ਮੋਰੋਂ ਵਿਖੇ ਕਰਵਾਇਆ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਪੁਰਬ ਨੂੰ ਸਮਰਪਿਤ ਸਾਲਾਨਾ ਸਮਾਗਮ
ਅੱਪਰਾ, 22 ਸਤੰਬਰ (ਦਲਵਿੰਦਰ ਸਿੰਘ ਅੱਪਰਾ)- ਬੀਤੇ ਦਿਨੀਂ ਨਜ਼ਦੀਕੀ ਪਿੰਡ ਮੋਰੋਂ ਵਿਖੇ ਸਵ. ਅਮਰ ਸਿੰਘ ਤੇ ਸਵ.
ਅੱਪਰਾ, 22 ਸਤੰਬਰ (ਦਲਵਿੰਦਰ ਸਿੰਘ ਅੱਪਰਾ)- ਬੀਤੇ ਦਿਨੀਂ ਨਜ਼ਦੀਕੀ ਪਿੰਡ ਮੋਰੋਂ ਵਿਖੇ ਸਵ. ਅਮਰ ਸਿੰਘ ਤੇ ਸਵ. ਮਾਤਾ ਪ੍ਰੀਤਮ ਕੌਰ ਦੇ ਸਮੂਹ ਪਰਿਵਾਰ ਵਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਸਿੰਘ ਸਭਾ ਮੋਰੋਂ ਵਿਖੇ ਦੂਜੇ ਪਾਤਿਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਪੁਰਬ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਸਾਹਿਬਾਨ ਨੇ ਦੱਸਿਆ ਕਿ ਸਵ. ਅਮਰ ਸਿੰਘ ਤੇ ਮਾਤਾ ਪ੍ਰੀਤਮ ਕੌਰ ਦੀ ਯਾਦ ’ਚ ਉਨ੍ਹਾਂ ਦੇ ਪਰਿਵਾਰ ਵਲੋਂ ਕਰਵਾਏ ਗਏ ਇਸ ਸਮਾਗਮ ਮੌਕੇ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨ ’ਚ ਬਾਬਾ ਸਰਬਜੀਤ ਸਿੰਘ ਠੱਕਰਵਾਲ ਵਾਲਿਆਂ ਨੇ ਰਸ ਭਿੰਨ੍ਹਾ ਕੀਰਤਨ ਕੀਤਾ ਅਤੇ ਭਾਈ ਦਲਵਿੰਦਰ ਸਿੰਘ ਅੱਪਰਾ ਵਲੋਂ ਸੰਗਤਾਂ ਨਾਲ ਗੁਰੂ ਸਾਹਿਬ ਜੀ ਦੇ ਜੀਵਨ ਸਬੰਧੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ।