19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸਰਬਰ ਗੁਲਾਮ ਸੱਬਾ ਰਾਸ਼ਟਰੀ ਘੱਟ ਗਿਣਤੀ ਰਿਜ਼ਰਵੇਸ਼ਨ ਫ਼ਰੰਟ ਦੇ ਰਾਸ਼ਟਰੀ ਉਪ ਪ੍ਰਧਾਨ ਬਣੇ

ਫਗਵਾੜਾ, 19 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਰਾਸ਼ਟਰੀ ਘੱਟ ਗਿਣਤੀ ਰਿਜ਼ਰਵੇਸ਼ਨ ਫ਼ਰੰਟ ਨੇ ਫਗਵਾੜਾ ਦੇ ਪ੍ਰਮੁੱਖ ਮੁਸਲਿਮ ਨੇਤਾ ਸਰਵਰ ਗੁਲਾਮ ਸੱਬਾ ਨੂੰ ਆਪਣਾ ਰਾਸ਼ਟਰੀ ਉਪ ਪ੍ਰਧਾਨ ਨਿਯੁਕਤ ਕਰਕੇ ਆਪਣੇ ਸੰਗਠਨ ਦਾ ਵਿਸਥਾਰ ਕੀਤਾ ਹੈ | ਨਵੀਂ ਦਿੱਲੀ ਦੇ ਪ੍ਰਸਿੱਧ ਮੁਸਲਿਮ ਵਿਦਵਾਨ, ਫ਼ਰੰਟ ਦੇ ਸੁਪਰੀਮੋ ਅਤੇ ਰਾਸ਼ਟਰੀ ਪ੍ਰਧਾਨ ਅਤੇ ਮਦਰਸਾ ਆਧੁਨਿਕੀਕਰਨ ਸਿੱਖਿਆ ਦੇ ਚੇਅਰਮੈਨ ਹਾਜੀ ਮੁਹੰਮਦ ਪਰਵੇਜ਼ ਸਿੱਦੀਕੀ ਨੇ ਫਗਵਾੜਾ ਵਿਚ ਹੋਈ ਇੱਕ ਮੀਟਿੰਗ ਦੌਰਾਨ ਰਾਸ਼ਟਰੀ ਅਤੇ ਪੰਜਾਬ ਰਾਜ ਇਕਾਈਆਂ ਦੇ ਅਹੁਦੇਦਾਰਾਂ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨਾਂ ਦੇ ਨਾਵਾਂ ਦਾ ਐਲਾਨ ਕੀਤਾ | ਰਾਸ਼ਟਰੀ ਪੱਧਰ ‘ਤੇ, ਸਰਵਰ ਗੁਲਾਮ ਸਬਾ ਨੂੰ ਰਾਸ਼ਟਰੀ ਉਪ ਪ੍ਰਧਾਨ, ਫ਼ਰੀਦ ਖ਼ਾਨ ਨੂੰ ਰਾਸ਼ਟਰੀ ਮੁੱਖ ਸਲਾਹਕਾਰ ਅਤੇ ਪੀਰ ਇੰਤਜ਼ਾਰ ਅਲੀ ਨੂੰ ਰਾਸ਼ਟਰੀ ਸਿੱਖਿਆ ਵਿਭਾਗ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਫਿਰੋਜ਼ਦੀਨ ਨੂੰ ਗੁੱਜਰ ਵਿਭਾਗ ਦਾ ਚੇਅਰਮੈਨ, ਪ੍ਰਦੀਪ ਸਿੰਘ ਨੂੰ ਯੁਵਾ ਵਿਭਾਗ ਦਾ ਚੇਅਰਮੈਨ ਅਤੇ ਸਾਬੀਰ ਆਲਮ ਨੂੰ ਬਿਲਡਰ, ਠੇਕੇਦਾਰ ਅਤੇ ਨਿਰਮਾਣ ਵਿਭਾਗ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ |

Ad Position 21
No active advertisement
ਅਜੀਤ ਡੈਸਕ 20-10-2026

Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਕਾਬੂ ਅਗਲੀ ਖ਼ਬਰ ਤਰਲੋਚਨ ਸਿੰਘ ਵਲੋਂ ਲਗਾਏ ਦੋਸ਼ਾਂ ਨੂੰ ਸੁਖਜਿੰਦਰ ਸਿੰਘ ਤੇ ਬਲਕਾਰ ਸਿੰਘ ਨੇ ਦੱਸਿਆ ਝੂਠਾ ਤੇ ਬੇਬੁਨਿਆਦ
Ad Position 24