23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਟਾਂਡਾ ਪੁਲੀਸ ਨੇ ਸੁਲਝਾਇਆ ਅੰਨ੍ਹਾ ਕਤਲ ਦਾ ਮਾਮਲ, ਅਮਰੀਕਾ ਬੈਠੇ ਵਿਅਕਤੀ ਨੇ ਕਰਵਾਇਆ ਗੁਲਜ਼ਾਰ ਸਿੰਘ ਦਾ ਕਤਲ

ਟਾਂਡਾ ਉੜਮੁੜ (ਹੁਸ਼ਿਆਰਪੁਰ), 23 ਸਤੰਬਰ (ਦੀਪਕ ਬਹਿਲ) - ਟਾਂਡਾ ਚ 1980 ਵਿਚ ਹੋਏ ਜੈਦੇਵ ਸਿੰਘ ਨਾਮੀ ਵਿਅਕਤੀ ਦੇ ਹੋਏ ਕਤਲ ਦਾ ਬਦਲਾ ਲੈਣ ਲਈ ਅਮਰੀਕਾ...

Ad Position 21
No active advertisement
ਅਜੀਤ ਡੈਸਕ 23-09-2026

ਟਾਂਡਾ ਉੜਮੁੜ (ਹੁਸ਼ਿਆਰਪੁਰ), 23 ਸਤੰਬਰ (ਦੀਪਕ ਬਹਿਲ) - ਟਾਂਡਾ ਚ 1980 ਵਿਚ ਹੋਏ ਜੈਦੇਵ ਸਿੰਘ ਨਾਮੀ ਵਿਅਕਤੀ ਦੇ ਹੋਏ ਕਤਲ ਦਾ ਬਦਲਾ ਲੈਣ ਲਈ ਅਮਰੀਕਾ ਰਹਿੰਦੇ ਭਰਾ ਨੇ ਹੀ ਸਾਜਿਸ਼ ਰਚ ਕੇ ਉਸਦੇ ਪਿਤਾ ਦਾ ਕਤਲ ਕਰਨ ਵਾਲੇ ਪ੍ਰਲਾਦ ਸਿੰਘ ਦੇ ਪੁੱਤਰ ਦਾ ਕਤਲ ਕਰਵਾਇਆ ਹੈ ।
ਇਹ ਖ਼ੁਲਾਸਾ ਅੱਜ ਟਾਂਡਾ ਵਿਚ ਡੀ.ਐੱਸ.ਪੀ. ਦਵਿੰਦਰ ਸਿੰਘ ਬਾਜਵਾ ਨੇ 14 ਸਤੰਬਰ ਨੂੰ ਉੜਮੁੜ ਵਿਚ ਹੋਏ ਗੁਲਜਾਰ ਸਿੰਘ ਦੇ ਅੰਨ੍ਹਾ ਕਤਲ ਦੀ ਗੁੱਥੀ ਸੁਲਝਾਉਣ ਤੋਂ ਬਾਅਦ ਕੀਤੀ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ।
ਡੀ.ਐੱਸ.ਪੀ. ਬਾਜਵਾ ਨੇ ਦੱਸਿਆ ਕਿ ਇਸ ਕਤਲ ਦੀ ਸਾਜ਼ਿਸ਼ ਅਮਰੀਕਾ ਰਹਿੰਦੇ ਜਗਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਮਾਡਲ ਟਾਊਨ ਉੜਮੁੜ ਨੇ ਆਪਣੇ ਭਰਾ ਜੈਦੇਵ ਦੇ ਹੋਏ ਕਤਲ ਦਾ ਬਦਲਾ ਲੈਣ ਲਈ ਘੜੀ ਸੀ । ਉਸਦੇ ਭਰਾ ਦੇ ਕਤਲ ਕਰਨ ਦੇ ਦੋਸ਼ ਵਿਚ ਗੁਲਜਾਰ ਸਿੰਘ ਦਾ ਪਿਤਾ ਉਮਰ ਕੈਦ ਕੱਟ ਕੇ ਆਇਆ ਸੀ। ਅਮਰੀਕਾ ਰਹਿੰਦੇ ਜਗਜੀਤ ਸਿੰਘ ਦੇ ਦਿਲ ਵਿਚ ਬਦਲੇ ਦੀ ਅੱਗ ਸੀ ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਪਾਰਟੀ ਇੰਚਾਰਜ ਅਤੇ ਸਹਿ-ਇੰਚਾਰਜ ਨਿਯੁਕਤ ਅਗਲੀ ਖ਼ਬਰ ਯਕੀਨ ਹੈ. ਇਸ ਵਾਰ ਪਰਾਲੀ ਸਾੜਨ ਦੇ ਮੁੱਦੇ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ - ਹਰਪਾਲ ਸਿੰਘ ਚੀਮਾ
Ad Position 24