23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਜਨਗਣਨਾ ਦੇ ਦੂਜੇ ਪੜਾਅ ਦੌਰਾਨ ਆਬਾਦੀ ਦੀ ਗਿਣਤੀ ਕਰਨ ਵਾਲੇ ਫੀਲਡ ਟਰੇਨਰ ਦਾ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਸ਼ੁਰੂ

ਕਪੂਰਥਲਾ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਜਨਗਣਨਾ ਦੇ ਦੂਜੇ ਪੜਾਅ ਦੌਰਾਨ ਆਬਾਦੀ ਦੀ ਗਿਣਤੀ ਕਰਨ ਲਈ ਫੀਲਡ ਟਰੇਨਰ ਦਾ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਅੱਜ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਚ ਸ਼ੁਰੂ ਹੋਇਆ, ਜਿਸ ’ਚ 40 ਫੀਲਡ ਟਰੇਨਰ ਸ਼ਾਮਿਲ ਹੋਏ | ਇਸ ਮੌਕੇ ਜਨਗਣਨਾ ਦੇ ਸਹਾਇਕ ਡਾਇਰੈਕਟਰ ਸਵਦੇਸ਼ ਪ੍ਰਤਾਪ ਸਿੰਘ ਸਾਕੀਆ, ਦਵਿੰਦਰ ਸਿੰਘ ਵਾਲੀਆ, ਰਜੇਸ਼ ਜੌਲੀ, ਮਾਸਟਰ ਗੁਰਦੇਵ ਸਿੰਘ, ਨਰੇਸ਼ ਕੁਮਾਰ ਕੋਹਲੀ (ਸਾਰੇ ਜ਼ਿਲ੍ਹਾ ਮਾਸਟਰ ਟਰੇਨਰ), ਮਾਸਟਰ ਟਰੇਨਰ ਸੁਰਜੀਤ ਸਿੰਘ, ਰਜਤ ਰਾਜ ਭਾਟੀਆ ਤੇ ਅਮਰਜੀਤ ਸਿੰਘ ਨੇ ਫੀਲਡ ਟਰੇਨਰ ਨੂੰ ਸਿਖਲਾਈ ਦਿੱਤੀ | ਉਨ੍ਹਾਂ ਟਰੇਨਰ ਵਲੋਂ ਆਬਾਦੀ ਦੀ ਗਿਣਤੀ ਪ੍ਰਕਿਰਿਆ ਵਿਚ ਲਿਆਈਆਂ ਜਾਣ ਵਾਲੀਆਂ ਜ਼ਿੰਮੇਵਾਰੀਆਂ, ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ ਤੇ ਹੋਰ ਕਾਰਜਕਾਰੀ ਲੋੜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਵਿਨੈ ਕੁਮਾਰ ਜ਼ੋਨਲ ਅਧਿਕਾਰੀ ਜਨਗਣਨਾ ਆਪ੍ਰੇਸ਼ਨ ਅਥਾਰਿਟੀ ਪੀਸੀਓ ਕਪੂਰਥਲਾ ਨੇ ਦੱਸਿਆ ਕਿ 40 ਫੀਲਡ ਟਰੇਨਰ ਕਪੂਰਥਲਾ ਜ਼ਿਲ੍ਹੇ ਦੇ ਗਿਣਤੀਕਾਰਾਂ ਨੂੰ ਅੱਗੇ ਸਿਖਲਾਈ ਦੇਣਗੇ ਜੋ ਜ਼ਮੀਨੀ ਪੱਧਰ ‘ਤੇ ਆਬਾਦੀ ਦੀ ਗਿਣਤੀ ਦੇ ਕੰਮ ਵਿਚ ਸਿੱਧੇ ਤੌਰ ‘ਤੇ ਸ਼ਾਮਲ ਹੋਣਗੇ | ਉਨ੍ਹਾਂ ਕਿਹਾ ਕਿ ਇਸ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਦੌਰਾਨ ਆਬਾਦੀ ਨਾਲ ਸਬੰਧਿਤ ਸਾਰੇ ਮਹੱਤਵਪੂਰਨ ਪੱਖਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤੇ ਫੀਲਡ ਟਰੇਨਰ ਨੂੰ ਗਿਣਤੀ ਦੌਰਾਨ ਲੋਕਾਂ ਵਲੋਂ ਪੁੱਛੇ ਜਾਣ ਵਾਲੇ 40 ਸਵਾਲਾਂ, ਉਨ੍ਹਾਂ ਦੇ ਪੁੱਛਣ ਦੇ ਸਹੀ ਢੰਗ ਤੇ ਸਹੀ ਜਨਗਣਨਾ ਦੇ ਅੰਕੜੇ ਇਕੱਤਰ ਕਰਨ ਲਈ ਇਨ੍ਹਾਂ ਸਵਾਲਾਂ ਦੇ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਵੇਗਾ | ਵਿਜੇ ਕੁਮਾਰ ਨੇ ਕਿਹਾ ਕਿ 24 ਸਤੰਬਰ ਤੱਕ ਚੱਲਣ ਵਾਲੇ ਇਸ ਸਿਖਲਾਈ ਪ੍ਰੋਗਰਾਮ ਵਿਚ ਵੀ. ਈ.

Ad Position 21
No active advertisement
ਅਜੀਤ ਡੈਸਕ 23-09-2026
ਕਪੂਰਥਲਾ, 22 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਜਨਗਣਨਾ ਦੇ ਦੂਜੇ ਪੜਾਅ ਦੌਰਾਨ ਆਬਾਦੀ ਦੀ ਗਿਣਤੀ ਕਰਨ ਲਈ ਫੀਲਡ ਟਰੇਨਰ ਦਾ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਅੱਜ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਚ ਸ਼ੁਰੂ ਹੋਇਆ, ਜਿਸ ’ਚ 40 ਫੀਲਡ ਟਰੇਨਰ ਸ਼ਾਮਿਲ ਹੋਏ | ਇਸ ਮੌਕੇ ਜਨਗਣਨਾ ਦੇ ਸਹਾਇਕ ਡਾਇਰੈਕਟਰ ਸਵਦੇਸ਼ ਪ੍ਰਤਾਪ ਸਿੰਘ ਸਾਕੀਆ, ਦਵਿੰਦਰ ਸਿੰਘ ਵਾਲੀਆ, ਰਜੇਸ਼ ਜੌਲੀ, ਮਾਸਟਰ ਗੁਰਦੇਵ ਸਿੰਘ, ਨਰੇਸ਼ ਕੁਮਾਰ ਕੋਹਲੀ (ਸਾਰੇ ਜ਼ਿਲ੍ਹਾ ਮਾਸਟਰ ਟਰੇਨਰ), ਮਾਸਟਰ ਟਰੇਨਰ ਸੁਰਜੀਤ ਸਿੰਘ, ਰਜਤ ਰਾਜ ਭਾਟੀਆ ਤੇ ਅਮਰਜੀਤ ਸਿੰਘ ਨੇ ਫੀਲਡ ਟਰੇਨਰ ਨੂੰ ਸਿਖਲਾਈ ਦਿੱਤੀ | ਉਨ੍ਹਾਂ ਟਰੇਨਰ ਵਲੋਂ ਆਬਾਦੀ ਦੀ ਗਿਣਤੀ ਪ੍ਰਕਿਰਿਆ ਵਿਚ ਲਿਆਈਆਂ ਜਾਣ ਵਾਲੀਆਂ ਜ਼ਿੰਮੇਵਾਰੀਆਂ, ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ ਤੇ ਹੋਰ ਕਾਰਜਕਾਰੀ ਲੋੜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਵਿਨੈ ਕੁਮਾਰ ਜ਼ੋਨਲ ਅਧਿਕਾਰੀ ਜਨਗਣਨਾ ਆਪ੍ਰੇਸ਼ਨ ਅਥਾਰਿਟੀ ਪੀਸੀਓ ਕਪੂਰਥਲਾ ਨੇ ਦੱਸਿਆ ਕਿ 40 ਫੀਲਡ ਟਰੇਨਰ ਕਪੂਰਥਲਾ ਜ਼ਿਲ੍ਹੇ ਦੇ ਗਿਣਤੀਕਾਰਾਂ ਨੂੰ ਅੱਗੇ ਸਿਖਲਾਈ ਦੇਣਗੇ ਜੋ ਜ਼ਮੀਨੀ ਪੱਧਰ ‘ਤੇ ਆਬਾਦੀ ਦੀ ਗਿਣਤੀ ਦੇ ਕੰਮ ਵਿਚ ਸਿੱਧੇ ਤੌਰ ‘ਤੇ ਸ਼ਾਮਲ ਹੋਣਗੇ | ਉਨ੍ਹਾਂ ਕਿਹਾ ਕਿ ਇਸ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਦੌਰਾਨ ਆਬਾਦੀ ਨਾਲ ਸਬੰਧਿਤ ਸਾਰੇ ਮਹੱਤਵਪੂਰਨ ਪੱਖਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤੇ ਫੀਲਡ ਟਰੇਨਰ ਨੂੰ ਗਿਣਤੀ ਦੌਰਾਨ ਲੋਕਾਂ ਵਲੋਂ ਪੁੱਛੇ ਜਾਣ ਵਾਲੇ 40 ਸਵਾਲਾਂ, ਉਨ੍ਹਾਂ ਦੇ ਪੁੱਛਣ ਦੇ ਸਹੀ ਢੰਗ ਤੇ ਸਹੀ ਜਨਗਣਨਾ ਦੇ ਅੰਕੜੇ ਇਕੱਤਰ ਕਰਨ ਲਈ ਇਨ੍ਹਾਂ ਸਵਾਲਾਂ ਦੇ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਵੇਗਾ | ਵਿਜੇ ਕੁਮਾਰ ਨੇ ਕਿਹਾ ਕਿ 24 ਸਤੰਬਰ ਤੱਕ ਚੱਲਣ ਵਾਲੇ ਇਸ ਸਿਖਲਾਈ ਪ੍ਰੋਗਰਾਮ ਵਿਚ ਵੀ.ਈ. ਐਪ, ਆਬਾਦੀ ਗਿਣਤੀ ਐਪ ਚਲਾਉਣ ਤੇ ਗਿਣਤੀ ਬਲਾਕ ਦਾ ਨਕਸ਼ਾ ਤਿਆਰ ਕਰਨ ਸਬੰਧੀ ਇਕ ਸੈਸ਼ਨ ਕਰਵਾਇਆ ਜਾਵੇਗਾ | ਇਸ ਮੌਕੇ ਜਗਪਾਲ ਸਿੰਘ, ਸੁਰਜੀਤ ਸਿੰਘ, ਪੰਕਜ ਧੀਰ, ਵਿਨੈ ਕੁਮਾਰ, ਕਪਿਲ ਕੁਮਾਰ, ਵਿੱਕੀ ਕਟਾਰੀਆ, ਸੰਤੋਖ ਸਿੰਘ, ਜਬਰ ਜੰਗ ਸਿੰਘ, ਹਰਪਾਲ ਸਿੰਘ, ਨੀਰਜ ਸਹਿਗਲ, ਰਜਿੰਦਰ ਕੌਰ, ਰਮਨ ਵਾਲੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ 28 ਨੂੰ ਅਗਲੀ ਖ਼ਬਰ ਨਗਰ ਪੰਚਾਇਤ ਨਡਾਲਾ ਵਲੋਂ 28 ਸਫ਼ਾਈ ਸੇਵਕਾਂ ਨੂੰ ਪੱਕਾ ਕਰਨ ਲਈ ਸਰਕਾਰ ਨੂੰ ਮਤਾ ਭੇਜਿਆ ਨਗਰ ਪੰਚਾਇਤ ਦੇ ਇਸ ਫ਼ੈਸਲੇ ਨ...
Ad Position 24