10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਨੀਟ 2026 ਪਾਸ ਕਰ ਕੇ ਜਸਲੀਨ ਕੌਰ ਨੇ ਨਡਾਲਾ ਦਾ ਨਾਂਅ ਰੌਸ਼ਨ ਕੀਤਾ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਭੁਲੱਥ, 9 ਸਤੰਬਰ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਬੁੱਧਵਾਰ ਨੂੰ ਲੱਗੇ ਕਰੀਬ ਸੱਤ ਘੰਟਿਆਂ ਦੇ ਲੰਬੇ ਬਿਜਲੀ ਕੱਟ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਤਪਦੀ ਗਰਮੀ ਅਤੇ ਹੰੁਮ੍ਹਸ ਦੇ ਵਿਚਕਾਰ ਲੰਬੇ ਸਮੇਂ ਤੱਕ ਬਿਜਲੀ ਬੰਦ ਰਹਿਣ ਕਾਰਨ ਘਰਾਂ, ਦੁਕਾਨਾਂ ਅਤੇ ਕਾਰੋਬਾਰੀ ਅਦਾਰਿਆਂ ਵਿਚ ਲੋਕ ਬੇਹਾਲ ਨਜ਼ਰ ਆਏ | ਕਸਬੇ ਦੇ ਅੱਧੇ ਹਿੱਸੇ ਵਿਚ ਕਰੀਬ 12 ਵਜੇ ਬਿਜਲੀ ਬੰਦ ਹੋ ਗਈ ਅਤੇ ਸ਼ਾਮ ਨੂੰ 7 ਵਜੇ ਬਿਜਲੀ ਦੀ ਸਪਲਾਈ ਚਾਲੂ ਹੋਈ | ਏਨੇ ਲੰਬੇ ਬਿਜਲੀ ਕੱਟ ਕਾਰਨ ਕੁੱਝ ਹੀ ਸਮੇਂ ਵਿਚ ਘਰਾਂ ਵਿਚ ਲੱਗੇ ਇਨਵਰਟਰਾਂ ਨੇ ਵੀ ਜਵਾਬ ਦੇ ਦਿੱਤਾ, ਜਿਸ ਤੋਂ ਬਾਅਦ ਲੋਕਾਂ ਨੂੰ ਬਿਨਾਂ ਪੱਖਿਆਂ ਅਤੇ ਕੂਲਰਾਂ ਦੇ ਗਰਮੀ ਵਿਚ ਸਮਾਂ ਗੁਜ਼ਾਰਨਾ ਪਿਆ | ਖ਼ਾਸ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਲੋਕਾਂ ਨੂੰ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਕਈ ਲੋਕ ਗਰਮੀ ਤੋਂ ਰਾਹਤ ਲੈਣ ਲਈ ਘਰਾਂ ਤੋਂ ਬਾਹਰ ਬੈਠੇ ਦਿਖਾਈ ਦਿੱਤੇ | ਲੋਕਾਂ ਨੇ ਦੱਸਿਆ ਕਿ ਬਿਜਲੀ ਦੀ ਸਪਲਾਈ ਬੰਦ ਹੋਣ ਕਾਰਨ ਪੀਣ ਵਾਲੇ ਪਾਣੀ ਸਮੇਤ ਰੋਜ਼ਾਨਾ ਦੇ ਕਈ ਕੰਮ ਪ੍ਰਭਾਵਿਤ ਹੋਏ | ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਦਾ ਕੰਮ ਵੀ ਠੱਪ ਹੋ ਕੇ ਰਹਿ ਗਿਆ | ਬਿਜਲੀ ਆਉਣ ਦੀ ਉਡੀਕ ਵਿਚ ਲੋਕ ਵਾਰ-ਵਾਰ ਆਪਣੇ ਮੋਬਾਈਲਾਂ ਅਤੇ ਇਨਵਰਟਰਾਂ ਦੀ ਚਾਰਜਿੰਗ ਦਾ ਹਾਲ ਦੇਖਦੇ ਰਹੇ | ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਕਸਬਾ ਭੁਲੱਥ ਦੇ ਅੱਧੇ ਹਿੱਸੇ ਵਿਚ ਬਿਜਲੀ ਦੀ ਸਪਲਾਈ ਚੱਲ ਰਹੀ ਸੀ ਅਤੇ ਅੱਧੇ ਹਿੱਸੇ ਵਿਚ ਬੰਦ ਸੀ | ਸ਼ਹਿਰ ਵਾਸੀਆਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਿਨਾਂ ਜਾਣਕਾਰੀ ਦੇ ਲਗਾਏ ਜਾਣ ਵਾਲੇ ਲੰਬੇ ਬਿਜਲੀ ਕੱਟਾਂ ਤੋਂ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਅਤੇ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਇਆ ਜਾਵੇ | ਲੋਕਾਂ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ਵਿਚ ਕਈ-ਕਈ ਘੰਟਿਆਂ ਦੇ ਬਿਜਲੀ ਕੱਟ ਲੋਕਾਂ ਲਈ ਵੱਡੀ ਮੁਸੀਬਤ ਬਣ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਬਿਜਲੀ ਸਪਲਾਈ ਵਿਚ ਆ ਰਹੀਆਂ ਖ਼ਾਮੀਆਂ ਨੂੰ ਤੁਰੰਤ ਦੂਰ ਕਰਕੇ ਨਿਰਵਿਘਨ ਬਿਜਲੀ ਮੁਹੱਈਆ ਕਰਵਾਈ ਜਾਵੇ |

Ad Position 21
repet_subhas-goyals [Copy P29]
ਸੱਤ ਘੰਟਿਆਂ ਦੇ ਲੰਬੇ ਬਿਜਲੀ ਕੱਟ ਨੇ ਭੁਲੱਥ ਵਾਸੀਆਂ ਨੂੰ ਕੀਤਾ ਬੇਹਾਲ 10-09-2026

Ad Position 22
No active advertisement
ਪਿਛਲੀ ਖ਼ਬਰ ਬੇਕਾਬੂ ਕਾਰ ਨੇ 2 ਕਾਰਾਂ ਨੂੰ ਟੱਕਰ ਮਾਰਨ ਉਪਰੰਤ ਪੈਦਲ ਜਾ ਰਹੇ ਵਿਅਕਤੀ ਨੂੰ ਕੀਤਾ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਪਿਤਾ-ਧੀ ਵਿਚਾਲੇ ਘਰੇਲੂ ਜਗ੍ਹਾ ਨੂੰ ਲੇ ਕੇ ਚੱਲ ਰਹੇ ਕਲੇਸ਼ ਕਾਰਨ ਧੀ ਨੇ ਖਾਦਾ ਜ਼ਹਿਰ
Ad Position 24