23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨਗਰ ਪੰਚਾਇਤ ਨਡਾਲਾ ਵਲੋਂ 28 ਸਫ਼ਾਈ ਸੇਵਕਾਂ ਨੂੰ ਪੱਕਾ ਕਰਨ ਲਈ ਸਰਕਾਰ ਨੂੰ ਮਤਾ ਭੇਜਿਆ ਨਗਰ ਪੰਚਾਇਤ ਦੇ ਇਸ ਫ਼ੈਸਲੇ ਨਾਲ ਸਫ਼ਾਈ ਸੇਵਕਾਂ ’ ਚ ਖ਼ੁਸ਼ੀ ਦੀ ਲਹਿਰ

ਸੁਭਾਨਪੁਰ, 22 ਸਤੰਬਰ (ਸਤਨਾਮ ਸਿੰਘ) ਨਜ਼ਦੀਕੀ ਪਿੰਡ ਹਮੀਰਾ ਦੇ ਨੌਜਵਾਨ ਦੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਡਲ ਟਾਊਨ ਥਾਣੇ ਦੇ ਅਧੀਨ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ | ਜਾਣਕਾਰੀ ਅਨੁਸਾਰ ਪਿੰਡ ਹਮੀਰਾ ਦੇ ਵਸਨੀਕ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਗੁਰਪ੍ਰੀਤ ਸਿੰਘ ਉਮਰ ਗ਼ਰੀਬ 42 ਸਾਲ ਜੋ ਪਿਛਲੀ 12 ਸਤੰਬਰ ਨੂੰ ਅਮਰੀਕਾ ਤੋਂ ਆਪਣੇ ਵਤਨ ਵਾਪਸ ਪਰਤਿਆ ਸੀ ਤੇ ਉਹ ਆਪਣੇ ਸਹੁਰੇ ਹੁਸ਼ਿਆਰਪੁਰ ਚਲਾ ਗਿਆ | ਬੀਤੇ ਕੱਲ੍ਹ ਉਨ੍ਹਾਂ ਨੂੰ ਨੂੰਹ ਦਾ ਫ਼ੋਨ ਆਇਆ ਕਿ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਤੇ ਉਸ ਦੀ ਪਤਨੀ ਹੁਸ਼ਿਆਰਪੁਰ ਵਿਖੇ ਪਾਸਪੋਰਟ ਦਫ਼ਤਰ ਵਿਚ ਕਿਸੇ ਜ਼ਰੂਰੀ ਕੰਮ ਲਈ ਗਏ ਹੋਏ ਸਨ | ਉੱਥੋਂ ਕੰਮ ਕਰਵਾ ਕੇ ਉਹ ਆਪਣੀ ਪਤਨੀ ਨੂੰ ਹੁਸ਼ਿਆਰਪੁਰ ਵਿਖੇ ਛੱਡ ਕੇ ਆਪਣੇ ਏਜੰਟ ਕੋਲ ਕਿਸੇ ਕੰਮ ਲਈ ਕਹਿ ਕੇ ਚਲਾ ਗਿਆ | ਪਰੰਤੂ ਉਸ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੀ ਲਾਸ਼ ਮਾਡਲ ਟਾਊਨ ਥਾਣੇ ਦੇ ਨਜ਼ਦੀਕ ਇਕ ਰਿਹਾਇਸ਼ੀ ਇਲਾਕੇ ਵਿਚੋਂ ਮਿਲੀ ਹੈ | ਮਿ੍ਤਕ ਨੌਜਵਾਨ ਦੇ ਪਿਤਾ ਨੇ ਬੜੇ ਭਰੇ ਹੋਏ ਮੰਨ ਨਾਲ ਦੱਸਿਆ ਕਿ ਉਸ ਦੇ ਬੱਚੇ ਦਾ ਕਤਲ ਹੋਇਆ ਹੈ | ਉਹ ਅੱਜ ਆਪਣੇ ਪਰਿਵਾਰਕ ਮੈਂਬਰਾਂ ਨਾਲ ਹਸਪਤਾਲ਼ ਵਿਖੇ ਗਿਆ ਸੀ | ਜਿੱਥੇ ਉਨ੍ਹਾਂ ਨੇ ਆਪਣੇ ਪੁੱਤਰ ਦੀ ਲਾਸ਼ ਦੇਖੀ ਤਾਂ ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ | ਉਨ੍ਹਾਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਪੁਰਜ਼ੋਰ ਸ਼ਬਦਾਂ ਵਿਚ ਅਪੀਲ ਕਰਦੇ ਹੋਏ ਮੰਗ ਕੀਤੀ ਹੈ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ | ਜਥੇਦਾਰ ਜਗਮੋਹਨ ਸਿੰਘ ਹਮੀਰਾ ਮਹਾਂਕਾਲ ਤੇ ਜਰਨੈਲ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਯੂ. ਐਸ.

