05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਡੇਢ ਵਜੇ ਦੇ ਕਰੀਬ ਹੋਵੇਗਾ ਦਲਜੀਤ ਸਿੰਘ ਦਾ ਅੰਤਿਮ ਸੰਸਕਾਰ

ਮਾਨਸਾ, 5 ਨਵੰਬਰ - ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦਾ ਅੰਤਿਮ ਸੰਸਕਾਰ ਡੇਢ ਵਜੇ ਦੇ ਕਰੀਬ ਹੋਵੇਗਾ ।ਮ੍ਰਿਤਕ...

Ad Position 21
No active advertisement
ਅਜੀਤ ਡੈਸਕ 05-11-2026

ਮਾਨਸਾ, 5 ਨਵੰਬਰ - ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦਾ ਅੰਤਿਮ ਸੰਸਕਾਰ ਡੇਢ ਵਜੇ ਦੇ ਕਰੀਬ  ਹੋਵੇਗਾ ।ਮ੍ਰਿਤਕ ਦਲਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਨੇ ਕਿਹਾ ਕਿ ਪਰਿਵਾਰ ਆਪਸ ਦੇ ਵਿਚ ਸਹਿਮਤ ਹੈ ਅਤੇ ਡੇਢ ਵਜੇ ਦੇ ਕਰੀਬ ਦਲਜੀਤ ਦੀ ਮ੍ਰਿਤਕ ਦੇਹ ਪਿੰਡ ਵਿਖੇ ਪਹੁੰਚ ਜਾਵੇਗੀ ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਚੰਡੀਗੜ੍ਹ ਵਿਖੇ ਪੋਸਟਮਾਰਟਮ ਹੋਣ ਸੰਬੰਧੀ ਕਿਹਾ ਕਿ ਪਰਿਵਾਰ ਦੇ ਮੈਂਬਰ ਵਲੋਂ ਰਿਟ ਪਾਈ ਗਈ ਸੀ, ਜਿਸ ਤਹਿਤ ਚੰਡੀਗੜ੍ਹ ਪੀ.ਜੀ.ਆਈ. ਦੇ ਵਿਚ ਮੁੜ ਤੋਂ ਪੋਸਟਮਾਰਟਮ ਹੋਇਆ ਹੈ ਅਤੇ ਸਸਕਾਰ ਕਰਨ ਦੇ ਲਈ ਉਨ੍ਹਾਂ ਵਲੋਂ ਮਾਨਯੋਗ ਅਦਾਲਤ ਦੇ ਅੱਗੇ ਅਪੀਲ ਕੀਤੀ ਗਈ ਸੀ ਜਿਸ ਤਹਿਤ ਪਿੰਡ ਦੇ ਵਿਚ ਸਸਕਾਰ ਹੋਵੇਗਾ। ਉਨ੍ਹਾਂ ਪੰਜਾਬ ਸਰਕਾਰ ਵਲੋਂ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਦੇ ਦਿੱਤੇ ਮੁਆਵਜ਼ੇ 'ਤੇ ਬੋਲਦੇ ਹੋਏ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਕੁਝ ਨਹੀਂ ਪਤਾ, ਸਸਕਾਰ ਤੋਂ ਬਾਅਦ ਹੀ ਗੱਲਬਾਤ ਕੀਤੀ ਜਾਵੇਗੀ। 

Ad Position 22
No active advertisement
ਪਿਛਲੀ ਖ਼ਬਰ ਦਿੱਲੀ - ਉਸਾਰੀ ਅਧੀਨ ਇਮਾਰਤ ਦਾ ਹਿੱਸਾ ਡਿੱਗਣ ਕਾਰਨ 2 ਮੌਤਾਂ ਅਗਲੀ ਖ਼ਬਰ 4 ਨਵੰਬਰ ਤੱਕ ਪੂਰੇ ਸੂਬੇ ਵਿਚ ਪਰਾਲੀ ਸਾੜਨ ਦੀਆਂ ਕੁੱਲ 2,347 ਘਟਨਾਵਾਂ ਦਰਜ - ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ
Ad Position 24