23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਚਾਰ ਦਹਾਕੇ ਪਹਿਲਾਂ ਹੋਏ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਅਮਰੀਕਾ ਬੈਠੇ ਵਿਅਕਤੀ ਨੇ ਕਰਵਾਇਆ ਗੁਲਜ਼ਾਰ ਸਿੰਘ ਦਾ ਕਤਲ

ਟਾਂਡਾ ਉੜਮੁੜ, (ਹੁਸ਼ਿਆਰਪੁਰ), 23 ਸਤੰਬਰ (ਦੀਪਕ ਬਹਿਲ)- ਟਾਂਡਾ ’ਚ 1980 ਵਿਚ ਹੋਏ ਜੈਦੇਵ ਸਿੰਘ ਨਾਮੀ ਵਿਅਕਤੀ ਦੇ ਕਤਲ ਦਾ ਬਦਲਾ ਲੈਣ ਲਈ ਅਮਰੀਕਾ ਰਹਿੰਦੇ ਭਰਾ ਨੇ ਹੀ ਸਾਜਿਸ਼ ਰਚ ਕੇ ਉਸਦੇ ਪਿਤਾ ਦਾ ਕਤਲ ਕਰਨ ਵਾਲੇ ਪ੍ਰਲਾਦ ਸਿੰਘ ਦੇ ਪੁੱਤਰ ਦਾ ਕਤਲ ਕਰਵਾਇਆ ਹੈ ।

Ad Position 21
No active advertisement
ਅਜੀਤ ਡੈਸਕ 23-09-2026

ਟਾਂਡਾ ਉੜਮੁੜ, (ਹੁਸ਼ਿਆਰਪੁਰ), 23 ਸਤੰਬਰ (ਦੀਪਕ ਬਹਿਲ)- ਟਾਂਡਾ ’ਚ 1980 ਵਿਚ ਹੋਏ ਜੈਦੇਵ ਸਿੰਘ ਨਾਮੀ ਵਿਅਕਤੀ ਦੇ ਕਤਲ ਦਾ ਬਦਲਾ ਲੈਣ ਲਈ ਅਮਰੀਕਾ ਰਹਿੰਦੇ ਭਰਾ ਨੇ ਹੀ ਸਾਜਿਸ਼ ਰਚ ਕੇ ਉਸਦੇ ਪਿਤਾ ਦਾ ਕਤਲ ਕਰਨ ਵਾਲੇ ਪ੍ਰਲਾਦ ਸਿੰਘ ਦੇ ਪੁੱਤਰ ਦਾ ਕਤਲ ਕਰਵਾਇਆ ਹੈ । ਇਹ ਖੁਲਾਸਾ ਅੱਜ ਟਾਂਡਾ ਵਿਚ ਡੀ. ਐੱਸ. ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਨੇ 14 ਸਤੰਬਰ ਨੂੰ ਉੜਮੁੜ ਵਿਚ ਹੋਏ ਗੁਲਜ਼ਾਰ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਤੋਂ ਬਾਅਦ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਡੀ. ਐੱਸ. ਪੀ.ਬਾਜਵਾ ਨੇ ਦੱਸਿਆ ਕਿ ਇਸ ਕਤਲ ਅਮਰੀਕਾ ਰਹਿੰਦੇ ਜਗਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਮਾਡਲ ਟਾਊਨ ਉੜਮੁੜ ਨੇ ਆਪਣੇ ਭਰਾ ਜੈਦੇਵ ਦੇ ਹੋਏ ਕਤਲ ਦਾ ਬਦਲਾ ਲੈਣ ਲਈ ਸਾਜਿਸ਼ ਘੜੀ ਸੀ । ਉਸਦੇ ਭਰਾ ਦੇ ਕਤਲ ਕਰਨ ਦੇ ਦੋਸ਼ ਵਿਚ ਗੁਲਜਾਰ ਸਿੰਘ ਦਾ ਪਿਤਾ ਉਮਰ ਕੈਦ ਕੱਟ ਕੇ ਆਇਆ ਸੀ। ਅਮਰੀਕਾ ਰਹਿੰਦੇ ਜਗਜੀਤ ਸਿੰਘ ਦੇ ਦਿਲ ਵਿਚ ਬਦਲੇ ਦੀ ਅੱਗ ਸੀ ।

Ad Position 22
No active advertisement
ਪਿਛਲੀ ਖ਼ਬਰ ਏਸ਼ਿਅਨ ਖੇਡਾਂ: ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ’ਚ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਅੰਮ੍ਰਿਤਸਰ ਤੋਂ ਜੰਮੂ ਨੂੰ ਜਾ ਰਹੀ ਟਾਟਾ ਮੂਰੀ ਚੋਂ ਨਿਕਲਿਆ ਧੂਆਂ
Ad Position 24