ਪੁਲਿਸ ਦੀ ਮਾੜੀ ਕਾਰਗੁਜ਼ਾਰੀ ਵਿਰੁੱਧ ਏਕਤਾ ਪਾਰਟੀ
ਵਲੋਂ ਰੋਸ ਮਾਰਚ ਭਲਕੇ ਕਪੂਰਥਲਾ, 19 ਅਕਤੂਬਰ (ਵਿ. ਪ੍ਰ.)
ਵਲੋਂ ਰੋਸ ਮਾਰਚ ਭਲਕੇ ਕਪੂਰਥਲਾ, 19 ਅਕਤੂਬਰ (ਵਿ.ਪ੍ਰ.)-ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਤੇ ਆਮ ਲੋਕਾਂ ਨੂੰ ਇਨਸਾਫ਼ ਨਾ ਮਿਲਣ ਦੇ ਵਿਰੋਧ ਵਿਚ ਏਕਤਾ ਪਾਰਟੀ ਵਲੋਂ 21 ਅਕਤੂਬਰ ਨੂੰ ਸ਼ਹਿਰ ਵਿਚ ਰੋਸ ਮਾਰਚ ਤੋਂ ਬਾਅਦ ਐਸ.ਐਸ.ਪੀ. ਦਫ਼ਤਰ ਮੂਹਰੇ ਰੋਸ ਵਿਖਾਵਾ ਕਰਕੇ ਉਨ੍ਹਾਂ ਮੰਗ ਪੱਤਰ ਦਿੱਤਾ ਜਾਵੇਗਾ | ਇਹ ਜਾਣਕਾਰੀ ਗੁਰਮੀਤ ਲਾਲ ਬਿੱਟੂ ਪ੍ਰਧਾਨ ਏਕਤਾ ਪਾਰਟੀ ਨੇ ਇਕ ਬਿਆਨ ਵਿਚ ਦਿੱਤੀ | ਉਨ੍ਹਾਂ ਕਿਹਾ ਕਿ ਕਈ ਮਾਮਲੇ ਪੁਲਿਸ ਥਾਣਿਆਂ ਵਿਚ ਦਰਜ ਹੋਣ ਦੇ ਬਾਵਜੂਦ ਵੀ ਪੀੜਤ ਲੋਕਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਤੇ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਇਲਾਕੇ ਦੇ ਲੋਕਾਂ, ਸਮਾਜਿਕ ਜਥੇਬੰਦੀਆਂ ਨਾਲ ਸਬੰਧਿਤ ਕਾਰਕੂਨਾ, ਪਾਰਟੀ ਵਰਕਰਾਂ ਤੇ ਇਨਸਾਫ਼ ਲਈ ਜੱਦੋ ਜਹਿਦ ਕਰ ਰਹੇ ਲੋਕਾਂ ਨੂੰ ਇਸ ਰੋਸ ਮਾਰਚ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ |