12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਭੁਲੱਥ ਦੀ 73ਵੀਂ ਸ਼੍ਰੀ ਰਾਮ ਲੀਲ੍ਹਾ ਦਾ ਸ਼੍ਰੀ ਸੁੰਦਰ ਕਾਂਡ ਦੇ ਪਾਠ ਨਾਲ ਸ਼ੁੱਭ ਆਰੰਭ 19 ਅਕਤੂਬਰ ਤੱਕ ਚੱਲੇਗੀ ਸ਼੍ਰੀ ਰਾਮ ਲੀਲ੍ਹਾ, 20 ਅਕਤੂਬਰ ਨੂੰ ਮਨਾਇਆ ਜਾਵੇਗਾ ਦੁਸਹਿਰਾ ਉਤਸਵ

ਭੁਲੱਥ, 11 ਅਕਤੂਬਰ (ਮਨਜੀਤ ਸਿੰਘ ਰਤਨ )-ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਸਮਰਪਿਤ ਸ਼੍ਰੀ ਰਾਮਾ ਕਿ੍ਸ਼ਨਾ ਡਰਾਮਾਟਿ੍ਕ ਕਲੱਬ ਭੁਲੱਥ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ 73ਵੀਂ ਸ਼੍ਰੀ ਰਾਮ ਲੀਲਾ ਦਾ ਸ਼ੁੱਭ ਆਰੰਭ ਸ਼ਰਧਾ ਭਾਵਨਾ ਅਤੇ ਮਰਿਆਦਾ ਸਹਿਤ ਧਾਰਮਿਕ ਉਤਸ਼ਾਹ ਨਾਲ ਸ਼੍ਰੀ ਸੁੰਦਰ ਕਾਂਡ ਜੀ ਦੇ ਪਾਠ ਨਾਲ ਕੀਤਾ ਗਿਆ | ਇਸ ਮੌਕੇ ਸ਼੍ਰੀ ਰਾਮ ਦਰਬਾਰ ਹਨੂਮਾਨ ਮੰਦਰ ਭੁਲੱਥ ਵਿਖੇ ਬ੍ਰਹਮਲੀਨ ਸ਼੍ਰੀ ਸ਼੍ਰੀ 1008 ਸੰਤ ਗੋਪਾਲ ਦਾਸ ਜੀ ਦੇ ਆਸ਼ੀਰਵਾਦ ਸਦਕਾ ਸ਼੍ਰੀ ਰਾਮ ਲੀਲਾ ਮੰਚ ‘ਤੇ ਸ਼੍ਰੀ ਰਮਾਇਣ ਜੀ ਦਾ ਪ੍ਰਕਾਸ਼ ਕੀਤਾ ਗਿਆ ਅਤੇ ਸ਼ਰਧਾਪੂਰਵਕ ਸ਼੍ਰੀ ਸੁੰਦਰ ਕਾਂਡ ਦਾ ਪਾਠ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਭੁਲੱਥ ਦੀ ਸ਼੍ਰੀ ਰਾਮ ਲੀਲਾ ਦੀ ਇਲਾਕੇ ਵਿਚ ਬਹੁਤ ਮਹਾਨਤਾ ਤੇ ਮਾਨਤਾ ਹੈ ਅਤੇ ਇਸ ਨਾਲ ਸਮੂਹ ਸੰਗਤਾਂ ਦੀ ਡੂੰਘੀ ਆਸਥਾ ਜੁੜੀ ਹੋਈ ਹੈ | ਹਰ ਸਾਲ ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ ਇਲਾਕਾ ਨਿਵਾਸੀ ਇਸ ਧਾਰਮਿਕ ਸਮਾਗਮ ਵਿਚ ਸ਼ਮੂਲੀਅਤ ਕਰਦੇ ਹਨ | ਉਨ੍ਹਾਂ ਦੱਸਿਆ ਕਿ ਸ਼੍ਰੀ ਰਾਮ ਲੀਲਾ 10 ਅਕਤੂਬਰ ਤੋਂ 19 ਅਕਤੂਬਰ ਤੱਕ ਹਰ ਰੋਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦੇ ਖੇਡ ਮੈਦਾਨ ਵਿਚ ਕਰਵਾਈ ਜਾਵੇਗੀ, ਜਦਕਿ ਦੁਸਹਿਰਾ ਉਤਸਵ 20 ਅਕਤੂਬਰ ਨੂੰ ਇਸੇ ਮੈਦਾਨ ਵਿਚ ਮਨਾਇਆ ਜਾਵੇਗਾ | ਇਸ ਮੌਕੇ ਮਾ. ਕੰਵਲਜੀਤ ਮੰਨਣ, ਸੁਦੇਸ਼ ਦੱਤਾ, ਚੇਅਰਮੈਨ ਲਕਸ਼ ਚੌਧਰੀ, ਕੌਂਸਲਰ ਲਵ ਚੌਧਰੀ, ਜਥੇਦਾਰ ਗੁਰਵਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਵਧਾਵਨ, ਪ੍ਰਬੋਧ ਪਾਸੀ, ਸ਼ਾਮ ਲਾਲ ਸ਼ਰਮਾ, ਕਿਸ਼ਨ ਖੁਰਾਣਾ, ਮੰਗਤ ਰਾਮ ਸ਼ਰਮਾ, ਅਨਿਲ ਦੱਤਾ, ਰਾਮ ਰਤਨ ਸ਼ਰਮਾ, ਮੋਹਨ ਲਾਲ ਡੰਗ, ਤਰਸੇਮ ਸਿੰਘ ਹੈਪੀ, ਵਿਨੋਦ ਕੁਮਾਰ, ਸੌਰਵ ਬਾਵਾ, ਲਵ ਸਿੰਘ, ਮੁਕਲ ਸ਼ਰਮਾ, ਸੰਜੀਵ ਸ਼ਰਮਾ, ਸਾਗਰ ਕੁਮਾਰ, ਗੁਰਜੀਤ ਸਿੰਘ ਰੰਧਾਵਾ, ਫੌਜਾ ਸਿੰਘ, ਸੰਦੀਪ ਢੱਲ, ਮਨਜੀਤ ਸਿੰਘ ਰੰਧਾਵਾ, ਜਸਕਰਨ ਸਿੰਘ ਸਮੇਤ ਹੋਰ ਸੇਵਕ ਹਾਜ਼ਰ ਸਨ |

Ad Position 21
No active advertisement
ਭੁਲੱਥ ਵਿਖੇ ਸ਼੍ਰੀ ਰਾਮ ਲੀਲਾ ਦੇ ਸ਼ੁੱਭ ਆਰੰਭ ਮੌਕੇ ਕਰਵਾਏ ਜਾ ਰਹੇ ਸ਼੍ਰੀ ਸੁੰਦਰ ਕਾਂਡ ਜੀ ਦੇ ਪਾਠ ਨਾਲ ਕਲੱਬ ਮੈਂਬਰ ਅਤੇ ਸੇਵਕ ਦਿਖਾਈ ਦੇ ਰਹੇ ਹਨ | ਤਸਵੀਰ : ਮਨਜੀਤ ਸਟੂਡੀਓ 12-10-2026
ਭੁਲੱਥ, 11 ਅਕਤੂਬਰ (ਮਨਜੀਤ ਸਿੰਘ ਰਤਨ )-ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਸਮਰਪਿਤ ਸ਼੍ਰੀ ਰਾਮਾ ਕਿ੍ਸ਼ਨਾ ਡਰਾਮਾਟਿ੍ਕ ਕਲੱਬ ਭੁਲੱਥ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ 73ਵੀਂ ਸ਼੍ਰੀ ਰਾਮ ਲੀਲਾ ਦਾ ਸ਼ੁੱਭ ਆਰੰਭ ਸ਼ਰਧਾ ਭਾਵਨਾ ਅਤੇ ਮਰਿਆਦਾ ਸਹਿਤ ਧਾਰਮਿਕ ਉਤਸ਼ਾਹ ਨਾਲ ਸ਼੍ਰੀ ਸੁੰਦਰ ਕਾਂਡ ਜੀ ਦੇ ਪਾਠ ਨਾਲ ਕੀਤਾ ਗਿਆ | ਇਸ ਮੌਕੇ ਸ਼੍ਰੀ ਰਾਮ ਦਰਬਾਰ ਹਨੂਮਾਨ ਮੰਦਰ ਭੁਲੱਥ ਵਿਖੇ ਬ੍ਰਹਮਲੀਨ ਸ਼੍ਰੀ ਸ਼੍ਰੀ 1008 ਸੰਤ ਗੋਪਾਲ ਦਾਸ ਜੀ ਦੇ ਆਸ਼ੀਰਵਾਦ ਸਦਕਾ ਸ਼੍ਰੀ ਰਾਮ ਲੀਲਾ ਮੰਚ ‘ਤੇ ਸ਼੍ਰੀ ਰਮਾਇਣ ਜੀ ਦਾ ਪ੍ਰਕਾਸ਼ ਕੀਤਾ ਗਿਆ ਅਤੇ ਸ਼ਰਧਾਪੂਰਵਕ ਸ਼੍ਰੀ ਸੁੰਦਰ ਕਾਂਡ ਦਾ ਪਾਠ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਭੁਲੱਥ ਦੀ ਸ਼੍ਰੀ ਰਾਮ ਲੀਲਾ ਦੀ ਇਲਾਕੇ ਵਿਚ ਬਹੁਤ ਮਹਾਨਤਾ ਤੇ ਮਾਨਤਾ ਹੈ ਅਤੇ ਇਸ ਨਾਲ ਸਮੂਹ ਸੰਗਤਾਂ ਦੀ ਡੂੰਘੀ ਆਸਥਾ ਜੁੜੀ ਹੋਈ ਹੈ | ਹਰ ਸਾਲ ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ ਇਲਾਕਾ ਨਿਵਾਸੀ ਇਸ ਧਾਰਮਿਕ ਸਮਾਗਮ ਵਿਚ ਸ਼ਮੂਲੀਅਤ ਕਰਦੇ ਹਨ | ਉਨ੍ਹਾਂ ਦੱਸਿਆ ਕਿ ਸ਼੍ਰੀ ਰਾਮ ਲੀਲਾ 10 ਅਕਤੂਬਰ ਤੋਂ 19 ਅਕਤੂਬਰ ਤੱਕ ਹਰ ਰੋਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦੇ ਖੇਡ ਮੈਦਾਨ ਵਿਚ ਕਰਵਾਈ ਜਾਵੇਗੀ, ਜਦਕਿ ਦੁਸਹਿਰਾ ਉਤਸਵ 20 ਅਕਤੂਬਰ ਨੂੰ ਇਸੇ ਮੈਦਾਨ ਵਿਚ ਮਨਾਇਆ ਜਾਵੇਗਾ | ਇਸ ਮੌਕੇ ਮਾ. ਕੰਵਲਜੀਤ ਮੰਨਣ, ਸੁਦੇਸ਼ ਦੱਤਾ, ਚੇਅਰਮੈਨ ਲਕਸ਼ ਚੌਧਰੀ, ਕੌਂਸਲਰ ਲਵ ਚੌਧਰੀ, ਜਥੇਦਾਰ ਗੁਰਵਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਵਧਾਵਨ, ਪ੍ਰਬੋਧ ਪਾਸੀ, ਸ਼ਾਮ ਲਾਲ ਸ਼ਰਮਾ, ਕਿਸ਼ਨ ਖੁਰਾਣਾ, ਮੰਗਤ ਰਾਮ ਸ਼ਰਮਾ, ਅਨਿਲ ਦੱਤਾ, ਰਾਮ ਰਤਨ ਸ਼ਰਮਾ, ਮੋਹਨ ਲਾਲ ਡੰਗ, ਤਰਸੇਮ ਸਿੰਘ ਹੈਪੀ, ਵਿਨੋਦ ਕੁਮਾਰ, ਸੌਰਵ ਬਾਵਾ, ਲਵ ਸਿੰਘ, ਮੁਕਲ ਸ਼ਰਮਾ, ਸੰਜੀਵ ਸ਼ਰਮਾ, ਸਾਗਰ ਕੁਮਾਰ, ਗੁਰਜੀਤ ਸਿੰਘ ਰੰਧਾਵਾ, ਫੌਜਾ ਸਿੰਘ, ਸੰਦੀਪ ਢੱਲ, ਮਨਜੀਤ ਸਿੰਘ ਰੰਧਾਵਾ, ਜਸਕਰਨ ਸਿੰਘ ਸਮੇਤ ਹੋਰ ਸੇਵਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸੰਗਤਸਰ ਖਨੌੜਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲਵਿੰਦਰ ਸਿੰਘ ਬੱਟੂ ਨੇ ਦਿੱਤੀ ਚੁਣੇ ਅਧਿਆਪਕ...
Ad Position 24