09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਜੇ.ਐਮ.ਡੀ. ਸੇਵਾਦਾਰ ਪਰਿਵਾਰ ਨੇ ਖ਼ੂਨਦਾਨ ਕੈਂਪ ਲਗਾਇਆ

ਭੁਲੱਥ 9 ਅਕਤੂਬਰ (ਮਨਜੀਤ ਸਿੰਘ ਰਤਨ )-ਨੂਰ ਜੋਤਾਂ ਵਾਲੀ ਦੇ 2026 ਸਮਾਗਮ ਨੂੰ ਸਮਰਪਿਤ ਜੇ. ਐਮ.

Ad Position 21
No active advertisement
ਅਜੀਤ ਡੈਸਕ 10-10-2026
ਭੁਲੱਥ 9 ਅਕਤੂਬਰ (ਮਨਜੀਤ ਸਿੰਘ ਰਤਨ )-ਨੂਰ ਜੋਤਾਂ ਵਾਲੀ ਦੇ 2026 ਸਮਾਗਮ ਨੂੰ ਸਮਰਪਿਤ ਜੇ.ਐਮ.ਡੀ. ਪਰਿਵਾਰ ਵਲੋਂ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ | ਇਹ ਕੈਂਪ ਰਾਧੇ ਸ਼ਿਆਮ ਮੰਦਰ ਭੁਲੱਥ ਵਿਖੇ ਲਗਾਇਆ ਗਿਆ | ਇਹ ਖ਼ੂਨਦਾਨ ਕੈਂਪ ਸੇਵਾ ਦੇ ਪੁੰਜ ਅਸ਼ੋਕ ਸ਼ਰਮਾ (ਯੂ.ਐਸ.ਏ.) ਦੀ ਪ੍ਰੇਰਨਾ ਸਦਕਾ ਅਤੇ ਸਵਰਗੀ ਜਗਦੀਸ਼ ਰਾਏ ਖੁਰਾਣਾ ਦੀ ਮਿੱਠੀ ਯਾਦ ਨੂੰ ਸਮਰਪਿਤ ਕਰਦਿਆਂ ਲਗਾਇਆ ਗਿਆ | ਇਸ ਨੇਕ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਸਰਪੰਚ ਵਿਪਨ ਸ਼ਰਮਾ (ਯੂ.ਐਸ.ਏ.) ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ, ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਮੁਹਿੰਮ ਕਾਮਯਾਬ ਹੋ ਸਕੀ | ਕੈਂਪ ਦਾ ਰਸਮੀ ਉਦਘਾਟਨ ਰਸ਼ਪਾਲ ਸ਼ਰਮਾ (ਪ੍ਰਧਾਨ ਨਗਰ ਪੰਚਾਇਤ ਭੁਲੱਥ ਅਤੇ ਹਲਕਾ ਸੰਗਠਨ ਇੰਚਾਰਜ) ਵਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ | ਉਨ੍ਹਾਂ ਨੇ ਜੇ.ਐਮ.ਡੀ. ਪਰਿਵਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਇਸ ਕੈਂਪ ਦੀ ਖ਼ਾਸ ਗੱਲ ਇਹ ਰਹੀ ਕਿ ਇਸ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਅੱਗੇ ਆ ਕੇ ਖ਼ੂਨਦਾਨ ਕੀਤਾ ਅਤੇ ਸਮਾਜ ਨੂੰ ਇਹ ਸੰਦੇਸ਼ ਦਿੱਤਾ ਕਿ ਉਹ ਮਾਨਵਤਾ ਦੀ ਸੇਵਾ ਵਿਚ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ | ਇਸ ਮੌਕੇ ਰਕੇਸ਼ ਕੁਮਾਰ ਸ਼ਰਮਾ, ਬਲਵਿੰਦਰ ਬਰਿਆਰ, ਸੁਖਜਿੰਦਰ ਸਿੰਘ ਨੰਬਰਦਾਰ (ਮਹਿਮਦਪੁਰ), ਰਕੇਸ਼ ਖੰਨਾ, ਬਨਾਰਸੀ ਦਾਸ ਖੁੱਲਰ, ਮਾਸਟਰ ਕੰਵਲਜੀਤ ਮੰਨਣ, ਲਵ ਚੌਧਰੀ, ਰਕੇਸ਼ ਕੁਮਾਰ ਸਡਾਨਾ, ਜਨਕ ਰਾਜ ਸਭਰਵਾਲ, ਪੰਡਿਤ ਜੋਤੀ ਸਰਣ, ਪੰਡਿਤ ਕਮਲ ਕਿਸ਼ੋਰ ਸ਼ਾਸਤਰੀ, ਸੰਜੀਵ ਪਾਸੀ, ਜੇ ਐਮ ਡੀ ਪਰਿਵਾਰ ਦੇ ਸੇਵਾਦਾਰ ਦੀਪਕ ਸ਼ਰਮਾ, ਸਾਬੀ ਅੱਲੜ੍ਹ, ਸੁਨੀਲ ਸ਼ਰਮਾ, ਮੰਗਾ ਸਿੱਧੂ , ਰਵਿੰਦਰ ਸ਼ਰਮਾ , ਮੰਗਤ ਰਾਮ , ਰਾਘਵ ਪਾਸੀ , ਗੋਲਡੀ, ਸ਼ਿਵ ਢੱਲ , ਦਿਕਸ਼ਾਂਤ ਬਹਿਲ, ਘਨੱਈਆ, ਪ੍ਰਦੀਪ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ.ਸੀ.ਐਫ. ’ਚ ਸੈਕਿੰਡ ਟਰਮ ਦੀ ਸ਼ੁਰੂਆਤ ਅਗਲੀ ਖ਼ਬਰ ਪਰਗਟ ਸਿੰਘ ਦੀ ਨਿਯੁਕਤੀ ਨਾਲ ਕਾਂਗਰਸੀ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ-ਬਜਾਜ, ਘੁੰਮਣ
Ad Position 24