਤੀਜੇ ਮੈਚ ਵਿਚ ਭਾਰਤ ਨੇ ਥਾਈਲੈਂਡ ਨੂੰ 7-0...

Ad Position 21
No active advertisement
ਅਜੀਤ ਡੈਸਕ 22-11-2026

ਭੋਪਾਲ, 22 ਨਵੰਬਰ (ਪੀ.ਟੀ.ਆਈ.)-ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ’ਚ ਮੌਜੂਦਾ ਚੈਂਪੀਅਨ ਭਾਰਤੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਐਤਵਾਰ ਨੂੰ ਖੇਡੇ ਗਏ ਆਪਣੇ ਤੀਜੇ ਮੈਚ ਵਿਚ ਭਾਰਤ ਨੇ ਥਾਈਲੈਂਡ ਨੂੰ 7-0 ਨਾਲ ਕਰਾਰੀ ਹਾਰ ਦਿੱਤੀ ਤੇ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰ ਲਈ। ਟੂਰਨਾਮੈਂਟ ਵਿਚ ਭਾਰਤ ਦੀ ਇਹ ਲਗਾਤਾਰ ਤੀਜੀ ਜਿੱਤ ਹੈ।

ਇਸ ਤੋਂ ਪਹਿਲਾਂ ਭਾਰਤੀ ਟੀਮ ਮਲੇਸ਼ੀਆ ਤੇ ਦੱਖਣੀ ਕੋਰੀਆ ਨੂੰ ਵੀ ਹਰਾ ਚੁੱਕੀ ਹੈ। ਭਾਰਤ ਵੱਲੋਂ ਨਵਨੀਤ ਕੌਰ ਨੇ ਚੌਥੇ ਮਿੰਟ ’ਚ ਪੈਨਲਟੀ ਸਟ੍ਰੋਕ ਰਾਹੀਂ ਪਹਿਲਾ ਗੋਲ ਕਰਕੇ ਟੀਮ ਦਾ ਖਾਤਾ ਖੋਲ੍ਹਿਆ। ਦੀਪਿਕਾ ਨੇ 10ਵੇਂ ਮਿੰਟ ਵਿਚ ਗੋਲ ਕਰਕੇ ਭਾਰਤ ਦੀ ਬੜ੍ਹਤ 2-0 ਕਰ ਦਿੱਤੀ। ਥਾਈਲੈਂਡ ਦੀ ਟੀਮ ਅਜੇ ਸੰਭਲ ਵੀ ਨਹੀਂ ਸਕੀ ਸੀ ਕਿ ਦੀਪਿਕਾ ਨੇ 11ਵੇਂ ਮਿੰਟ ’ਚ ਇੱਕ ਹੋਰ ਗੋਲ ਕਰ ਦਿੱਤਾ। ਇਸ ਨਾਲ ਭਾਰਤ ਦੀ ਬੜ੍ਹਤ 3-0 ਹੋ ਗਈ। ਮੁਮਤਾਜ਼ ਖਾਨ ਨੇ ਵੀ ਆਪਣਾ ਜਲਵਾ ਦਿਖਾਇਆ।

ਉਸ ਨੇ 28ਵੇਂ ਮਿੰਟ ’ਚ ਗੋਲ ਕਰਕੇ ਭਾਰਤ ਦੀ ਬੜ੍ਹਤ 4-0 ਕਰ ਦਿੱਤੀ। ਹਾਫ਼ ਟਾਈਮ ਤੱਕ ਭਾਰਤੀ ਟੀਮ ਮੈਚ ਵਿਚ ਪੂਰੀ ਤਰ੍ਹਾਂ ਮਜ਼ਬੂਤ ਸਥਿਤੀ ਵਿਚ ਸੀ। ਤੀਜੇ ਕੁਆਰਟਰ ’ਚ ਸੁਨੇਲਿਤਾ ਟੋਪੋ ਨੇ 32ਵੇਂ ਮਿੰਟ ਵਿਚ ਟੀਮ ਲਈ ਪੰਜਵਾਂ ਗੋਲ ਕਰ ਦਿੱਤਾ।

ਦੀਪਿਕਾ ਨੇ 56ਵੇਂ ਮਿੰਟ ’ਚ ਆਪਣਾ ਤੀਜਾ ਗੋਲ ਕਰਕੇ ਹੈਟ੍ਰਿਕ ਪੂਰੀ ਕੀਤੀ। ਇਸ ਨਾਲ ਥਾਈਲੈਂਡ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ। ਨਵਨੀਤ ਕੌਰ ਨੇ ਪੈਨਲਟੀ ਸਟ੍ਰੋਕ ਰਾਹੀਂ ਆਪਣਾ ਦੂਜਾ ਤੇ ਭਾਰਤ ਦਾ ਸੱਤਵਾਂ ਗੋਲ ਕੀਤਾ। ਇਸ ਤਰ੍ਹਾਂ ਭਾਰਤ ਨੇ ਥਾਈਲੈਂਡ ਨੂੰ 7-0 ਨਾਲ ਕਰਾਰੀ ਮਾਤ ਦਿੱਤੀ।

 

Ad Position 22
No active advertisement
ਅਗਲੀ ਖ਼ਬਰ 10 ਲੱਖ ਤੋਂ ਵੱਧ ਮੁਫ਼ਤ ਭੋਜਨ ਵੰਡਣ ਵਾਲੇ ਪੰਜਾਬੀ ਪਿਓ-ਧੀ ਦਾ ‘ਗੁੱਡ ਸਿਟੀਜ਼ਨ ਐਵਾਰਡ’ ਨਾਲ ਸਨਮਾਨ
Ad Position 24