ਬੇਗੋਵਾਲ ’ਚ ਕਰਵਾਈ ਜਾ ਰਹੀ ਰਾਮਲੀਲ੍ਹਾ ਦੀ ਅੱਠਵੀਂ ਨਾਈਟ ਦਾ ਪ੍ਰਦਰਸ਼ਨ ਬਾਖ਼ੂਬੀ ਰਿਹਾ
ਬੇਗੋਵਾਲ, 19 ਅਕਤੂਬਰ (ਸੁਖਜਿੰਦਰ ਸਿੰਘ)-ਪ੍ਰਾਚੀਨ ਸ਼ਿਵ ਮੰਦਿਰ ਰਾਮ-ਲੀਲ੍ਹਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਕਰਵਾਈ ਜਾਣ ਵਾਲੀ ਰਾਮ-ਲੀਲ੍ਹਾ ਦੇ ਸਬੰਧ ਵਿਚ ਇਸ ਸਾਲ ਵੀ ਪ੍ਰਾਚੀਨ ਸ਼ਿਵ ਮੰਦਿਰ ਬੇਗੋਵਾਲ ਵਿਖੇ ਰਾਮ-ਲੀਲ੍ਹਾ ਦੀ ਅੱਠਵੀਂ ਨਾਈਟ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ ਗਿਆ | ਇਸ ਅੱਠਵੀਂ ਨਾਈਟ ਦਾ ਉਦਘਾਟਨ ਉੱਘੇ ਸਮਾਜ ਸੇਵੀ ਹਰਪ੍ਰੀਤ ਸਿੰਘ ਟੀਟੂ ਨੇ ਕੀਤਾ ਜਦੋਂ ਕਿ ਸ਼ਮ੍ਹਾ ਰੌਸ਼ਨ ਦੀ ਰਸਮ ਸਾਬਕਾ ਕੌਂਸਲਰ ਸੰਗਤ ਸਿੰਘ ਸੁਦਾਮਾ, ਸੁਖਵਿੰਦਰ ਸਿੰਘ ਪ੍ਰੇਮ, ਕੌਂਸਲਰ ਰਜਿੰਦਰ ਸਿੰਘ ਲਾਡੀ ਤੇ ਸਰਬਜੀਤ ਸਿੰਘ ਸਦਿਓੜਾ ਨੇ ਨਿਭਾਈ | ਇਸ ਮੌਕੇ ਰਾਮ-ਲੀਲ੍ਹਾ ਦੇ ਵੱਖ ਵੱਖ ਪਾਤਰਾਂ ਵੱਲੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਦੇ ਆਧਾਰਤ ਝਲਕੀਆਂ ਪੇਸ਼ ਕੀਤੀਆਂ | ਇਸ ਮੌਕੇ ਪ੍ਰਧਾਨ ਰਜੇਸ਼ ਕੁਮਾਰ ਖਿੰਦੜੀਆ ਨੇ ਕਿਹਾ ਕਿ ਉਨ੍ਹਾਂ ਦੀ ਰਾਮ-ਲੀਲ੍ਹਾ ਕਮੇਟੀ ਵੱਲੋਂ 20 ਅਕਤੂਬਰ ਨੂੰ ਸੰਤ ਪ੍ਰੇਮ ਸਿੰਘ ਕਰਮਸਰ ਖ਼ਾਲਸਾ ਕਾਲਜ ਬੇਗੋਵਾਲ ਦੀ ਗਰਾਊਾਡ ਵਿਚ ਦੁਸਹਿਰਾ ਬਹੁਤ ਧੂਮ ਧਾਮ ਨਾਲ ਮਨਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਦੁਸਹਿਰੇ ਮੌਕੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਜਾਵੇਗਾ ਤੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ | ਇਸ ਮੌਕੇ ਪ੍ਰਧਾਨ ਰਜੇਸ਼ ਕੁਮਾਰ ਖਿੰਦੜੀਆ, ਵਾਈਸ ਪ੍ਰਧਾਨ ਅਸ਼ੋਕ ਕੁਮਾਰ ਬਤਰਾ, ਇੰਦਰ ਕੁਮਾਰ ਪ੍ਰਭਾਕਰ, ਸੁਖਦੇਵ ਰਾਜ ਜੰਗੀ, ਸ੍ਰੀ ਵਿੱਦਿਆ ਸਾਗਰ, ਸੰਦੀਪ ਕੁਮਾਰ, ਰੌਸ਼ਨ ਲਾਲ , ਵਨੀਤ ਜੁਲਕਾ ਆਦਿ ਹਾਜ਼ਰ ਸਨ |