Ad Position 21
No active advertisement
ਅਜੀਤ ਡੈਸਕ 23-09-2026
ਸੁਭਾਨਪੁਰ, 22 ਸਤੰਬਰ (ਸਤਨਾਮ ਸਿੰਘ) ਨਜ਼ਦੀਕੀ ਪਿੰਡ ਹਮੀਰਾ ਦੇ ਨੌਜਵਾਨ ਦੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਡਲ ਟਾਊਨ ਥਾਣੇ ਦੇ ਅਧੀਨ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ | ਜਾਣਕਾਰੀ ਅਨੁਸਾਰ ਪਿੰਡ ਹਮੀਰਾ ਦੇ ਵਸਨੀਕ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਗੁਰਪ੍ਰੀਤ ਸਿੰਘ ਉਮਰ ਗ਼ਰੀਬ 42 ਸਾਲ ਜੋ ਪਿਛਲੀ 12 ਸਤੰਬਰ ਨੂੰ ਅਮਰੀਕਾ ਤੋਂ ਆਪਣੇ ਵਤਨ ਵਾਪਸ ਪਰਤਿਆ ਸੀ ਤੇ ਉਹ ਆਪਣੇ ਸਹੁਰੇ ਹੁਸ਼ਿਆਰਪੁਰ ਚਲਾ ਗਿਆ | ਬੀਤੇ ਕੱਲ੍ਹ ਉਨ੍ਹਾਂ ਨੂੰ ਨੂੰਹ ਦਾ ਫ਼ੋਨ ਆਇਆ ਕਿ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਤੇ ਉਸ ਦੀ ਪਤਨੀ ਹੁਸ਼ਿਆਰਪੁਰ ਵਿਖੇ ਪਾਸਪੋਰਟ ਦਫ਼ਤਰ ਵਿਚ ਕਿਸੇ ਜ਼ਰੂਰੀ ਕੰਮ ਲਈ ਗਏ ਹੋਏ ਸਨ | ਉੱਥੋਂ ਕੰਮ ਕਰਵਾ ਕੇ ਉਹ ਆਪਣੀ ਪਤਨੀ ਨੂੰ ਹੁਸ਼ਿਆਰਪੁਰ ਵਿਖੇ ਛੱਡ ਕੇ ਆਪਣੇ ਏਜੰਟ ਕੋਲ ਕਿਸੇ ਕੰਮ ਲਈ ਕਹਿ ਕੇ ਚਲਾ ਗਿਆ | ਪਰੰਤੂ ਉਸ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੀ ਲਾਸ਼ ਮਾਡਲ ਟਾਊਨ ਥਾਣੇ ਦੇ ਨਜ਼ਦੀਕ ਇਕ ਰਿਹਾਇਸ਼ੀ ਇਲਾਕੇ ਵਿਚੋਂ ਮਿਲੀ ਹੈ | ਮਿ੍ਤਕ ਨੌਜਵਾਨ ਦੇ ਪਿਤਾ ਨੇ ਬੜੇ ਭਰੇ ਹੋਏ ਮੰਨ ਨਾਲ ਦੱਸਿਆ ਕਿ ਉਸ ਦੇ ਬੱਚੇ ਦਾ ਕਤਲ ਹੋਇਆ ਹੈ | ਉਹ ਅੱਜ ਆਪਣੇ ਪਰਿਵਾਰਕ ਮੈਂਬਰਾਂ ਨਾਲ ਹਸਪਤਾਲ਼ ਵਿਖੇ ਗਿਆ ਸੀ | ਜਿੱਥੇ ਉਨ੍ਹਾਂ ਨੇ ਆਪਣੇ ਪੁੱਤਰ ਦੀ ਲਾਸ਼ ਦੇਖੀ ਤਾਂ ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ | ਉਨ੍ਹਾਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਪੁਰਜ਼ੋਰ ਸ਼ਬਦਾਂ ਵਿਚ ਅਪੀਲ ਕਰਦੇ ਹੋਏ ਮੰਗ ਕੀਤੀ ਹੈ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ | ਜਥੇਦਾਰ ਜਗਮੋਹਨ ਸਿੰਘ ਹਮੀਰਾ ਮਹਾਂਕਾਲ ਤੇ ਜਰਨੈਲ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਯੂ.ਐਸ.ਏ. ਪਿਛਲੇ ਸਾਡੇ ਚਾਰ ਸਾਲਾਂ ਤੋਂ ਗਿਆ ਹੋਇਆ ਸੀ | ਜਿਸ ਦੇ ਦੋ ਛੋਟੇ-ਛੋਟੇ ਬੇਟੇ ਹਨ | ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਭਤੀਜੇ ਦੀ ਮਿ੍ਤਕ ਦੇਹ ਦੀ ਵੀਡੀਓ ਬਣਾ ਕੇ ਲੈ ਕੇ ਆਏ ਹਨ | ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੇ ਭਤੀਜੇ ਦੀ ਮੌਤ ਅਚਾਨਕ ਨਹੀਂ ਹੋਈ ਹੈ | ਪਰਿਵਾਰਕ ਮੈਂਬਰਾਂ ਨੇ ਕਪੂਰਥਲਾ ਦੇ ਐਸ .ਐਸ. ਪੀ. ਗੌਰਵ ਤੂਰਾ ਨੂੰ ਵੀ ਅਪੀਲ ਕੀਤੀ ਹੈ ਕੇ ਉਹ ਐਸ. ਐਸ. ਪੀ. ਹੁਸ਼ਿਆਰਪੁਰ ਨਾਲ ਗੱਲਬਾਤ ਕਰਕੇ ਅਸਲ ਦੋਸ਼ੀਆਂ ਦੇ ਖ਼ਿਲਾਫ਼ ਕਾਨੂਨੀ ਕਾਰਵਾਈ ਕਰਵਾਉਣ ਤਾਂ ਜੋ ਪਰਿਵਾਰ ਨੂੰ ਇਨਸਾਫ਼ ਮਿਲ ਸਕੇ | ਇਸ ਮੌਕੇ ਮਿ੍ਤਕ ਨੌਜਵਾਨ ਗੁਰਪ੍ਰੀਤ ਦੇ ਘਰ ਵਿਚ ਵੱਡੀ ਗਿਣਤੀ ਵਿਚ ਲੋਕ ਅਫ਼ਸੋਸ ਜ਼ਾਹਿਰ ਕਰਨ ਲਈ ਆ ਰਹੇ ਸਨ |
Ad Position 22
No active advertisement
ਪਿਛਲੀ ਖ਼ਬਰ ਜਨਗਣਨਾ ਦੇ ਦੂਜੇ ਪੜਾਅ ਦੌਰਾਨ ਆਬਾਦੀ ਦੀ ਗਿਣਤੀ ਕਰਨ ਵਾਲੇ ਫੀਲਡ ਟਰੇਨਰ ਦਾ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਸ਼ੁਰੂ ਅਗਲੀ ਖ਼ਬਰ ਭੁਲੱਥ ਪੁਲਿਸ ਵਲੋਂ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ 2 ਪੀ.ਸੀ.ਆਰ. ਮੋਟਰਸਾਈਕਲ ਤੇ ਦੋ ਐਕਟਿਵਾ ਸ਼ਹਿਰ ਦੀ ਗਸ਼ਤ ਲਈ ਰਵਾਨ...
Ad Position 24