ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲਵਿੰਦਰ ਸਿੰਘ ਬੱਟੂ ਨੇ ਦਿੱਤੀ ਚੁਣੇ ਅਧਿਆਪਕਾਂ ਨੂੰ ਵਧਾਈ
ਕਪੂਰਥਲਾ, 11 ਅਕਤੂਬਰ (ਅਮਰਜੀਤ ਕੋਮਲ)-ਰਾਸ਼ਟਰੀ ਸਿੱਖਿਆ, ਖੋਜ ਤੇ ਸਿਖਲਾਈ ਪ੍ਰੀਸ਼ਦ ਦੀ ਅੰਤਰਰਾਜੀ ਟਰੇਨਿੰਗ ਲਈ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵਲੋਂ ਖੇਤਰੀ ਸਿੱਖਿਆ ਸੰਸਥਾਨ ਅਜਮੇਰ (ਰਾਜਸਥਾਨ) ਵਿਚ ਅੰਤਰਰਾਜੀ ਟਰੇਨਿੰਗ ਲਈ ਕਪੂਰਥਲਾ ਜ਼ਿਲ੍ਹੇ ਦੇ ਅਕਾਦਮਿਕ ਸਪੋਰਟ ਦੇ ਤਿੰਨ ਅਧਿਆਪਕਾਂ ਦੀ ਚੋਣ ਕੀਤੀ ਗਈ ਹੈ | ਜਿਸ ਵਿਚ ਜ਼ਿਲ੍ਹਾ ਕੋਆਰਡੀਨੇਟਰ ਅਕਾਦਮਿਕ ਸਪੋਰਟ ਗਰੁੱਪ ਹਰਮਿੰਦਰ ਸਿੰਘ ਜੋਸਨ, ਰੇਸ਼ਮ ਲਾਲ ਬੀ. ਆਰ.
ਅ
ਅਕਾਦਮਿਕ ਸਪੋਰਟ ਗਰੁੱਪ ਦੇ ਅੰਤਰਰਾਜੀ ਟਰੇਨਿੰਗ ਲਈ ਚੁਣੇ ਗਏ ਤਿੰਨ ਅਧਿਆਪਕਾਂ ਹਰਮਿੰਦਰ ਸਿੰਘ ਜੋਸਨ, ਰੇਸ਼ਮ ਲਾਲ ਤੇ ਅਕਬਰ ਖਾਨ ਦੀ ਤਸਵੀਰ |
12-10-2026
ਕਪੂਰਥਲਾ, 11 ਅਕਤੂਬਰ (ਅਮਰਜੀਤ ਕੋਮਲ)-ਰਾਸ਼ਟਰੀ ਸਿੱਖਿਆ, ਖੋਜ ਤੇ ਸਿਖਲਾਈ ਪ੍ਰੀਸ਼ਦ ਦੀ ਅੰਤਰਰਾਜੀ ਟਰੇਨਿੰਗ ਲਈ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵਲੋਂ ਖੇਤਰੀ ਸਿੱਖਿਆ ਸੰਸਥਾਨ ਅਜਮੇਰ (ਰਾਜਸਥਾਨ) ਵਿਚ ਅੰਤਰਰਾਜੀ ਟਰੇਨਿੰਗ ਲਈ ਕਪੂਰਥਲਾ ਜ਼ਿਲ੍ਹੇ ਦੇ ਅਕਾਦਮਿਕ ਸਪੋਰਟ ਦੇ ਤਿੰਨ ਅਧਿਆਪਕਾਂ ਦੀ ਚੋਣ ਕੀਤੀ ਗਈ ਹੈ | ਜਿਸ ਵਿਚ ਜ਼ਿਲ੍ਹਾ ਕੋਆਰਡੀਨੇਟਰ ਅਕਾਦਮਿਕ ਸਪੋਰਟ ਗਰੁੱਪ ਹਰਮਿੰਦਰ ਸਿੰਘ ਜੋਸਨ, ਰੇਸ਼ਮ ਲਾਲ ਬੀ.ਆਰ.ਸੀ. ਸਿੱਖਿਆ ਬਲਾਕ ਭੁਲੱਥ ਤੇ ਅਕਬਰ ਖਾਨ ਬੀ.ਆਰ.ਸੀ. ਸਿੱਖਿਆ ਬਲਾਕ ਕਪੂਰਥਲਾ 1 ਸ਼ਾਮਲ ਹਨ | ਇੱਥੇ ਵਰਨਣਯੋਗ ਹੈ ਕਿ ਇਸ ਪੰਜ ਰੋਜ਼ਾ ਟਰੇਨਿੰਗ ਦੌਰਾਨ ਪੰਜਾਬ ਸਰਕਾਰ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਖੇਡ ਖੇਡ ਵਿਚ ਸਿਖਾਉਣ ਦੇ ਮਨੋਰਥ ਨਾਲ ਖੇਡ ਪਿਟਾਰਾ ਦੀਆਂ ਕਿੱਟਾਂ ਭੇਜੀਆਂ ਗਈਆਂ ਸਨ ਤੇ ਇਨ੍ਹਾਂ ਕਿੱਟਾਂ ਦੀ ਸੁਚਾਰੂ ਤਰੀਕੇ ਨਾਲ ਵਰਤੋਂ ਤੇ ਇਨ੍ਹਾਂ ਨੂੰ ਅਮਲ ਵਿਚ ਲਿਆਉਣ ਤੇ ਬੱਚਿਆਂ ਅੰਦਰ ਸਿੱਖਣ ਸਮਰੱਥਾ ਨੂੰ ਹੋਰ ਉਜਾਗਰ ਕਰਨ ਲਈ ਇਨ੍ਹਾਂ ਅਧਿਆਪਕਾਂ ਨੂੰ ਸਿੱਖਿਅਤ ਕੀਤਾ ਜਾਵੇਗਾ | ਦੱਸਿਆ ਜਾਂਦਾ ਹੈ ਕਿ ਇਹ ਤਿੰਨੇ ਅਧਿਆਪਕ ਅੰਤਰਰਾਜੀ ਟਰੇਨਿੰਗ ਲੈਣ ਤੋਂ ਬਾਅਦ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਅਧਿਆਪਕਾਂ ਨੂੰ ਇਨ੍ਹਾਂ ਗਤੀਵਿਧੀਆਂ ਨਾਲ ਜਾਣੂ ਕਰਵਾਉਂਦੇ ਹੋਏ ਖੇਡ ਪਿਟਾਰਾ ਕਿੱਟ ਨੂੰ ਸਕੂਲ ਪੱਧਰ ‘ਤੇ ਲਾਗੂ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ | ਅਕਾਦਮਿਕ ਸਪੋਰਟਸ ਗਰੁੱਪ ਦੇ ਤਿੰਨ ਅਧਿਆਪਕਾਂ ਦੇ ਅੰਤਰਰਾਜੀ ਟਰੇਨਿੰਗ ਲਈ ਚੁਣੇ ਜਾਣ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਮਤਾ ਬਜਾਜ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲਵਿੰਦਰ ਸਿੰਘ ਬੱਟੂ ਨੇ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਇਹ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹੇ ਦੇ ਤਿੰਨ ਅਧਿਆਪਕ ਅੰਤਰਰਾਜੀ ਟਰੇਨਿੰਗ ਲਈ ਚੁਣੇ ਗਏ ਹਨ |